
ਅਪ੍ਰੈਲ 2022 ਤੱਕ ਸਾਡੇ ਸਾਰੇ ਰਾਫ਼ੇਲ ਭਾਰਤ ਆ ਜਾਣਗੇ-ਰਾਜਨਾਥ ਸਿੰਘ
ਨਵੀਂ ਦਿੱਲੀ: ਰਾਜ ਸਭਾ ਦੀ ਕਾਰਵਾਈ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਪ੍ਰੈਲ 2022 ਤੱਕ ਸਾਡੇ ਸਾਰੇ ਰਾਫ਼ੇਲ ਭਾਰਤ ਪਹੁੰਚ ਜਾਣਗੇ।ਉਹਨਾਂ ਕਿਹਾ, ‘ਹੁਣ ਤੱਕ 11 ਰਾਫ਼ੇਲ ਜਹਾਜ਼ ਆ ਚੁੱਕੇ ਹਨ ਅਤੇ ਮਾਰਚ ਤੱਕ 17 ਰਾਫ਼ੇਲ ਭਾਰਤ ਦੀ ਧਰਤੀ ‘ਤੇ ਹੋਣਗੇ। ਅਪ੍ਰੈਲ 2022 ਤੱਕ ਸਾਰੇ ਰਾਫ਼ੇਲ ਭਾਰਤ ਆ ਜਾਣਗੇ’।
Rajnath Singh
ਇਸ ਦੌਰਾਨ ਭਾਰਤੀ ਫੌਜ ਦੀ ਕਾਰਵਾਈ ‘ਤੇ ਬਿਆਨ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਸਾਡੀ ਫੌਜ ਨੇ ਹੁਣ ਪਾਕਿਸਤਾਨ ਦੀਆਂ ਹਰਕਤਾਂ ਨੂੰ ਸਰਹੱਦ ਤੱਕ ਹੀ ਸੀਮਤ ਕਰ ਦਿੱਤਾ ਹੈ, ਜਿਸ ਤਰ੍ਹਾਂ ਦੀ ਕਾਰਵਾਈ ਸਾਡੀ ਫੌਜ ਵੱਲੋਂ ਕੀਤੀ ਜਾਂਦੀ ਹੈ, ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ।
Rajya Sabha
ਇਸ ਤੋਂ ਇਲਾਵਾ ਰਾਜ ਸਭਾ ਵਿਚ ਉਤਰਾਖੰਡ ਦੇ ਚਮੋਲੀ ਵਿਚ ਹੋਈ ਤਬਾਹੀ ਦਾ ਵੀ ਜ਼ਿਕਰ ਕੀਤਾ ਗਿਆ। ਰਾਜ ਸਭਾ ਦੇ ਚੇਅਰਮੈਨ ਵੈਂਕਈਆਨਾਇਡੂ ਨੇ ਕਿਹਾ ਕਿ ਉਤਰਾਖੰਡ ਵਿਚ ਜੋ ਹੋਇਆ ਉਸ ਤੋਂ ਮਨ ਬੇਹੱਦ ਦੁਖੀ ਹੈ।