
RBI ਨੇ ਰੇਪੋ ਰੇਟ ’ਚ 0.25 ਫ਼ੀਸਦੀ ਕੀਤਾ ਵਾਧਾ
ਨਵੀਂ ਦਿੱਲੀ- RBI ਨੇ ਇੱਕ ਵਾਰ ਫਿਰ ਆਮ ਆਦਮੀ ਨੂੰ ਝਟਕਾ ਦਿੱਤਾ ਹੈ। ਆਰਬੀਆਈ ਨੇ ਰੇਪੋ ਰੇਟ ਵਿਚ 0.25 ਫੀਸਦੀ ਵਾਧਾ ਕੀਤਾ ਹੈ। ਇਸ ਤੋਂ ਬਾਅਦ ਸਾਰੇ ਤਰ੍ਹਾਂ ਦੇ ਲੋਨ ਮਹਿੰਗੇ ਹੋ ਜਾਣਗੇ। ਦੇਸ਼ ਵਿਚ ਮਹਿੰਗਾਈ ਕਾਬੂ ਵਿਚ ਆਉਣ ਤੋਂ ਬਾਅਦ ਵੀ ਆਰਬੀਆਈ ਨੇ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
ਦੇਸ਼ ਵਿਚ ਮਹਿੰਗਾਈ ਦੀ ਦਰ ਦਾ ਅੰਕੜਾ ਘੱਟ ਹੋਣ ਦੇ ਬਾਅਦ ਵੀ ਰਿਜ਼ਰਵ ਬੈਂਕ ਨੇ ਲਗਾਤਾਰ ਛੇਂਵੀ ਵਾਰ ਰੇਪੋ ਦਰਾਂ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਰੇਪੋ ਰੇਟ 6.25 ਫੀਸਦੀ ਤੋਂ ਵਧ ਕੇ 6.50 ਫੀਸਦੀ ਹੋ ਗਿਆ ਹੈ। ਯਾਨੀ ਕਿ ਹੋਮ ਲੋਨ ਤੋਂ ਲੈ ਕੇ ਆਟੋ ਅਤੇ ਪਰਸਨਲ ਲੋਨ ਸਭ ਕੁਝ ਮਹਿੰਗਾ ਹੋ ਜਾਵੇਗਾ ਅਤੇ ਤੁਹਾਨੂ ਜ਼ਿਆਦਾ EMI ਚੁਕਾਉਣੀ ਹੋਵੇਗੀ। ਦੇਸ਼ ਦਾ ਆਮ ਬਜਟ ਪੇਸ਼ ਕਰਨ ਤੋਂ ਬਾਅਦ ਇਹ ਆਰਬੀਆਈ ਐੱਮਪੀਸੀ ਦੀ ਬੈਠਕ ਸੀ, ਜਿਸ ਵਿਚ ਫਿਰ ਤੋਂ ਆਮ ਆਦਮੀ ਨੂੰ ਝਟਕਾ ਲੱਗਿਆ ਹੈ।
ਇਹ ਖ਼ਬਰ ਵੀ ਪੜ੍ਹੋ- 1 ਸਾਲ ਬਾਅਦ ਦੀਪ ਸਿੱਧੂ ਦੀ ਮਹਿਲਾ ਦੋਸਤ ਰੀਨਾ ਰਾਏ ਨੇ ਕੀਤਾ ਖ਼ੁਲਾਸਾ, ਕਿਹਾ- ਤੇਜ਼ ਰਫ਼ਤਾਰ ਕਾਰਨ ਵਾਪਰਿਆ ਸੀ ਹਾਦਸਾ
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਤਿੰਨ ਦਿਨਾ ਐੱਸਪੀਸੀ ਬੈਠਕ ਵਿਚ ਲਏ ਗਏ ਫੈਸਲੇ ਦਾ ਐਲਾਨ ਕੀਤਾ ਹੈ ਦੱਸ ਦੇਈਏ ਕਿ ਐਕਸਪਰਟ ਪਹਿਲਾਂ ਤੋਂ ਰੇਪੋ ਰੇਟ ਵਿਚ ਵਾਧਾ ਕੀਤੇ ਜਾਣ ਦੀ ਸੰਭਾਵਨਾ ਜਤਾ ਰਹੇ ਸਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਦਸੰਬਰ 2022 ਵਿਚ ਹੋਈ MPC ਬੈਠਕ ਵਿਚ ਵਿਆਜ ਦਰਾਂ ਵਿਚ 5.90 ਫੀਸਦੀ ਵਾਧਾ ਕੀਤਾ ਗਾਈ ਸੀ। RBI ਨੇ ਬੀਤੇ ਸਾਲ ਤੋਂ ਹੁਣ ਤੱਕ ਛੇ ਵਾਰ ਰੇਪੋ ਰੇਟ ਵਿਚ ਵਾਧਾ ਕਰਦੇ ਹੋਏ ਕੁੱਲ 2.50 ਫੀਸਦੀ ਵਾਧਾ ਕੀਤਾ ਹੈ।