
ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਮੁੱਖ ਮੰਤਰੀ ਕੇਜਰੀਵਾਲ ਨੇ ਇਥੇ ਦੁਆਰਕਾ ’ਚ ਇਕ ਸਕੂਲ ਦਾ ਨੀਂਹ ਪੱਥਰ ਰੱਖਣ ਮਗਰੋਂ ਇਹ ਗੱਲ ਆਖੀ।
Arvind Kejriwal: ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਸਾਰੀਆਂ ਏਜੰਸੀਆਂ ਨੂੰ ਮੇਰੇ ਖ਼ਿਲਾਫ਼ ਉਤਾਰ ਰਹੀ ਹੈ, ਜਿਵੇਂ ਕਿ ਮੈਂ ਸਭ ਤੋਂ ਵੱਡਾ ਅਤਿਵਾਦੀ ਹੋਵਾਂ। ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਮੁੱਖ ਮੰਤਰੀ ਕੇਜਰੀਵਾਲ ਨੇ ਇਥੇ ਦੁਆਰਕਾ ’ਚ ਇਕ ਸਕੂਲ ਦਾ ਨੀਂਹ ਪੱਥਰ ਰੱਖਣ ਮਗਰੋਂ ਇਹ ਗੱਲ ਆਖੀ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦਿੱਲੀ ’ਚ ਸਭ ਕੁੱਝ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਜਰੀਵਾਲ ਮੁਤਾਬਕ ਅਸੀਂ ਦਿੱਲੀ ’ਚ ਲੋਕਾਂ ਨੂੰ ਘਰ ਤਕ ਰਾਸ਼ਨ ਪਹੁੰਚਾਉਣ ਦੀ ਸੇਵਾ ਦੇਣਾ ਚਾਹੁੰਦੇ ਸੀ ਪਰ ਕੇਂਦਰ ਨੇ ਇਸ ਨੂੰ ਰੋਕ ਦਿਤਾ ਪਰ ਭਗਵਾਨ ਦੀ ਕਿ੍ਰਪਾ ਨਾਲ ਅਸੀਂ ਪੰਜਾਬ ਵਿਚ ਸਰਕਾਰ ਬਣਾਈ। ਸਨਿਚਰਵਾਰ ਨੂੰ ਮੈਂ ਪੰਜਾਬ ਵਿਚ ਰਹਾਂਗਾ, ਜਿਥੇ ਅਸੀਂ ਹਰ ਘਰ ਤਕ ਰਾਸ਼ਨ ਪਹੁੰਚਾਉਣ ਦੀ ਸਕੀਮ ਸ਼ੁਰੂ ਕਰਾਂਗੇ।
ਕੇਜਰੀਵਾਲ ਮੁਤਾਬਕ ਤੁਸੀਂ ਅਖ਼ਬਾਰਾਂ ’ਚ ਪੜ੍ਹਦੇ ਹੋਵੋਗੇ ਕਿ ਕੇਜਰੀਵਾਲ ਨੂੰ ਈਡੀ ਦਾ ਨੋਟਿਸ, ਸੀ. ਬੀ. ਆਈ. ਦਾ ਨੋਟਿਸ, ਦਿੱਲੀ ਪੁਲਿਸ ਦਾ ਨੋਟਿਸ ਮਿਲਿਆ ਹੈ। ਸਾਰੀਆਂ ਏਜੰਸੀਆਂ ਨੂੰ ਮੇਰੇ ਖ਼ਿਲਾਫ਼ ਤਾਇਨਾਤ ਕਰ ਦਿਤਾ ਹੈ, ਜਿਵੇਂ ਕਿ ਮੈਂ ਸਭ ਤੋਂ ਵੱਡਾ ਅਤਿਵਾਦੀ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਿ੍ਰਸ਼ਟ ਦਸਿਆ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਕਹਿੰਦੇ ਹਨ, ਮੈਂ ਚੋਰ ਹਾਂ। ਤੁਸੀਂ ਮੈਨੂੰ ਦੱਸੋ, ਕੀ ਕੋਈ ਵਿਅਕਤੀ ਜੋ ਬੱਚਿਆਂ ਨੂੰ ਮੁਫ਼ਤ ਸਿਖਿਆ ਦਿੰਦਾ ਹੈ, ਕੀ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਵਾਲਾ ਚੋਰ ਹੈ ਜਾਂ ਸਭ ਕੱੁਝ ਮਹਿੰਗਾ ਕਰਨ ਵਾਲਾ?
(For more Punjabi news apart from 'Arvind Kejriwal , stay tuned to Rozana Spokesman)