
ਭਾਜਪਾ ਦੀ ਜਿੱਤ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ
Delhi Election Results: ਦਿੱਲੀ ਵਿੱਚ ਭਾਜਪਾ ਨੂੰ ਮਿਲੀ ਜ਼ਬਰਦਸਤ ਜਿੱਤ 'ਤੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਦਿਆਂ ਕਿਹਾ ਕਿ ਮੈਂ ਦਿੱਲੀ ਦੇ ਲੋਕਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਦਿਲ ਖੋਲ੍ਹ ਕੇ ਪਿਆਰ ਦਿੱਤਾ।
ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੇ ਲੋਕਾਂ ਨੂੰ ਸਕੂਨ ਵੀ ਹੈ, ਸਾਹ ਵੀ ਹੈ। ਕਿਉਂਕਿ ਦਿੱਲੀ ਆਪਦਾ ਤੋਂ ਮੁਕਤੀ ਚਾਹੁੰਦੀ ਸੀ। ਮੋਦੀ ਨੇ ਕਿਹਾ ਕਿ ਮੈਂ ਇੱਕ ਪੱਤਰ ਦਿੱਲੀ ਦੇ ਨਾਮ ਭੇਜਿਆ ਸੀ, ਜਿਸ ਨੂੰ ਦਿੱਲੀ ਵਾਸੀਆਂ ਨੇ ਸਵੀਕਾਰਿਆ ਅਤੇ ਸਾਨੂੰ ਸੇਵਾ ਦਾ ਮੌਕਾ ਦਿੱਤਾ। ਮੈਂ ਆਪਣੇ ਪੱਤਰ ਵਿਚ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ 21ਵੀਂ ਸਦੀ ਵਿੱਚ ਭਾਜਪਾ ਨੂੰ ਸੇਵਾ ਦਾ ਮੌਕਾ ਦਿਓ, ਅਸੀਂ ਰਾਜਧਾਨੀ ਨੂੰ ਵਿਕਸਤ ਬਣਾ ਦਿਆਂਗੇ, ਲੋਕਾਂ ਨੇ ਮੇਰੀ ਗੱਲ ਮੰਨੀ ਅਤੇ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਾ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਹੁਣ ਡਬਲ ਇੰਜਨ ਦੀ ਸਰਕਾਰ ਤੇਜ਼ੀ ਨਾਲ ਕੰਮ ਕਰੇਗੀ। ਦਿੱਲੀ ਦੇ ਲੋਕਾਂ ਨੇ ਆਪਦਾ ਨੂੰ ਬਾਹਰ ਕਰ ਦਿੱਤਾ ਹੈ, ਮੈਂ ਸਾਰੇ ਦਿੱਲੀ ਵਾਸੀਆਂ ਦਾ ਸ਼ੁਕਰੀਆ ਕਰਦਾ ਹਾਂ।