ਲਖਨਊ ‘ਚ ਹੋਈ ਕਸ਼ਮੀਰੀਆਂ ਦੀ ਕੁੱਟ-ਮਾਰ ਦੀ ਵੀਡੀਓ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਨੇ ਰੋਸ ਪ੍ਰਗਟਾਇਆ
Published : Mar 8, 2019, 5:21 pm IST
Updated : Mar 8, 2019, 5:38 pm IST
SHARE ARTICLE
Saffron Clad Hooligans Assaulting Kashmiri Vendors
Saffron Clad Hooligans Assaulting Kashmiri Vendors

ਸੋਸ਼ਲ ਮੀਡੀਏ ਤੇ ਜੋ ਵੀਡੀਓ ਵਾਈਰਲ ਹੋ ਰਹੇ ਹਨ। ਉਸ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਉਹਨਾਂ ਦੀ ਕੁੱਟ-ਮਾਰ ਸਿਰਫ ਕਸ਼ਮੀਰੀ ਹੋਣ ਕਰਕੇ ਕੀਤੀ ਜਾਂ ਰਹੀ ਹੈ..

ਨਵੀ ਦਿੱਲੀ : ਉੱਤਰ ਪ੍ਰਦੇਸ ਦੀ ਰਾਜਧਾਨੀ ਲਖਨਊ ਵਿਚ ਡ੍ਰਾਈ ਫਰੂਟ ਵੇਚ ਰਹੇ ਦੋਂ ਕਸਮੀਰੀ ਵਪਾਰੀਆਂ ਤੇ ਹੋਂਏ ਹਮਲੇ ਤੇ ਰਾਹੁਲ ਗਾਂਧੀ ਦੀ ਪਹਿਲੀ ਪ੍ਰਤਿਕਿਰਿਆ ਆਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਕਸ਼ਮੀਰੀ ਵਪਾਰੀਆਂ ਤੇ ਹੋਏ ਹਮਲੇ ਦਾ ਵੀਡੀਓ ਸੇਅਰ ਕੀਤਾ ਤੇ ਇਸਦੀ ਸਖਤ ਆਲੋਚਨਾ ਕੀਤੀ। ਰਾਈਟ ਵਿੰਗ ਸਗੰਠਨ ਨਾਲ ਜੁੜੇ ਲੋਕਾਂ ਦੀ ਗ੍ਰਿਫਤ ਤੋਂ ਬਚਾਉਣ ਵਾਲੇ ਇਸ ਬਹਾਦਰ ਵਿਅਕਤੀ ਦੀ ਰਾਹੁਲ ਗਾਂਧੀ ਨੇ ਤਾਰੀਫ ਕੀਤੀ ਹੈ। ਦਰਅਸਲ, ਵੀਰਵਾਰ ਨੂੰ ਇਹ ਮਾਮਲਾ ਸਾਹਮਣੇ ਆਇਆ, ਜਿਸ ਵਿਚ ਇਹ ਕਿਹਾ ਗਿਆ ਹੈ ਕਿ ਬੁੱਧਵਾਰ ਨੂੰ ਡ੍ਰਾਈ ਫਰੂਟਸ ਵੇਚ ਰਹੇ ਦੋ ਕਸ਼ਮੀਰੀਆਂ ਨੂੰ ਭਗਵੇਂਧਾਰੀ ਹਮਲਾਵਰਾਂ ਨੇ ਲਾਠੀ ਤੇ ਡੰਡਿਆਂ ਨਾਲ ਕੁੱਟਿਆ।

ਇੰਨਾ ਹੀ ਨਹੀ, ਹਮਲਾਵਰਾਂ ਨੇ ਦੋਵੇਂ ਕਸ਼ਮੀਰੀਆਂ ਨੂੰ ਅਤਿਵਾਦੀ ਅਤੇ ਪੱਥਰਬਾਜ ਵੀ ਕਿਹਾ। ਰਾਹੁਲ ਗਾਂਧੀ ਨੇ ਵੀਡੀਓ ਸੇਅਰ ਕਰਦੇ ਹੋਏ ਆਪਣੇ ਟਵੀਟਰ ਅਕਾਊਟ ਤੇ ਲਿਖਿਆ ਕਿ ਉੱਤਰ ਪ੍ਰਦੇਸ਼ ਵਿਚ ਕਸ਼ਮੀਰੀ ਵਪਾਰੀਆਂ ਤੇ ਹੋਏ ਹਮਲੇ ਤੋਂ ਮੈ ਦੁਖੀ ਹਾਂ। ਮੈ ਉਸ ਬਹਾਦਰ ਬੰਦੇ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਹਮਲਾਵਰਾਂ ਦਾ ਸਾਹਮਣਾ ਕਰਦੇ ਹੋਏ ਮਜਲੁਮਾਂ ਨੂੰ ਬਚਾਇਆ। ਸਾਰੇ ਭਾਰਤੀ ਨਾਗਰਿਕਾਂ ਦਾ ਇਸ ਦੇਸ਼ ਤੇ ਬਰਾਬਰ ਅਧਿਕਾਰ ਹੈ। ਮੈ ਆਪਣੇ ਕਸ਼ਮੀਰੀ ਭਾਈਚਾਰੇ ਖਿਲਾਫ ਹੋਣ ਵਾਲੇ ਹਮਲਿਆਂ ਦਾ ਸਖਤ ਵਿਰੋਧ ਕਰਦਾ ਹਾਂ।

ਦਰਅਸਲ , ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਭੀੜ ਭਾੜ ਵਾਲੀ ਸੜਕ ਤੇ ਡ੍ਰਾਈ ਫਰੂਟ ਵੇਚ ਰਹੇ ਕਸ਼ਮੀਰ ਦੇ ਦੋ ਦੁਕਾਨਦਾਰਾਂ ਤੇ ਬੁੱਧਵਾਰ ਨੂੰ ਇਕ ਰਾਈਟ ਵਿੰਗ ਸਗੰਠਨ ਨਾਲ ਜੁੜੇ ਲੋਕਾਂ ਵਲੋਂ ਹਮਲਾ ਕਰ ਦਿਤਾ ਗਿਆ ਅਤੇ ਉਨ੍ਹਾਂ ਨੂੰ ਥਪੜ ਅਤ ਲਾਠੀਆਂ ਨੂੰ ਕੁਟਿਆਂ ਗਿਆ। ਹਾਲਾਂਕਿ, ਸਥਾਨਿਕ ਲੋਕਾਂ ਦੀ ਮਦਦ ਨਾਲ ਦੋਵੇਂ ਕਸ਼ਮੀਰੀ ਮੁੰਡਿਆਂ ਨੂੰ ਹਮਲਾਵਰਾਂ ਤੋਂ ਬਚਾ ਲਿਆ ਗਿਆ। ਭਗਵਾਧਾਰੀ ਗੁੰਡਿਆਂ ਨੇ ਜਿਨਾਂ ਦੋ ਕਸ਼ਮੀਰੀਆਂ ਨੂੰ ਕੁਟਿਆ ਉਨ੍ਹਾਂ ਚੋਂ ਇਕ ਦਾ ਨਾਮ ਅਫਜਲ ਅਤੇ ਦੂਸਰੇ ਦਾ ਨਾਮ ਅਬਦੁਲ ਸਲਾਮ ਹੈ।

Rahul Gandhi tweetRahul Gandhi tweet

ਦਰਅਸਲ, ਇਹ ਘਟਨਾ ਬੁੱਧਵਾਰ ਨੂੰ ਸਾਮ 5 ਵਜੇ ਹੋਈ। ਡ੍ਰਾਈ ਫਰੂਟਸ ਵੇਚਣ ਵਾਲੇ ਨਾਲ ਕੁੱਟ-ਮਾਰ ਕਰਨ ਵਾਲੇ ਲੋਕਾਂ ਦੇ ਮੋਬਾਇਲ ਤੋਂ ਕੈਦ ਕੀਤੇ ਵੀਡੀਓ ਵਿਚ ਭਗਵੇਧਾਰੀ ਇਹ ਕਹਿ ਰਹੇ ਹਨ ਕਿਉਕਿ ਇਹ ਕਸ਼ਮੀਰ ਤੋਂ ਹਨ ਇਸ ਲਈ ਅਸੀ ਇਹਨਾ ਨੂੰ ਕੁੱਟ ਰਹੇ ਹਾਂ। ਸੋਸ਼ਲ ਮੀਡੀਏ ਤੇ ਜੋ ਵੀਡੀਓ ਵਾਈਰਲ ਹੋ ਰਹੇ ਹਨ। ਉਸ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਉਹਨਾਂ ਦੀ ਕੁੱਟ-ਮਾਰ ਸਿਰਫ ਕਸ਼ਮੀਰੀ ਹੋਣ ਕਰਕੇ ਕੀਤੀ ਜਾਂ ਰਹੀ ਹੈ। ਸੋਸ਼ਲ ਮੀਡੀਏ ਤੇਂ ਜੋ ਵੀਡੀਓ ਵਾਈਰਲ ਹੋਇਆ ਹੈ, ਉਸ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਦੋਵੇਂ ਹਮਲਾਵਰਾਂ ਨੇ ਭਗਵਾ ਕਪੜੇ ਪਾਏ ਹੋਏ ਹਨ।

ਉਹ 2 ਕਸ਼ਮੀਰੀ ਦੁਕਾਨਦਾਰਾਂ ਨੂੰ ਕਿਵੇ ਮਾਰ ਰਹੇ ਹਨ। ਹਾਲਾਂਕਿ, ਉਹ ਤੋਂ ਬਾਅਦ ਕੁਝ ਲੋਕ ਬਚਾਅ ਲਈ ਆ ਜਾਦੇ ਹਨ। ਅਫਜਲ ਨਾਇਕ ਅਤੇ ਅਬਦੁਲ ਸਲਾਮ ਦੋਨਾਂ ਕੁਲਗਾਮ ਦੇ ਰਹਿਣ ਵਾਲੇ ਹਨ। ਇਸ ਬਾਬਤ ਐਸਐਸਪੀ ਕਲਾਨਿਥੀ ਨੈਧਾਨੀ ਨੇ ਕਿਹਾ ਕਿ ਵੀਡੀਓ ਵਿਚ ਜੋਂ ਵਿਅਕਤੀ ਕੁੱਟ-ਮਾਰ ਕਰਦਾ ਨਜਰ ਆ ਰਿਹਾ ਹੈ, ਉਸਨੂੰ ਅਸ਼ੀ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦਾ ਨਾਮ ਬਜਰੰਗ ਸੋਨਕਰ ਹੈ। ਸੋਨਕਰ ਅਪਰਾਧੀ ਪਿਛੋਕੜ ਵਾਲਾ ਵਿਅਕਤੀ ਹੈ ਅਤੇ ਉਸ ਉਤੇ ਕਤਲ ਸਮੇਤ ਕਈ ਧਰਾਵਾਂ 'ਚ 12 ਮੁਕਦਮੇ ਦਰਜ ਹਨ।

ਇਸ ਹਮਲੇ ਤੇ ਨੇਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁਲਾ ਨੇ ਵੀ ਕਈ ਟਵੀਟ ਕਰਕੇ ਇਸਦੀ ਸਖ਼ਤ ਅਲੋਚਨਾ ਕੀਤੀ ਹੈ ਅਤੇ ਮੋਦੀ ਸਰਕਾਰ ਤੋਂ ਸੁਰਖਿਆਂ ਯਕੀਨੀ ਕਰਨ ਦੀ ਅਪੀਲ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement