
ਹਰਿਆਣਾ ਪੁਲਿਸ ਵਿਚ ਚੁਣੇ ਜਾਣ ਦੀ ਖੁਸ਼ੀ ਵਿਚ ਪਾਰਟੀ ਦੇ ਲਈ ਦੋਸਤਾਂ ਦੇ ਨਾਲ ਰੇਵਾੜੀ ਦਾ ਇੱਕ ਨੌਜਵਾਨ ਚੰਡੀਗੜ੍ਹ ਆਇਆ ਸੀ। ਪਾਰਟੀ ਦੌਰਾਨ ਨੌਜਵਾਨ...
ਚੰਡੀਗੜ੍ਹ : ਹਰਿਆਣਾ ਪੁਲਿਸ ਵਿਚ ਚੁਣੇ ਜਾਣ ਦੀ ਖੁਸ਼ੀ ਵਿਚ ਪਾਰਟੀ ਦੇ ਲਈ ਦੋਸਤਾਂ ਦੇ ਨਾਲ ਰੇਵਾੜੀ ਦਾ ਇੱਕ ਨੌਜਵਾਨ ਚੰਡੀਗੜ੍ਹ ਆਇਆ ਸੀ। ਪਾਰਟੀ ਦੌਰਾਨ ਨੌਜਵਾਨ ਅਤੇ ਉਸ ਦੇ ਦੋਸਤਾਂ ਦਾ ਕੁਝ ਲੋਕਾਂ ਨਾਲ ਵਿਵਾਦ ਹੋ ਗਿਆ। ਇਸ ਤੋਂ ਬਾਅਦ ਸਵੇਰੇ ਕੁਝ ਲੋਕ ਆਏ ਅਤੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਨੌਜਵਾਨ ਦੀ ਪਛਾਣ ਰੇਵਾੜੀ ਨਿਵਾਸੀ ਵਿਸ਼ਾਲ ਛਿੱਲਰ ਦੇ ਰੂਪ ਵਿਚ ਹੋਈ ਹੈ।
Murder
ਵਾਰਦਾਤ ਸੈਕਟਰ 49 ਵਿਚ ਵਾਪਰੀ। ਜਾਣਕਾਰੀ ਅਨੁਸਾਰ ਘਟਨਾ ਵਿਸ਼ਾਲ ਦੇ ਦੋਸਤ ਪੰਕਜ ਦੇ ਕਿਰਾਏ ਦੇ ਕਮਰੇ ਵਿਚ ਹੋਈ। ਗੋਲੀ ਲੱਗਣ ਨਾਲ ਵਿਸ਼ਾਲ ਦੇ ਦੋਸਤ ਪੰਕਜ, ਆਸੀਸ਼ ਅਤੇ ਮੇਗਲ ਜ਼ਖਮੀ ਹੋ ਗਏ। ਗੰਭੀਰ ਹਾਲਤ ਵਿਚ ਪੰਕਜ ਨੂੰ ਪੀਜੀਆਈ ਵਿਚ ਭਰਤੀ ਕਰਾਇਆ ਗਿਆ। ਵਾਰਦਾਤ ਤੋਂ ਪਹਿਲਾਂ ਦੇਰ ਰਾਤ ਪਾਰਟੀ ਵਿਚ ਰੌਲੇ ਰੱਪੇ ਕਾਰਨ ਗੁਆਂਢੀ ਨੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਕੀਤੀ। ਪੁਲਿਸ ਪਾਰਟੀ ਵਿਚ ਸ਼ਾਮਲ ਨੌਜਵਾਨਾਂ ਨੂੰ ਸਮਝਾ ਕੇ ਸ਼ਾਂਤ ਕਰਾਉਣ ਤੋਂ ਬਾਅਦ ਚਲੀ ਗਈ। ਪੁਲਿਸ ਮੁਤਾਬਕ ਦੇਰ ਰਾਤ ਹੋਇਆ ਝਗੜਾ ਹੀ ਹੱਤਿਆ ਕਾਂਡ ਦਾ ਕਾਰਨ ਬਣਿਆ।
Gun
ਸੈਕਟਰ 49 ਵਿਚ ਪੰਕਜ ਨੇ ਕਿਰਾਏ 'ਤੇ ਕਮਰਾ ਲਿਆ ਹੋਇਆ ਸੀ। ਵਿਸ਼ਾਲ ਛਿੱਲਰ, ਮੇਗਲ ਅਤੇ ਆਸੀਸ਼ ਮੰਗਲਵਾਰ ਰਾਤ ਉਸ ਦੇ ਕਮਰੇ ਵਿਚ ਪਾਰਟੀ ਕਰ ਰਹੇ ਸੀ। ਇਸੇ ਦੌਰਾਨ ਪਾਰਟੀ ਵਿਚ ਸ਼ਾਮਲ ਨੌਜਵਾਨਾਂ ਵਿਚ ਝਗੜਾ ਹੋ ਗਿਆ। ਇਸ ਤੋਂ ਬਾਅਦ ਸਵੇਰੇ ਕਰੀਬ ਸੱਤ ਵਜੇ ਹਰਿਆਣਾ ਨੰਬਰ ਦੀ i20 ਕਾਰ ਵਿਚ ਆਏ 5 ਨੌਜਵਾਨਾਂ ਨੇ ਦਰਵਾਜ਼ਾ ਖੁਲ੍ਹਵਾਇਆ।