ਬਲਾਚੌਰ : ਬਲਾਚੌਰ 'ਚ ਇੱਕ ਨੌਜਵਾਨ ਦੇ ਕਤਲ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਖੇਤ 'ਚ ਦੱਬੀ ਹੋਈ ਸੀ। ਮ੍ਰਿਤਕ ਦਾ 15 ਦਿਨ ਬਾਅਦ ਵਿਆਹ ਹੋਣਾ ਸੀ...
ਬਲਾਚੌਰ : ਬਲਾਚੌਰ 'ਚ ਇੱਕ ਨੌਜਵਾਨ ਦੇ ਕਤਲ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਖੇਤ 'ਚ ਦੱਬੀ ਹੋਈ ਸੀ। ਮ੍ਰਿਤਕ ਦਾ 15 ਦਿਨ ਬਾਅਦ ਵਿਆਹ ਹੋਣਾ ਸੀ।
ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਮਸ਼ਰੂਮ ਖ਼ਾਨ ਉਰਫ਼ ਮਸਰੂ (19) ਪੁੱਤਰ ਬਿੱਲੂ ਵਜੋਂ ਹੋਈ ਹੈ। ਮਸਰੂ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਬਲਾਚੌਰ-ਨਵਾਂਸ਼ਹਿਰ ਰੋਡ ਸਥਿੱਤ ਰਾਧਾ ਸੁਆਮੀ ਸਤਿਸੰਗ ਘਰ ਦੇ ਪਿੱਛੇ ਜੰਗਲ ਪਾਣੀ ਗਿਆ ਪਰ ਕਾਫੀ ਸਮਾਂ ਬੀਤ ਜਾਣ 'ਤੇ ਵਾਪਸ ਨਹੀਂ ਆਇਆ।
ਮਸਰੂ ਦੇ ਪਿਤਾ ਨੇ ਜਦੋਂ ਉਸ ਦੀ ਭਾਲ ਕੀਤੀ ਤਾਂ ਘਰ ਤੋਂ ਕੁਝ ਦੂਰ ਖੇਤਾਂ 'ਚ ਉਸ ਦੀ ਚੱਪਲ ਅਤੇ ਲੋਈ ਮਿਲੀ। ਥੋੜਾ ਅੱਗੇ ਝਾੜੀਆਂ ਵਿੱਚ ਉਸ ਲਾਸ਼ ਮਿੱਟੀ 'ਚ ਦੱਬੀ ਹੋਈ ਸੀ। ਇਹ ਖ਼ਬਰ ਪੂਰੇ ਇਲਾਕੇ 'ਚ ਅੱਗ ਵਾਂਗ ਫ਼ੈਲ ਗਈ। ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਲਾਚੌਰ ਵਿਖੇ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।