ਨਵਜੰਮੇ ਬੱਚੇ ਦਾ 'ਪੁਸ਼ਪਾ' ਸਵੈਗ ਦੇਖ ਕੇ ਆਈਏਐਸ ਨੇ ਕਿਹਾ- ਇਹ ਕਦੇ ਨਹੀਂ ਝੁਕੇਗਾ 
Published : Mar 8, 2022, 11:51 am IST
Updated : Mar 8, 2022, 11:51 am IST
SHARE ARTICLE
Viral Video: The public of the internet was blown away by the Pushpa’s swag of the newborn, said – it will not bow down
Viral Video: The public of the internet was blown away by the Pushpa’s swag of the newborn, said – it will not bow down

ਇਕ IAS ਅਧਿਕਾਰੀ ਨੇ ਨਵਜੰਮੇ ਬੱਚੇ ਦੀ ਕਲਿੱਪ ਸ਼ੇਅਰ ਕੀਤੀ ਹੈ, ਜਿਸ ਦਾ ਅੰਦਾਜ਼ ਦੇਖ ਕੇ ਲੋਕਾਂ ਨੂੰ ਪੁਸ਼ਪਾ ਦਾ ਮਸ਼ਹੂਰ ਡਾਇਲਾਗ 'ਮੈਂ ਝੁਕਾਂਗਾ ਨਹੀਂ' ਯਾਦ ਆ ਗਿਆ

ਨਵੀਂ ਦਿੱਲੀ - ਦੱਖਣ ਭਾਰਤੀ ਸਿਨੇਮਾ ਦੇ ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ: ਦਿ ਰਾਈਜ਼' ਪੂਰੀ ਦੁਨੀਆ 'ਚ ਧੂਮ ਮਚਾ ਰਹੀ ਹੈ।  ਇਹ ਫਿਲਮ ਪਿਛਲੇ ਸਾਲ ਦਸੰਬਰ 'ਚ ਰਿਲੀਜ਼ ਹੋਈ ਸੀ ਪਰ ਹੁਣ ਵੀ ਇੰਟਰਨੈੱਟ 'ਤੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪੁਸ਼ਪਾ ਦੇ ਬੇਮਿਸਾਲ ਸੰਵਾਦਾਂ ਅਤੇ ਜ਼ਬਰਦਸਤ ਗੀਤਾਂ ਦੇ ਹੁੱਕ ਸਟੈਪਸ 'ਤੇ ਇੰਸਟਾਗ੍ਰਾਮ ਰੀਲ ਬਣਾ ਰਹੇ ਹਨ। 

ਇਸ ਦੌਰਾਨ ਇਕ ਆਈਏਐਸ ਅਧਿਕਾਰੀ ਨੇ ਇਕ ਨਵਜੰਮੇ ਬੱਚੇ ਦੀ ਇਕ ਕਲਿੱਪ ਸ਼ੇਅਰ ਕੀਤੀ ਹੈ, ਜਿਸ ਦਾ ਅੰਦਾਜ਼ ਦੇਖ ਕੇ ਲੋਕਾਂ ਨੂੰ ਪੁਸ਼ਪਾ ਦਾ ਮਸ਼ਹੂਰ ਡਾਇਲਾਗ 'ਮੈਂ ਝੁਕਾਂਗਾ ਨਹੀਂ' ਯਾਦ ਆ ਗਿਆ ਅਤੇ ਸੋਸ਼ਲ ਮੀਡੀਆ 'ਤੇ ਲੋਕ ਵੀ ਇਸ ਪਿਆਰੇ ਬੱਚੇ ਦੇ 'ਪੁਸ਼ਪਾ' ਸਵੈਗ ਦੇ ਪ੍ਰਸ਼ੰਸਕ ਬਣ ਗਏ ਹਨ! ਇਸ ਬੱਚੇ ਦੀ ਵੀਡੀਓ ਹੁਣ ਕਾਫ਼ੀ ਵਾਇਰਲ ਹੋ ਗਈ ਹੈ। ਸਿਰਫ਼ 3 ਸੈਕਿੰਡ ਦੀ ਕਲਿੱਪ ਵਿਚ ਅਸੀਂ ਨਵਜੰਮੇ ਬੱਚੇ ਨੂੰ 'ਪੁਸ਼ਪਾ' ਦੇ ਹੱਥ ਦੇ ਸਿਗਨੇਚਰ ਸਟੈਪ ਕਰਦੇ ਦੇਖ ਸਕਦੇ ਹਾਂ।

ਕਿਸੇ ਯੂਜ਼ਰ ਨੇ ਇਸ ਕਲਿੱਪ 'ਚ ਪੁਸ਼ਪਾ ਦਾ ਮਸ਼ਹੂਰ ਡਾਇਲਾਗ 'ਮੈਂ ਝੁਕਾਗਾ ਨਹੀਂ' ਵੀ ਲਗਾ ਦਿੱਤਾ ਹੈ, ਜਿਸ ਕਾਰਨ ਅੱਲੂ ਅਰਜੁਨ ਦਾ ਸਿਗਨੇਚਰ ਸਟੈਪ ਪੂਰੀ ਦੁਨੀਆ 'ਚ ਵਾਇਰਲ ਹੋ ਗਿਆ। ਇਸ ਕਲਿੱਪ ਨੂੰ ਸੋਮਵਾਰ ਨੂੰ ਆਈਏਐਸ ਅਧਿਕਾਰੀ ਅਵਨੀਸ਼ ਸ਼ਰਨ ਨੇ ਟਵਿੱਟਰ 'ਤੇ ਸ਼ੇਅਰ ਕੀਤਾ। ਉਸ ਨੇ ਕੈਪਸ਼ਨ 'ਚ ਲਿਖਿਆ- ਇਹ ਤਾਂ ਪੱਕਾ ਕਦੇ ਨਹੀਂ ਝੁਕੇਗਾ। ਹੁਣ ਇਹ ਕਲਿੱਪ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ 13 ਹਜ਼ਾਰ ਤੋਂ ਵੱਧ ਵਿਊਜ਼ ਅਤੇ ਕਰੀਬ 2 ਹਜ਼ਾਰ ਰੀਟਵੀਟਸ ਮਿਲ ਚੁੱਕੇ ਹਨ।

SHARE ARTICLE

ਏਜੰਸੀ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement