Saudi Arabia News: ਸਾਊਦੀ ਅਦਾਲਤ ਨੇ 5 ਪਾਕਿਸਤਾਨੀਆਂ ਨੂੰ ਦਿੱਤੀ ਫਾਂਸੀ ਦੀ ਸਜਾ

By : BALJINDERK

Published : Mar 8, 2024, 1:06 pm IST
Updated : Mar 8, 2024, 1:06 pm IST
SHARE ARTICLE
Saudi Arabia court sentenced 5 Pakistanis to death news
Saudi Arabia court sentenced 5 Pakistanis to death news

Saudi Arabia News: ਸਾਊਦੀ ਅਦਾਲਤ ਨੇ ਪਾਕਿਸਤਾਨ ਦੀ ਅਪੀਲ ਠੁਕਰਾਈ

Saudi Arabia News: ਰਿਆਦ: ਸਾਊਦੀ ਅਧਿਕਾਰੀਆਂ ਨੇ ਦੱਸਿਆ ਕਿ ਇਕ ਕੰਪਨੀ ’ਤੇ ਛਾਪਾ ਮਾਰਨ ਅਤੇ ਇਕ ਗਾਰਡ ਦਾ ਕਤਲ ਕਰਨ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਪੰਜ ਪ੍ਰਵਾਸੀਆਂ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਹੈ। ਇਨ੍ਹਾਂ ਦੀ ਪਛਾਣ ਪਾਕਿਸਤਾਨੀ ਨਾਗਰਿਕਾਂ ਵਜੋਂ ਹੋਈ ਹੈ।

ਇਹ ਵੀ ਪੜੋ:Punjab News : ਪੰਜਾਬ ਸਿਹਤ ਵਿਭਾਗ 10 ਮਾਰਚ ਤੋਂ ਮਨਾਏਗਾ ‘ਗਲੋਕੋਮਾ ਹਫ਼ਤਾ’ ਸਿਹਤ ਮੰਤਰੀ ਨੇ ਜਾਗਰੂਕਤਾ ਪੋਸਟਰ ਕੀਤਾ ਜਾਰੀ 

ਸਾਊਦੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਦੋਸ਼ੀ ਪਾਕਿਸਤਾਨੀ ਨਾਗਰਿਕਾਂ ਨੇ ਨਿੱਜੀ ਖੇਤਰ ਦੀ ਕੰਪਨੀ ’ਤੇ ਹਮਲਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਦੋ ਗਾਰਡਾਂ ਨੂੰ ਬੰਨ੍ਹ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਇਕ ਬੰਗਲਾਦੇਸ਼ੀ ਗਾਰਡ ਨੂੰ ਮਾਰ ਦਿੱਤਾ। ਜਾਂਚ ਤੋਂ ਬਾਅਦ ਪੰਜਾਂ ਨੂੰ ਅਦਾਲਤ ਵਿੱਚ ਭੇਜਿਆ ਗਿਆ ਜਿਥੇ ਉਨ੍ਹਾਂ ਨੂੰ ਦੋਸ਼ੀ ਪਾਇਆ ਗਿਆ ਅਤੇ ਮੌਤ ਦੀ ਸਜ਼ਾ ਸੁਣਾਈ ਗਈ।

ਇਹ ਵੀ ਪੜੋ:Italy News : ਇਟਲੀ ਗਏ ਨੌਜਵਾਨ  ਨੂੰ  ਦਿਲ ਦਾ ਦੌਰਾ ਪੈਣਾ ਨਾਲ ਹੋਈ ਮੌਤ

ਗਲਫ਼ ਨਿਊਜ਼ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੋਸ਼ੀਆਂ ਨੇ ਅਦਾਲਤ ਦੇ ਫ਼ੈਸਲੇ ਵਿਰੁੱਧ ਅਪੀਲ ਕੀਤੀ ਸੀ। ਪਰ ਉੱਚ ਅਦਾਲਤਾਂ ਨੇ ਇਸ ਫ਼ੈਸਲੇ ਨੂੰ ਬਰਕਰਾਰ ਰੱਖਿਆ। ਬਾਅਦ ਵਿੱਚ ਇੱਕ ਸ਼ਾਹੀ ਹੁਕਮ ਨੇ ਉਨ੍ਹਾਂ ਦੀ ਮੌਤ ਦੀ ਸਜ਼ਾ ’ਤੇ ਅੰਤਿਮ ਮੋਹਰ ਲਗਾ ਦਿੱਤੀ। ਸਾਊਦੀ ਅਰਬ ਕਤਲ ਅਤੇ ਅੱਤਵਾਦੀ ਹਮਲਿਆਂ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਤਸਕਰੀ ਦੇ ਮਾਮਲਿਆਂ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੰਦਾ ਹੈ। ਇਨ੍ਹਾਂ ਪੰਜ ਦੋਸ਼ੀਆਂ ਨੂੰ ਮੰਗਲਵਾਰ ਨੂੰ ਮੱਕਾ ਸ਼ਹਿਰ ਵਿੱਚ ਫਾਂਸੀ ਦਿੱਤੀ ਗਈ। 

ਇਹ ਵੀ ਪੜੋ:Punjab Police News : ਮੋਹਾਲੀ ਪੁਲਿਸ ਵੱਲੋਂ ਲੋਰੈਂਸ ਬਿਸ਼ਨੋਈ ਦੇ ਗੁਰਗੇ ਸਮੇਤ ਚਾਰ ਨੌਜਵਾਨ ਅਸਲੇ ਸਮੇਤ ਕੀਤੇ ਕਾਬੂ


ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਦਸੰਬਰ ਵਿੱਚ ਵਿੱਤੀ ਵਿਵਾਦ ਨੂੰ ਲੈ ਕੇ ਇੱਕ ਭਾਰਤੀ ਵਿਅਕਤੀ ਦੇ ਮੂੰਹ ਵਿੱਚ ਕੀਟਨਾਸ਼ਕ ਛਿੜਕ ਕੇ ਕਤਲ ਕਰਨ ਦੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਾਊਦੀ ਅਰਬ ਵਿੱਚ ਦੋ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਫਾਂਸੀ ਦਿੱਤੀ ਗਈ ਸੀ। ਅਪਰਾਧੀ ਪੀੜਤ ਨੂੰ ਇੱਕ ਕਾਰ ਵਿੱਚ ਬਿਠਾ ਕੇ ਇੱਕ ਖਾਲੀ ਜ਼ਮੀਨ ਵਿੱਚ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਕੱਪੜੇ ਨਾਲ ਪਿੱਛਿਓਂ ਉਸ ਦਾ ਗਲਾ ਘੁੱਟ ਦਿੱਤਾ ਅਤੇ ਉਸ ’ਤੇ ਕੀਟਨਾਸ਼ਕ ਦੀ ਵਰਤੋਂ ਵੀ ਕੀਤੀ ਗਈ।

ਇਹ ਵੀ ਪੜੋ:Jagraon Fire News: ਜਗਰਾਓਂ ’ਚ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ, ਫਰੀਦਕੋਟ ਕੀਤਾ ਰੈਫ਼ਰ 


ਇੱਥੇ ਦੱਸ ਦਈਏ ਕਿ ਜਨਵਰੀ ਵਿੱਚ ਸਾਊਦੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਸੂਡਾਨੀ ਨਾਗਰਿਕ ਦੇ ਕਤਲ ਦੇ ਦੋਸ਼ੀ ਪਾਏ ਗਏ ਚਾਰ ਇਥੋਪੀਆਈ ਪ੍ਰਵਾਸੀਆਂ ਨੂੰ ਫਾਂਸੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਉਸ ਸਮੇਂ ਕਿਹਾ ਸੀ ਕਿ ਚਾਰਾਂ ਨੂੰ ਵਾਰੀ-ਵਾਰੀ ਪੀੜਤ ’ਤੇ ਜਾਨਲੇਵਾ ਹਮਲਾ ਕਰਨ ਅਤੇ ਉਸ ਦੇ ਹੱਥ-ਪੈਰ ਬੰਨ੍ਹਣ ਤੋਂ ਬਾਅਦ ਚਾਕੂ ਮਾਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਕਤਲ ਦਾ ਕਾਰਨ ਨਹੀਂ ਦੱਸਿਆ ਗਿਆ। 

ਇਹ ਵੀ ਪੜੋ:Amritsar Crime:  ਅੰਮ੍ਰਿਤਸਰ ਪੁਲਿਸ ਨੇ ਨਾਕਾ ਤੋੜ ਕੇ ਭੱਜ ਰਿਹਾ ਗੈਂਗਸਟਰ ਗੁਰਪ੍ਰੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ

 (For more news apart from Saudi Arabia court sentenced 5 Pakistanis to death News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement