
Lok Sabha Election: ਆਮ ਆਦਮੀ ਪਾਰਟੀ ਨੇ ਅੱਜ ਤੋਂ ਲੋਕ ਸਭਾ ਚੋਣ ਪ੍ਰਚਾਰ ਕੀਤਾ ਸ਼ੁਰੂ
The Aam Aadmi Party started its Lok Sabha election campaign from today news in punjabi: ਆਮ ਆਦਮੀ ਪਾਰਟੀ ਨੇ ਅੱਜ ਤੋਂ ਲੋਕ ਸਭਾ ਚੋਣ ਪ੍ਰਚਾਰ ਸ਼ੁਰੂ ਕਰ ਦਿਤਾ ਹੈ। ਕੇਜਰੀਵਾਲ ਅਤੇ ਭਗਵੰਤ ਮਾਨ ਨੇ ਦਿੱਲੀ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਆਮ ਆਦਮੀ ਪਾਰਟੀ ਛੇ ਰਾਜਾਂ ਵਿੱਚ ਚੋਣ ਲੜੇਗੀ। ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਦਿੱਤਾ ਨਾਅਰਾ- 'ਸੰਸਦ 'ਚ ਵੀ ਕੇਜਰੀਵਾਲ ਤਾਂ ਦਿੱਲੀ ਰਹੇਗੀ ਹੋਰ ਖੁਸ਼ਹਾਲ'
ਇਹ ਵੀ ਪੜ੍ਹੋ: Punjab Cabinet Meeting : ਕੱਲ੍ਹ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਔਰਤਾਂ ਨੂੰ ਮਿਲ ਸਕਦਾ ਤੋਹਫ਼ਾ!
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਲਈ ਦਿੱਲੀ ਵਾਸੀਆਂ ਤੋਂ ਅਸ਼ੀਰਵਾਦ ਮੰਗਿਆ। ਉਨ੍ਹਾਂ ਭਾਜਪਾ 'ਤੇ ਤਿੱਖਾ ਹਮਲਾ ਕੀਤਾ। ਸੀਐਮ ਨੇ ਕਿਹਾ ਕਿ ਮੈਂ ਦਿੱਲੀ ਦੇ ਹਰ ਪਰਿਵਾਰ ਦਾ ਪੁੱਤਰ ਹਾਂ। ਮੈਂ ਦਿੱਲੀ ਲਈ ਇਕੱਲਾ ਲੜ ਰਿਹਾ ਹਾਂ। ਜੇਕਰ ਆਮ ਆਦਮੀ ਪਾਰਟੀ ਦੇ ਸੱਤ ਸੰਸਦ ਮੈਂਬਰ ਹੋਣਗੇ ਤਾਂ ਉਹ ਦਿੱਲੀ ਲਈ ਲੜਨਗੇ। ਮੈਨੂੰ ਦਿੱਲੀ ਦੀ ਲੋੜ ਹੈ ਤੇ ਦਿੱਲੀ ਨੂੰ ਮੇਰੀ ਲੋੜ ਹੈ। ਅਸੀਂ ਨੌਂ ਸਾਲਾਂ ਵਿੱਚ ਦਿੱਲੀ ਵਿੱਚ 30 ਫਲਾਈਓਵਰ ਬਣਾਏ, ਬਿਜਲੀ ਮੁਫਤ ਕੀਤੀ।
ਇਹ ਵੀ ਪੜ੍ਹੋ: Sri Muktsar Sahib: ਬੱਕਰੀਆਂ ਚਰਾ ਰਹੇ ਨੌਜਵਾਨ ਦੀ ਛੱਪੜ ਵਿਚ ਡੁੱਬਣ ਨਾਲ ਮੌਤ
ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਐਲਜੀ ਦਿੱਲੀ ਦੇ ਲੋਕਾਂ ਨੂੰ ਨਫ਼ਰਤ ਕਰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁਹੱਲਾ ਕਲੀਨਿਕ ਢਾਹ ਦਿਤੇ ਗਏ ਹਨ। ਦਿੱਲੀ ਵਿੱਚ ਸਕੀਮਾਂ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਨੇ ਯੋਗਾ ਸਕੀਮ ਵੀ ਬੰਦ ਕਰਵਾ ਦਿਤੀ। ਲੈਫਟੀਨੈਂਟ ਗਵਰਨਰ ਨੇ ਫਰਿਸ਼ਤੇ ਸਕੀਮ ਬੰਦ ਕੀਤੀ। ਇਹ ਲੋਕ ਨਾ ਤਾਂ ਆਪ ਕੁਝ ਕਰਨਗੇ ਅਤੇ ਨਾ ਹੀ ਸਾਨੂੰ ਕਰਨ ਦੇਣਗੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਕੌਮੀ ਪਾਰਟੀ ਬਣ ਗਈ ਹੈ। ਦਿੱਲੀ ਦੇ ਲੋਕਾਂ ਨੇ ਪਿਛਲੀਆਂ ਚੋਣਾਂ ਵਿਚ ‘ਆਪ’ ਨੂੰ ਸ਼ਾਨਦਾਰ ਜਿੱਤ ਦੇ ਕੇ ਉਸ ਵਿਚ ਅਥਾਹ ਪਿਆਰ ਅਤੇ ਵਿਸ਼ਵਾਸ ਦਿਖਾਇਆ ਹੈ। ਅਸੀਂ ਕੰਮ ਦੀ ਰਾਜਨੀਤੀ ਵਿਚ ਵਿਸ਼ਵਾਸ ਰੱਖਦੇ ਹਾਂ, ਨਫ਼ਰਤ ਦੀ ਰਾਜਨੀਤੀ ਵਿਚ ਨਹੀਂ। ਅਰਵਿੰਦ ਕੇਜਰੀਵਾਲ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਦਿਨ ਰਾਤ ਕੰਮ ਕਰਦੇ ਹਨ, ਹਾਲਾਂਕਿ, ਕੇਂਦਰ ਸਰਕਾਰ ਦਿੱਲੀ ਜਲ ਬੋਰਡ ਵਰਗੇ ਸਾਰੇ ਮਹੱਤਵਪੂਰਨ ਕੰਮਾਂ ਨੂੰ ਰੋਕ ਰਹੀ ਹੈ।
ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਕੇਂਦਰ ਦਿੱਲੀ ਨਾਲ ਬੇਇਨਸਾਫ਼ੀ ਕਰ ਰਿਹਾ ਹੈ। ਉਨ੍ਹਾਂ ਨੇ ਜਲ ਬੋਰਡ ਨੂੰ ਬਰਬਾਦ ਕਰ ਦਿਤਾ। ਦਿੱਲੀ ਵਿੱਚ ਹਰ ਯੋਜਨਾ ਨੂੰ ਰੋਕਿਆ ਜਾ ਰਿਹਾ ਹੈ। ਕੇਜਰੀਵਾਲ ਤੁਹਾਡੀ ਲੜਾਈ ਇਕੱਲੇ ਲੜ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਤੁਹਾਡੇ ਕੰਮ ਨੂੰ ਰੋਕਣ, ਤੁਹਾਨੂੰ ਪਰੇਸ਼ਾਨ ਕਰਨ ਅਤੇ ਤੁਹਾਡੇ ਵਿਕਾਸ ਨੂੰ ਰੋਕਣ ਵਾਲਿਆਂ ਦੀ ਪਛਾਣ ਕਰੋ ਅਤੇ ਉਨ੍ਹਾਂ ਦੇ ਗਲਤ ਕੰਮਾਂ ਦੀ ਸਜ਼ਾ ਦਿਓ।
(For more news apart from The Aam Aadmi Party started its Lok Sabha election campaign from today news in punjabi, stay tuned to Rozana Spokesman)