
ਉੜੀਸਾ ਦੇ ਭੁਵਨੇਸ਼ਵਰ ਵਿਚ ਟ੍ਰੇਨ ਨਾਲ ਇਕ ਅਜਿਹੀ ਵਾਪਰੀ, ਜਿਸ ਨੇ ਟ੍ਰੇਨ ਵਿਚ ਸਵਾਰ ਯਾਤਰੀਆਂ ਨੂੰ ਦਹਿਲਾ ਕੇ ਰੱਖ ਦਿਤਾ।
ਭੁਵਨੇਸ਼ਵਰ : ਉੜੀਸਾ ਦੇ ਭੁਵਨੇਸ਼ਵਰ ਵਿਚ ਟ੍ਰੇਨ ਨਾਲ ਇਕ ਅਜਿਹੀ ਵਾਪਰੀ, ਜਿਸ ਨੇ ਟ੍ਰੇਨ ਵਿਚ ਸਵਾਰ ਯਾਤਰੀਆਂ ਨੂੰ ਦਹਿਲਾ ਕੇ ਰੱਖ ਦਿਤਾ। ਅਸਲ ਵਿਚ ਇੱਥੇ ਅਹਿਮਦਾਬਾਦ-ਪੁਰੀ ਐਕਸਪ੍ਰੈੱਸ ਵਿਚ ਇੰਜਣ ਨੂੰ ਪਾਸੇ ਤੋਂ ਹਟਾ ਕੇ ਟ੍ਰੇਨ ਦੇ ਦੂਜੇ ਸਿਰੇ ਨਾਲ ਜੋੜਿਆ ਜਾ ਰਿਹਾ ਸੀ। ਇਸ ਦੌਰਾਨ ਰੇਲ ਕਰਮਚਾਰੀਆਂ ਤੋਂ ਵੱਡੀ ਚੂਕ ਹੋ ਗਈ ਅਤੇ ਉਹ ਡੱਬਿਆਂ ਦੇ ਬ੍ਰੇਕ ਲਗਾਉਣਾ ਭੁੱਲ ਗਏ।
run train 10km
ਅਜਿਹੇ ਵਿਚ ਜਦੋਂ ਇੰਜਣ ਨੂੰ ਜੋੜਿਆ ਜਾ ਰਿਹਾ ਸੀ ਤਾਂ ਇੰਜਣ ਦੇ ਧੱਕੇ ਨਾਲ ਟ੍ਰੇਨ ਬਿਨਾ ਇੰਜਣ ਦੇ ਹੀ ਸਟੇਸ਼ਨ ਤੋਂ ਚੱਲ ਪਈ ਅਤੇ ਚਲਦੀ ਹੋਈ ਕਰੀਬ 10 ਕਿਲੋਮੀਟਰ ਤਕ ਚਲੀ ਗਈ।
run train 10km
ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਪੱਟੜੀ 'ਤੇ ਕੋਈ ਦੂਜੀ ਟ੍ਰੇਨ ਨਹੀਂ ਆਈ ਅਤੇ ਸਾਰੇ ਯਾਤਰੀ ਸੁਰੱਖਿਅਤ ਬਚ ਗਏ। ਰੇਲਵੇ ਨੇ ਇਸ ਮਾਮਲੇ ਵਿਚ ਗੰਭੀਰਤਾ ਦਿਖਾਉਂਦੇ ਹੋਏ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ।
run train 10km
ਸੰਬਲਪੁਰ ਦੇ ਡੀਆਰਐਮ ਦਾ ਕਹਿਣਾ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਹਨ। ਇੰਜਣ ਸ਼ੰਟਿੰਗ ਪ੍ਰਕਿਰਿਆ ਦਾ ਪਾਲਣ ਨਾ ਕਰਨ ਦੇ ਦੋਸ਼ ਵਿਚ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ ਹੈ। ਨਾਲ ਹੀ ਮਾਮਲੇ ਦੀ ਜਾਂਚ ਇਕ ਉੱਚ ਅਧਿਕਾਰੀ ਦੀ ਅਗਵਾਈ ਵਿਚ ਕੀਤੀ ਜਾ ਰਹੀ ਹੈ।