
ਮੋਦੀ ਸਰਕਾਰ ਤੇ ਆਰ.ਐਸ.ਐਸ 'ਤੇ ਇਕ ਵਾਰ ਫ਼ਿਰ ਹਮਲਾ ਬੋਲਦਿਆਂ ਆਲ ਇੰਡੀਆ ਮਜਲਿਸ ਏ ਇਟਹਾਦੁਲ ਮੁਸਲਮੀਨ...
ਨਵੀਂ ਦਿੱਲੀ : ਮੋਦੀ ਸਰਕਾਰ ਤੇ ਆਰ.ਐਸ.ਐਸ 'ਤੇ ਇਕ ਵਾਰ ਫ਼ਿਰ ਹਮਲਾ ਬੋਲਦਿਆਂ ਆਲ ਇੰਡੀਆ ਮਜਲਿਸ ਏ ਇਟਹਾਦੁਲ ਮੁਸਲਮੀਨ (ਏ. ਆਈ. ਐਮ. ਆਈ. ਐਮ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਉਨ੍ਹਾਂ ਦੇ ਨਾਂ ਲਏ ਬਗੈਰ ਕਿਹਾ ਕਿ ਦੇਸ਼ 'ਚ ਖੌਫ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵਲੋਂ ਇਹ ਵਾਰ ਹੈਦਰਾਬਾਦ ਦੀ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਉਨ੍ਹਾਂ ਇਸ ਦਰਮਿਆਨ ਕਿਹਾ ਕਿ ਇਸ ਮਾਹੌਲ ਨੂੰ ਪੈਦਾ ਕਰਨ 'ਚ ਉਨ੍ਹਾਂ ਲੋਕਾਂ ਦਾ ਹੱਥ ਹੈ, ਜਿਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ।
narendra modi
ਇਨ੍ਹਾਂ ਲੋਕਾਂ ਨੇ ਹਿੰਦੁਸਤਾਨ ਦੀ ਆਜ਼ਾਦੀ 'ਚ ਹਿੱਸਾ ਨਹੀਂ ਲਿਆ ਸਗੋਂ ਅੰਗਰੇਜ਼ਾ ਦਾ ਸਾਥ ਦਿਤਾ ਸੀ। ਇਸ ਤੋਂ ਇਲਾਵਾ ਐਮ.ਆਈ.ਐਮ. ਪ੍ਰਧਾਨ ਨੇ ਇਸ ਤੋਂ ਪਹਿਲਾਂ ਕੇਂਦਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ 'ਤੇ ਮੁਸਲਿਮਾਂ ਦਾ ਕੇਵਲ ਵੋਟ ਬੈਂਕ ਦੇ ਰੂਪ 'ਚ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਮੁਸਲਿਮਾਂ ਦੇ ਨਾਲ ਬੇਇਨਸਾਫੀ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਸਹਿਮਤੀ ਦੀ ਰਾਜਨੀਤੀ 'ਚ ਭਰੋਸਾ ਨਹੀਂ ਰੱਖਦੇ, ਉਹ ਨਹੀਂ ਚਾਹੁੰਦੇ ਕਿ ਮੁਸਲਿਮ ਮੁੱਖ ਧਾਰਾ 'ਚ ਆਉਣ।
RSS
ਬੀਤੇ ਮਹੀਨੇ ਓਵੈਸੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਵ ਦੇ ਬਿਆਨ 'ਤੇ ਸੁਆਗਤ ਕਰਦੇ ਹੋਏ ਕਿਹਾ ਸੀ ਕਿ ਤੀਜਾ ਮੋਰਚਾ ਭਾਜਪਾ ਦੀ ਚੋਣ ਹੋ ਸਕਦੀ ਹੈ। ਕਾਂਗਰਸ ਦੇਸ਼ 'ਚ ਉਭਰ ਕੇ ਸਾਹਮਣੇ ਆਵੇਗੀ। ਉਨ੍ਹਾਂ ਨੇ ਮੰਨਿਆ ਕਿ ਕੇਂਦਰ 'ਚ ਅਗਲੀ ਸਰਕਾਰ ਦੇ ਗਠਨ 'ਚ ਖੇਤਰੀ ਪਾਰਟੀਆਂ ਮੁੱਖ ਭੂਮਿਕਾ ਨਿਭਾਏਗੀ।