ਪਾਣੀਪਤ: ਗੁਰਦਵਾਰੇ ਦੀ ਛੱਤ ਡਿੱਗੀ, ਇਕ ਮਰਿਆ
Published : Jun 13, 2017, 10:51 am IST
Updated : Apr 8, 2018, 3:19 pm IST
SHARE ARTICLE
Roof fell
Roof fell

ਪਾਣੀਪਤ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੀ ਛੱਤ ਡਿਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ। ਮਲਬੇ ਹੇਠ ਦਬੇ ਸੱਤ ਵਿਅਕਤੀਆਂ ਨੂੰ ਸੁਰੱਖਿਅਤ ਕੱਢ

ਕਰਨਾਲ, 12 ਜੂਨ (ਪਲਵਿੰਦਰ ਸਿੰਘ ਸੱਗੂ): ਪਾਣੀਪਤ  ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੀ ਛੱਤ ਡਿਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ। ਮਲਬੇ ਹੇਠ ਦਬੇ ਸੱਤ ਵਿਅਕਤੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ।
ਮ੍ਰਿਤਕ ਦੀ ਪਛਾਣ ਯੂ.ਪੀ. ਦੇ ਸੀਤਾਪੁਰ ਦੇ ਵਸਨੀਕ ਧੀਰਜ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗੁਰਦਵਾਰੇ ਵਿਚ ਮੁਰੰਮਤ ਦਾ ਕੰਮ ਚਲ ਰਿਹਾ ਸੀ ਅਤੇ ਅਚਾਨਕ ਹੀ ਗੁ. ਸਾਹਿਬ ਦੀ ਇਮਾਰਤ ਦਾ ਇਕ ਪਿਲਰ ਅਪਣੀ ਥਾਂ ਤੋਂ ਖਿਸਕ ਗਿਆ ਜਿਸ ਕਾਰਨ ਛੱਤ ਡਿੱਗ ਗਈ। ਇਮਾਰਤ ਦੀ ਛੱਤ ਡਿੱਗਣ ਕਾਰਨ ਗੁਰਦਵਾਰੇ ਦੇ ਹੇਠਾਂ ਬਣੀਆਂ ਕਈ ਦੁਕਾਨਾਂ ਨੂੰ ਵੀ ਨੁਕਸਾਨ ਹੋਇਆ ਹੈ। ਇਸ ਘਟਨਾ ਵਿਚ ਕਈ ਵਿਅਕਤੀ ਅਤੇ ਵਾਹਨ ਮਲਬੇ ਹੇਠਾਂ ਦਬ ਗਏ ਸਨ ਜਿਨ੍ਹਾਂ ਨੂੰ ਬਾਅਦ ਵਿਚ ਕੱਢ ਲਿਆ ਗਿਆ। ਪਾਣੀਪਤ ਦੀ ਸੰਗਤ ਵਲੋਂ ਘਟਨਾ ਵਾਲੀ ਥਾਂ 'ਤੇ ਪੁੱਜਣ ਕਾਰਨ ਸੜਕ 'ਤੇ ਜਾਮ ਲੱਗ ਗਿਆ।
ਪਾਣੀਪਤ ਦੇ ਡੀਐਸਪੀ ਆਤਮਾ ਰਾਮ ਨੇ ਦਸਿਆ ਕਿ ਰਾਹਤ ਕੰਮ ਲਗਾਤਾਰ ਜਾਰੀ ਹਨ ਪਰ ਮਲਬੇ ਹੇਠ ਕੁੱਝ ਵਿਅਕਤੀ ਫਸੇ ਹਨ। ਇਹ ਗੁਰਦਵਾਰਾ ਜੀਟੀ ਰੋਡ 'ਤੇ ਸਥਿਤ ਹੈ। ਗੁਰਦਵਾਰੇ ਦੀ ਛੱਤ ਡਿਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਲਗਭਗ ਅੱਠ
ਵਿਅਕਤੀ ਜ਼ਖ਼ਮੀ ਹੋ ਗਏ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement