
ਮਹਿਲਾ ਖ਼ਿਲਾਫ਼ ਧਾਰਾ 124 ਏ ਸਮੇਤ ਕਈ ਹੋਰ ਧਾਰਾਵਾਂ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਸਾਮ: ਦੇਸ਼ ਧ੍ਰੋਹ ਦੇ ਇੱਕ ਕੇਸ ਵਿਚ ਗੁਹਾਟੀ ਪੁਲਿਸ ਨੇ ਇੱਕ ਲੇਖਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਲੇਖਕਾ ਨੇ ਛੱਤੀਸਗੜ੍ਹ ਦੇ ਨਕਸਲੀ ਹਮਲੇ ਵਿਚ ਸੀਆਰਪੀਐਫ ਦੇ 22 ਜਵਾਨਾਂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਲਿਖੀ ਸੀ, ਜਿਸ ਤੋਂ ਬਾਅਦ ਇਸ ਪੋਸਟ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨੇ ਲੇਖਿਕਾ ਨੂੰ ਦੇਸ਼ਧ੍ਰੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ 'ਤੇ ਕਈ ਹੋਰ ਵੀ ਦੋਸ਼ ਲਗਾਏ ਗਏ ਹਨ।
Arrested
ਦੋਸ਼ੀ ਮਹਿਲਾ ਦਾ ਨਾਮ ਸ਼ਿਖਾ ਸਰਮਾ ਦੱਸਿਆ ਜਾ ਰਿਹਾ ਹੈ। ਮਹਿਲਾ ਖ਼ਿਲਾਫ਼ ਧਾਰਾ 124 ਏ ਸਮੇਤ ਕਈ ਹੋਰ ਧਾਰਾਵਾਂ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 48 ਸਾਲਾ ਮਹਿਲਾ ਨੂੰ ਪੁਲਿਸ ਨੇ ਕੰਗਨਾ ਗੋਸਵਾਮੀ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਸ਼ਿਖਾ ਸਰਮਾ ਨੇ ਸੋਮਵਾਰ ਨੂੰ ਆਪਣੇ ਫਸਬੁੱਕ ਅਕਾਊਂਟ 'ਤੇ ਇਕ ਪੋਸਟ ਪਾਈ ਸੀ।
ਇਸ ਪੋਸਟ ਵਿਚ ਉਸ ਨੇ ਲਿਖਿਆ ਸੀ, ''ਡਿਊਟੀ 'ਤੇ ਆਪਣੀ ਜਾਨ ਗਵਾਉਣ ਵਾਲੇ ਤਨਖ਼ਾਹ ਵਾਲੇ ਪੇਸ਼ੇਵਰਾਂ ਨੂੰ ਸ਼ਹੀਦ ਆਖਣਾ ਉਚਿਤ ਨਹੀਂ ਹੈ। ਜੇ ਅਜਿਹਾ ਕਿਹਾ ਜਾਂਦਾ ਹੈ ਤਾਂ ਬਿਜਲੀ ਵਿਭਾਗ ਵਿਚ ਕੰਮ ਕਰ ਰਹੇ ਮੁਲਾਜ਼ਮ ਜੋ ਇਲੈਕਟ੍ਰੋਕਿਊਸ਼ਨ ਕਾਰਨ ਮਾਰ ਜਾਂਦੇ ਹਨ ਉਹਨਾਂ ਨੂੰ ਵੀ ਸ਼ਹੀਦ ਐਲਾਨਿਆ ਜਾਣਾ ਚਾਹੀਦਾ ਹੈ। ਮੀਡੀਆ ਸਿਰਫ਼ ਲੋਕਾਂ ਨੂੰ ਭਾਵੁਕ ਕਰ ਰਿਹਾ ਹੈ।