ਡਰਾਈਵਰ ਸਮੇਤ ਦੋ ਹੋਰ ਲਾਪਤਾ, ਇਕ ਰਿਸ਼ਤੇਦਾਰ ਦੇ ਭੋਗ ਤੋਂ ਆ ਰਹੇ ਸਨ ਵਾਪਸ
ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਬੇਕਾਬੂ ਵੈਨ ਤਲਾਅ ਵਿੱਚ ਪਲਟ ਗਈ। ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਬਜ਼ੁਰਗ ਜੋੜਾ, ਉਨ੍ਹਾਂ ਦੀ ਧੀ ਅਤੇ ਉਨ੍ਹਾਂ ਦਾ ਦੋ ਸਾਲ ਦਾ ਦੋਹਤਾ ਸ਼ਾਮਲ ਹੈ। ਡਰਾਈਵਰ ਸਮੇਤ ਦੋ ਹੋਰ ਅਜੇ ਵੀ ਲਾਪਤਾ ਹਨ।
ਇਹ ਪਰਿਵਾਰ ਔਰਈਆ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਪ੍ਰਵਾਰ ਇਕ ਰਿਸ਼ਤੇਦਾਰ ਦੇ ਭੋਗ 'ਤੇ ਗਿਆ ਸੀ। ਸ਼ੁੱਕਰਵਾਰ ਦੇਰ ਸ਼ਾਮ, ਪਰਿਵਾਰ ਔਰਈਆ ਵਾਪਸ ਆ ਰਿਹਾ ਸੀ ਉਦੋਂ ਹੀ ਕਾਰ ਕੰਟਰੋਲ ਗੁਆ ਬੈਠੀ ਅਤੇ ਇੱਕ ਤਲਾਅ ਵਿੱਚ ਡਿੱਗ ਗਈ।
ਗੋਤਾਖੋਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਪੁਲਿਸ ਨੇ ਲੋਕਾਂ ਨੂੰ ਛੱਪੜ ਵਿਚੋਂ ਬਾਹਰ ਕੱਢਿਆ। ਸਾਰਿਆਂ ਨੂੰ ਤੁਰੰਤ ਕੇਂਦਰੀ ਸਿਹਤ ਕੇਂਦਰ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਸਮੇਤ ਚਾਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਬਾਕੀ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਕਾਨਪੁਰ ਦੇ ਹੈਲੇਟ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਬਾਰੀ ਸ਼ਿਵਲੀ ਥਾਣਾ ਖੇਤਰ ਦੇ ਸਵਾਈ ਪਿੰਡ ਦੇ ਨੇੜੇ ਵਾਪਰੀ। ਮ੍ਰਿਤਕਾਂ ਵਿਚ ਰਾਜਕਿਸ਼ੋਰ, ਉਸ ਦੀ ਪਤਨੀ ਸਨੇਹਲਤਾ ਅਗਨੀਹੋਤਰੀ (55), ਬੇਟੀ ਹਿਮਾਂਸ਼ੂ ਅਗਨੀਹੋਤਰੀ (30) ਅਤੇ ਦੋ ਸਾਲਾ ਦੋਹਤਾ ਸ਼ਿਵ ਅਗਨੀਹੋਤਰੀ ਸ਼ਾਮਲ ਹਨ।
