
'ਨਿਸਾਨ' ਕੰਪਨੀ ਦੀ ਸਭ ਤੋਂ ਮਹਿੰਗੀ 'ਨਿਸਾਨ ਪੈਟਰੋਲ' ਬੁਲੇਟ ਪਰੂਫ ਗੱਡੀ ਖਰੀਦੀ
ਮੁੰਬਈ: ਸਲਮਾਨ ਖਾਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਸਭ ਦੇ ਵਿਚਕਾਰ ਉਸ ਨੇ 'ਨਿਸਾਨ' ਕੰਪਨੀ ਦੀ ਸਭ ਤੋਂ ਮਹਿੰਗੀ 'ਨਿਸਾਨ ਪੈਟਰੋਲ' ਬੁਲੇਟ ਪਰੂਫ ਗੱਡੀ ਖਰੀਦੀ ਹੈ। ਹਾਲ ਹੀ 'ਚ ਐਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਈਮੇਲ ਵੀ ਆਈ ਸੀ, ਜਿਸ ਤੋਂ ਬਾਅਦ ਭਾਈਜਾਨ ਨੇ ਇਹ ਵੱਡਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ: ਬਟਾਲਾ ਦੇ ਏਜੰਟ ਨੇ ਕੁਵੈਤ ਭੇਜਣ ਦੇ ਨਾਂ ਤੇ ਨੌਜਵਾਨਾਂ ਨਾਲ ਮਾਰੀ ਠੱਗੀ, ਦਿੱਤਾ ਜਾਅਲੀ ਵੀਜ਼ਾ
ਇਹ ਬੁਲੇਟ ਪਰੂਫ ਵਾਹਨ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਵਧੀਆ ਹੈ। ਇਹ SUV ਦੱਖਣੀ ਏਸ਼ੀਆਈ ਬਾਜ਼ਾਰ ਵਿੱਚ ਸਭ ਤੋਂ ਮਹਿੰਗੀਆਂ ਗੱਡੀਆਂ ਵਿੱਚੋਂ ਇੱਕ ਹੈ। ਇਹ ਗੱਡੀ ਵਿਦੇਸ਼ ਤੋਂ ਮੰਗਵਾਈ ਗਈ ਹੈ। ਫਿਲਹਾਲ ਇਸ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਨਵਾਂ ਸ਼ਹਿਰ 'ਚ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਤਲ
ਦੱਸ ਦਈਏ ਕਿ 18 ਮਾਰਚ ਨੂੰ ਸਲਮਾਨ ਨੂੰ ਧਮਕੀ ਭਰਿਆ ਈ-ਮੇਲ ਮਿਲਿਆ ਸੀ। ਇਹ ਮੇਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਤਰਫੋਂ ਭੇਜਿਆ ਗਿਆ ਸੀ। ਪੁਲਿਸ ਨੇ ਲਾਰੈਂਸ ਅਤੇ ਗੋਲਡੀ ਬਰਾੜ ਖਿਲਾਫ ਐਫ.ਆਈ.ਆਰ ਦਰਜ ਲਈ ਹੈ।