ਪੰਜਾਬੀ ਗੀਤਾਂ ਦੀ ਮੰਗ 'ਤੇ ਪਬ 'ਚ ਹੋਇਆ ਜਿੰਮ ਮਾਲਕ ਦਾ ਕਤਲ
Published : May 8, 2018, 7:21 pm IST
Updated : May 8, 2018, 7:21 pm IST
SHARE ARTICLE
Murder
Murder

ਇਕ ਨਾਇਟ ਕਲੱਬ ਵਿਚ ਕੇਵਲ ਪੰਜਾਬੀ ਗੀਤ ਵਜਾਉਣ ਦੀ ਲਗਾਤਾਰ ਮੰਗ ਨੂੰ ਲੈ ਕੇ ਹੋਏ ਵਿਵਾਦ ਵਿਚ ਇਕ ਡਿਸਕ ਜਾਕੀ(ਡੀਜੇ) ਨੇ 30 ਸਾਲ ਦੇ ਜਿਮ ਮਾਲਿਕ ਦਾ ਚਾਕੂ ਮਾਰ ਕੇ...

ਨਵੀਂ ਦਿੱਲੀ : ਇਕ ਨਾਇਟ ਕਲੱਬ ਵਿਚ ਕੇਵਲ ਪੰਜਾਬੀ ਗੀਤ ਵਜਾਉਣ ਦੀ ਲਗਾਤਾਰ ਮੰਗ ਨੂੰ ਲੈ ਕੇ ਹੋਏ ਵਿਵਾਦ ਵਿਚ ਇਕ ਡਿਸਕ ਜਾਕੀ(ਡੀਜੇ) ਨੇ 30 ਸਾਲ ਦੇ ਜਿਮ ਮਾਲਿਕ ਦਾ ਚਾਕੂ ਮਾਰ ਕੇ ਕਤਲ ਕਰ ਦਿਤਾ ਅਤੇ ਉਸ ਦੀ ਮਹਿਲਾ ਦੋਸਤ ਦੇ ਸਿਰ 'ਤੇ ਬੀਅਰ ਦੀ ਬੋਤਲ ਮਾਰ ਕੇ ਜ਼ਖ਼ਮੀ ਕਰ ਦਿਤਾ। ਜਿਮ ਮਾਲਿਕ ਅਪਣੇ ਦੋਸਤਾਂ ਨਾਲ ਨਾਇਟ ਕਲੱਬ ਵਿਚ ਪਾਰਟੀ ਕਰ ਰਿਹਾ ਸੀ। ਪੁਲਿਸ ਨੇ ਕਿਹਾ ਕਿ ਆਰੋਪੀ ਨੂੰ ਉਤਰਾਖੰਡ ਸਥਿਤ ਅਪਣੇ ਗ੍ਰਹਿਨਗਰ ਭੱਜਣ ਦੀ ਕੋਸ਼ਿਸ਼ ਦੌਰਾਨ ਬੁਰਾੜੀ ਦੇ ਸੰਤਨਗਰ ਤੋਂ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਕੋਲੋਂ ਵਾਰਦਾਤ ਵਿਚ ਇਸਤੇਮਾਲ ਕੀਤਾ ਗਿਆ ਚਾਕੂ ਬਰਾਮਦ ਕਰ ਲਿਆ ਗਿਆ ਹੈ। ਇਹ ਘਟਨਾ ਅੱਧੀ ਰਾਤ ਦੇ ਕਰੀਬ ਉਸ ਸਮੇਂ ਹੋਈ, ਜਦੋਂ ਵਿਜੈਦੀਪ ਸਿੰਘ  ਅਪਣੇ ਨੌਂ ਦੋਸਤਾਂ ਨਾਲ ਪੱਛਮ ਦਿੱਲੀ ਦੇ ਪੰਜਾਬੀ ਬਾਗ ਦੇ ਰਫ਼ਤਾਰ ਵਾਰ ਵਿਚ ਪਾਰਟੀ ਕਰ ਰਿਹਾ ਸੀ। ਉਹ ਸਾਰੇ ਅਪਣੇ ਦੋਸਤ ਇਸ਼ਮੀਤ ਦੀ ਜਨਮ ਦਿਨ ਪਾਰਟੀ ਮਨਾ ਰਹੇ ਸਨ। 

MurderMurder

ਪੁਲਿਸ ਡਿਪਟੀ ਕਮਿਸ਼ਨਰ ਵਿਜੈ ਕੁਮਾਰ ਨੇ ਕਿਹਾ ਕਿ ਨੱਚਣ ਦੌਰਾਨ ਵਿਜੈਦੀਪ ਅਤੇ ਉਸ ਦੇ ਦੋਸਤਾਂ ਨੇ ਡੀਜੇ ਦੀਪਕ ਨੂੰ ਇਕ ਤੋਂ ਬਾਅਦ ਇਕ ਅਪਣੀ ਪਸੰਦ ਦਾ ਪੰਜਾਬੀ ਗੀਤ ਵਜਾਉਣ ਲਈ ਕਿਹਾ। ਡੀਜੇ ਨੇ ਸ਼ੁਰੁਆਤ ਵਿਚ ਉਨ੍ਹਾਂ ਦੇ ਕਹੇ ਅਨੁਸਾਰ ਗੀਤ ਵਜਾਏ, ਪਰ ਬਾਅਦ ਵਿਚ ਉਸ ਨੇ ਲਗਾਤਾਰ ਪੰਜਾਬੀ ਗੀਤ ਵਜਾਉਣ ਤੋਂ ਇਨਕਾਰ ਕਰ ਦਿਤਾ। ਪੁਲਿਸ ਅਧਿਕਾਰੀ ਨੇ ਮੁੱਢਲੀ ਜਾਂਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਤੋਂ ਬਾਅਦ ਵਿਜੈਦੀਪ ਸਿੰਘ ਅਤੇ ਉਸ ਦੇ ਦੋਸਤਾਂ ਨੇ ਕਾਊਂਟਰ ਤੋਂ ਡੀਜੇ ਦਾ ਲੈਪਟਾਪ ਖੋਹ ਕੇ ਜ਼ਬਰਦਸਤੀ ਗੀਤ ਬਦਲ ਦਿਤਾ। ਡੀਜੇ ਨੇ ਲੈਪਟਾਪ ਵਾਪਸ ਲੈਣ ਦੀ ਕੋਸ਼ਿਸ਼ ਕੀਤੀ, ਪਰ ਲੈਪਟਾਪ ਫਰਸ਼ ਉਤੇ ਡਿੱਗ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਵਿਜੈਦੀਪ ਸਿੰਘ ਅਤੇ ਉਸ ਦੇ ਦੋਸਤ ਸ਼ਰਾਬ  ਦੇ ਨਸ਼ੇ ਵਿਚ ਸਨ ਅਤੇ ਉਨ੍ਹਾਂ ਨੇ ਕਾਫ਼ੀ ਬਵਾਲ ਕੀਤਾ।

MurderMurder

 ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਤਿੰਨ ਬਾਉਂਸਰਾਂ ਅਤੇ ਡੀਜੇ ਦੀਪਕ ਨੇ ਉਨ੍ਹਾਂ ਨੂੰ ਪਬ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਵਿਜੈਦੀਪ ਅਤੇ ਉਨ੍ਹਾਂ ਦੇ ਦੋਸਤਾਂ ਦੀ ਮਾਰ ਕੁਟਾਈ  ਕੀਤੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਤੋਂ ਬਾਅਦ ਦੀਪਕ ਕਲੱਬ ਦੀ ਰਸੋਈ ਵਿਚ ਗਿਆ ਅਤੇ ਚਾਕੂ ਲੈ ਆਇਆ ਅਤੇ ਗ਼ੁੱਸੇ ਵਿਚ ਵਿਜੈਦੀਪ 'ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਅਤੇ ਉਸ ਦੀ ਮਹਿਲਾ ਦੋਸਤ ਦੇ ਸਿਰ 'ਤੇ ਬੀਅਰ ਦੀ ਇਕ ਬੋਤਲ ਮਾਰੀ, ਜੋ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ।

MurderMurder

ਪੁਲਿਸ ਅਧਿਕਾਰੀ ਨੇ ਕਿਹਾ ਕਿ ਵਿਜੈਦੀਪ ਨੂੰ ਹਸਪਤਾਲ ਲੈ ਜਾਇਆ ਗਿਆ, ਪਰ ਜ਼ਿਆਦਾ ਖੂਨ ਵਗਣ ਨਾਲ ਉਸ ਦੀ ਮੌਤ ਹੋ ਗਈ। ਉਸ ਦੀ ਮਹਿਲਾ ਦੋਸਤ ਨੂੰ ਸਿਰ ਵਿਚ ਚੋਟ ਦੀ ਵਜ੍ਹਾ ਨਾਲ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਇਸ ਦਰਮਿਆਨ ਇਸ਼ਮੀਤ ਨੇ ਪੁਲਿਸ ਨੂੰ ਸੂਚਨਾ ਦਿਤੀ, ਪਰ ਡੀਜੇ ਦੀਪਕ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ ਸੀ ਤੇ ਹੁਣ ਸੰਤਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement