
ਸ਼ੋਪੀਆਂ ਜ਼ਿਲ੍ਹੇ ਵਿਚ ਹੋਏ ਮੁਕਾਬਲੇ ਵਾਲੀ ਜਗ੍ਹਾਂ ਨਜ਼ਦੀਕ ਸੁਰੱਖਿਆ ਜਵਾਨ ਅਤੇ ਪ੍ਰਦਰਸ਼ਨਕਾਰੀਆਂ 'ਚ ਸੰਘਰਸ਼ ਦੌਰਾਨ ਪੰਜ ਨਾਗਰਿਕਾਂ ਦੀ ਮੌਤ ਹੋ ਗਈ ਸੀ
ਸ੍ਰੀਨਗਰ, 7 ਮਈ : ਵੱਖਵਾਦੀਆਂ ਵਲੋਂ ਬੰਦ ਦੇ ਐਲਾਨ ਕਾਰਨ ਕਸ਼ਮੀਰ 'ਚ ਆਮ ਜ਼ਿੰਦਗੀ ਦੀ ਰਫ਼ਤਾਰ 'ਤੇ ਕਾਫ਼ੀ ਅਸਰ ਪਿਆ। ਸ਼ੋਪੀਆਂ ਜ਼ਿਲ੍ਹੇ ਵਿਚ ਹੋਏ ਮੁਕਾਬਲੇ ਵਾਲੀ ਜਗ੍ਹਾਂ ਨਜ਼ਦੀਕ ਸੁਰੱਖਿਆ ਜਵਾਨ ਅਤੇ ਪ੍ਰਦਰਸ਼ਨਕਾਰੀਆਂ 'ਚ ਸੰਘਰਸ਼ ਦੌਰਾਨ ਪੰਜ ਨਾਗਰਿਕਾਂ ਦੀ ਮੌਤ ਹੋ ਗਈ ਸੀ ਜਿਸ ਦੇ ਵਿਰੋਧ 'ਚ ਵੱਖਵਾਦੀਆਂ ਨੇ ਬੰਦ ਦਾ ਐਲਾਨ ਕੀਤਾ ਸੀ। ਸਈਅਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਉਮਰ ਫ਼ਾਰੂਕ ਅਤੇ ਮੁਹੰਮਦ ਯਾਸੀਨ ਮਲਿਕ ਦੇ ਅਗਵਾਈ 'ਚ ਵੱਖਵਾਦੀ ਸੰਗਠਨਾਂ ਦੇ ਸੰਗਠਨ 'ਜੁਆਇੰਟ ਰਿਜ਼ਿਸਟੈਂਸ ਲੀਡਰਸ਼ਿਪ' (ਜੇਆਰਐਲ) ਨੇ ਸੁਰੱਖਿਆ ਜਵਾਨਾਂ ਨਾਲ ਸੰਘਰਸ਼ ਦੌਰਾਨ ਨਾਗਰਿਕਾਂ ਦੀ ਮੌਤ ਦੇ ਵਿਰੋਧ 'ਚ ਬੰਦ ਦਾ ਐਲਾਨ ਕੀਤਾ।
Kashmir closed
ਵੱਖਵਾਦੀਆਂ ਨੇ ਸਿਵਲ ਸਕੱਤਰੇਤ ਦੇ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ। ਸਿਵਲ ਸਕੱਤਰੇਤ 'ਦਰਬਾਰ ਮੂਵ' ਦੀ ਰਵਾਇਤ ਤਹਿਤ ਖੁਲ੍ਹਾ ਹੈ। ਅਧਿਕਾਰੀਆਂ ਨੇ ਦਸਿਆ ਕਿ ਗਿਲਾਨੀ ਅਤੇ ਮੀਰਵਾਇਜ਼ ਨੂੰ ਘਰ 'ਚ ਨਜ਼ਰਬੰਦ ਕੀਤਾ ਗਿਆ ਹੈ ਜਦਕਿ ਮਲਿਕ ਨੂੰ ਸਨਿਚਰਵਾਰ ਤੋਂ ਹੀ ਸਾਵਧਾਨੀ ਨਾਲ ਹਿਰਾਸਤ 'ਚ ਰਖਿਆ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਕਾਨੂੰਨ ਅਤੇ ਵਿਵਸਥਾ ਕਾਇਮ ਰੱਖਣ ਲਈ ਸਕੂਲ, ਕਾਲਜ ਅਤੇ ਹੋਰ ਸਿੱਖਿਅਕ ਸੰਸਥਾਨਾਂ ਨੂੰ ਬੰਦ ਕਰ ਦਿਤਾ ਗਿਆ ਹੈ। (ਏਜੰਸੀ)