
ਦੱਖਣ ਦਿੱਲੀ ਦੇ ਸ਼ੇਖ ਸਰਾਏ ਇਲਾਕੇ 'ਚ ਬੀਤੀ ਰਾਤ ਇਕ ਐਂਬੁਲੈਂਸ ਵਿਚ ਅੱਗ ਲੱਗਣ ਨਾਲ ਉਸ 'ਚ ਸੁੱਤੇ ਦੋ ਲੋਕਾਂ ਦੀ ਸੜ ਕੇ ਮੌਤ ਹੋ ਗਈ ਜਦਕਿ ਤੀਜਾ ਵਿਅਕਤੀ ਝੁਲਸ ਗਿਆ...
ਨਵੀਂ ਦਿੱਲੀ, 8 ਮਈ : ਦੱਖਣ ਦਿੱਲੀ ਦੇ ਸ਼ੇਖ ਸਰਾਏ ਇਲਾਕੇ 'ਚ ਬੀਤੀ ਰਾਤ ਇਕ ਐਂਬੁਲੈਂਸ ਵਿਚ ਅੱਗ ਲੱਗਣ ਨਾਲ ਉਸ 'ਚ ਸੁੱਤੇ ਦੋ ਲੋਕਾਂ ਦੀ ਸੜ ਕੇ ਮੌਤ ਹੋ ਗਈ ਜਦਕਿ ਤੀਜਾ ਵਿਅਕਤੀ ਝੁਲਸ ਗਿਆ। ਦਿੱਲੀ ਦਮਕਲ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਅੱਗ ਲੱਗਣ ਦੀ ਸੂਚਨਾ ਦੇਰ ਰਾਤ 12 ਵਜ ਕੇ 50 ਮਿੰਟ 'ਤੇ ਮਿਲੀ ਸੀ।
ambulance
ਤੁਰਤ ਦੋ ਦਮਕਲ ਗੱਡੀਆਂ ਨੂੰ ਮੌਕੇ 'ਤੇ ਪਹੁੰਚੀਆਂ। ਉਨ੍ਹਾਂ ਨੇ ਦਸਿਆ ਕਿ ਲਾਸ਼ਾਂ ਦੀ ਪਹਿਚਾਣ ਗੁੱਡੁ ਅਤੇ ਰਾਹੁਲ ਦੇ ਰੂਪ 'ਚ ਹੋਈ ਹੈ। ਹਾਦਸੇ 'ਚ ਝੁਲਸ ਵਿਅਕਤੀਆਂ ਦੀ ਪਹਿਚਾਣ 32 ਸਾਲ ਦੇ ਸੁਬੋਧ ਦੇ ਰੂਪ 'ਚ ਹੋਈ ਹੈ। ਲਗਭਗ 40 ਫ਼ੀ ਸਦੀ ਝੁਲਸੇ ਸੁਬੋਧ ਨੂੰ ਸਫ਼ਦਰਜੰਗ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।