
ਮੋਦੀ ਨੂੰ ਹੁਣ ਤੱਕ ਨੌ ਮਾਮਲਿਆਂ ਵਿਚ ਕਲੀਨ ਚਿੱਟ ਮਿਲ ਚੁੱਕੀ ਹੈ
ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ 'ਭ੍ਰਿਸ਼ਟਾਚਾਰੀ ਨੰ 1' ਕਹਿਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਹ ਆਚਾਰ ਸੰਹਿਤਾ ਦੀ ਉਲੰਘਣਾ ਨਹੀਂ ਹੈ। ਇਸ ਫੈਸਲੇ ਦੇ ਨਾਲ ਹੀ ਮੋਦੀ ਨੂੰ ਹੁਣ ਤੱਕ ਆਚਾਰ ਸੰਹਿਤਾ ਉਲੰਘਣਾ ਦੇ ਨੌ ਮਾਮਲਿਆਂ ਵਿਚ ਕਲੀਨ ਚਿੱਟ ਮਿਲ ਚੁੱਕੀ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਲੱਗਦਾ ਕਿ ਅਸੀਂ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਆਚਾਰ ਸੰਹਿਤਾ ਦੀ ਉਲੰਘਣਾ ਹੋਈ ਹੈ, ਇਸ ਮਾਮਲੇ ਨੂੰ ਰੱਦ ਕੀਤਾ ਜਾਂਦਾ ਹੈ।
Rajiv Gandhi
ਜ਼ਿਕਰਯੋਗ ਹੈ ਕਿ ਮੋਦੀ ਨੇ ਬੀਤੇ ਸ਼ਨੀਵਾਰ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ ਦੀ ਰੈਲੀ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਂ ਲਏ ਬਿਨਾਂ ਹੀ ਰਾਹੁਲ ਗਾਂਧੀ ਤੇ ਵਾਰ ਕਰਦੇ ਹੋਏ ਕਿਹਾ ਕਿ ਤੁਹਾਡੇ ਪਿਤਾ ਜੀ ਨੂੰ ਤੁਹਾਡੇ ਰਾਜ ਦਰਬਾਰੀਆਂ ਨੇ ਧੂਮ-ਧਾਮ ਨਾਲ ਮਿਸਟਰ ਕਲੀਨ ਬਣਾ ਦਿੱਤਾ ਸੀ ਪਰ ਦੇਖਦੇ ਹੀ ਦੇਖਦੇ ਭ੍ਰਿਸ਼ਟਾਚਾਰੀ ਨੰ 1 ਦੇ ਰੂਪ ਵਿਚ ਉਹਨਾਂ ਦਾ ਜੀਵਨਕਾਲ ਖ਼ਤਮ ਹੋ ਗਿਆ ਅਤੇ ਇਹ ਹੰਕਾਰ ਤੁਹਾਨੂੰ ਖਾ ਜਾਵੇਗਾ। ਸਾਡਾ ਦੇਸ਼ ਗਲਤੀਆਂ ਮਾਫ਼ ਕਰਦਾ ਹੈ ਪਰ ਧੋਖਾ ਦੇਣ ਵਾਲੇ ਨੂੰ ਕਦੇ ਮਾਫ਼ ਨਹੀਂ ਕਰਦਾ। ਮੋਦੀ ਨੇ ਇਸ ਬਿਆਨ ਤੇ ਵੱਖ-ਵੱਖ ਪਾਰਟੀਆਂ ਦੀ ਜਮ ਕੇ ਆਲੋਚਨਾ ਵੀ ਕੀਤੀ।
Abhishek Singhvi
ਅਭਿਸ਼ੇਕ ਸਿੰਘਵੀ ਅਤੇ ਸਲਮਾਨ ਖੁਰਸ਼ੀਦ ਦੀ ਲੀਡਰਸ਼ਿਪ ਵਿਚ ਕਾਂਗਰਸ ਦੇ ਪ੍ਰਤੀਨਿਧੀ ਮੰਡਲ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਮੋਦੀ ਦਾ ਇਸ ਤਰਾਂ ਦੀ ਭੱਦੀ ਭਾਸ਼ਾ ਦੀ ਵਰਤੋਂ ਕਰਨਾ ਆਚਾਰ ਸੰਹਿਤਾ ਦੀ ਉਲੰਘਣਾ ਵੀ ਹੈ ਜਦ ਕਿ ਉਸਦਾ ਸਖ਼ਤੀ ਨਾਲ ਪਾਲਣ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾ ਚੋਣ ਕਮਿਸ਼ਨ ਨੇ ਦੋ ਹੋਰ ਮਾਮਲਿਆਂ ਤੇ ਮੋਦੀ ਨੂੰ ਕਲੀਨ ਚਿੱਟ ਦਿੱਤੀ ਸੀ। ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਮੋਦੀ ਨੇ 23 ਅਪ੍ਰੈਲ ਨੂੰ ਵੋਟ ਪਾਉਣ ਤੋਂ ਬਾਅਦ ਅਹਿਮਦਾਬਾਦ ਵਿਚ ਰੋਡ ਸ਼ੋਅ ਕੀਤਾ ਸੀ ਪਰ ਚੋਣ ਕਮਿਸ਼ਨ ਇਸ ਸਿੱਟੇ ਤੇ ਪਹੁੰਚੀ ਹੈ ਕਿ ਮੋਦੀ ਨੇ ਆਚਾਰ ਸੰਹਿਤਾ ਅਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ।
Narender Modi
ਚੋਣ ਕਮਿਸ਼ਨ ਨੇ 9 ਅਪ੍ਰੈਲ ਨੂੰ ਕਰਨਾਟਕ ਦੇ ਚਿਤਰਦੁਰਗਾ ਵਿਚ ਮੋਦੀ ਦੇ ਬਿਆਨ ਨੂੰ ਵੀ ਕਲੀਨ ਚਿਟ ਦੇ ਦਿੱਤੀ ਹੈ। ਚਿੱਤਰਦੁਰਗਾ ਵਿਚ, ਉਨ੍ਹਾਂ ਨੇ ਆਪਣੇ ਚੋਣ ਭਾਸ਼ਣ ਵਿਚ ਬਾਲਾਕੌਟ ਹਵਾਈ ਹਮਲੇ ਦੇ ਨਾਇਕਾਂ ਨੂੰ ਆਪਣਾ ਵੋਟ ਸਮਰਪਤ ਕਰਨ ਲਈ ਨਵੇਂ ਵੋਟਰਾਂ ਨੂੰ ਕਥਿਤ ਤੌਰ 'ਤੇ ਸੱਦਾ ਦਿੱਤਾ ਸੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਆਚਾਰ ਸੰਹਿਤਾ ਦੀ ਉਲੰਘਣਾ ਦੀਆਂ 5 ਅਲੱਗ-ਅਲੱਗ ਸ਼ਿਕਾਇਤਾਂ ਦੇ ਮਾਮਲੇ ਵਿਚ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਬਹੁਮਤ ਤੋਂ ਵੱਖ ਵੋਟਾਂ ਰੱਖੀਆਂ ਸਨ। ਇਨ੍ਹਾਂ ਵਿੱਚੋਂ ਪੰਜ ਸ਼ਿਕਾਇਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਧਤ ਸਨ।