ਨਿਊਜ਼ ਏਜੰਸੀ ਏ ਐਨ ਆਈ ਨੇ ਇੱਕ ਛੋਟੀ ਜਿਹੀ ਕਲਿੱਪ ਜਾਰੀ ਕੀਤੀ ਹੈ ਜਾਣਕਾਰੀ ਅਨੁਸਾਰ ਇਹ ਘਟਨਾ ਬੁੱਧਵਾਰ 6 ਮਈ ਨੂੰ ਵਾਪਰੀ ਸੀ
ਨਵੀਂ ਦਿੱਲੀ - ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਾਊਥ ਐਵੀਨਿਊ ਵਿਚ ਲੋਕਾਂ ਨੇ ਹਾਲ ਹੀ ਵਿਚ ਸ਼ਿਕਾਇਤ ਕੀਤੀ ਸੀ ਕਿ ਉੱਥੋਂ ਦੇ ਇਕ ਏਟੀਐਮ ਵਿਚ ਛੇੜਛਾੜ ਕੀਤੀ ਗਈ ਸੀ ਅਤੇ ਉਸ ਦੀ ਭੰਨ ਤੋੜ ਕੀਤੀ ਗਈ ਸੀ। ਜਦੋਂ ਪੁਲਿਸ ਨੇ ਏਟੀਐਮ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਜੋ ਫੁਟੇਜ ਸਾਹਮਣੇ ਆਈਆਂ ਉਹਨਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ।
#WATCH A monkey damages an ATM of State Bank of India in South Avenue area of Delhi. (Video source: Delhi Police) pic.twitter.com/pZunh3h7Sy
— ANI (@ANI) May 6, 2020
ਦਰਅਸਲ, ਏਟੀਐਮ ਨਾਲ ਕਿਸੇ ਵੀ ਮਨੁੱਖ ਨੇ ਛੇੜਛਾੜ ਨਹੀਂ ਕੀਤੀ ਗਈ ਸੀ ਬਲਕਿ ਇਕ ਬਾਂਦਰ ਦੁਆਰਾ ਛੇੜਛਾੜ ਕੀਤੀ ਗਈ ਸੀ। ਜਦੋਂ ਪੁਲਿਸ ਨੇ ਹਾਲ ਹੀ ਵਿਚ ਦਿੱਲੀ ਵਿੱਚ ਏਟੀਐਮ ਦੇ ਖਰਾਬ ਹੋਣ ਦੀ ਖ਼ਬਰ ਦੀ ਜਾਂਚ ਕੀਤੀ ਤਾਂ ਸੀਸੀਟੀਵੀ ਫੁਟੇਜ ਦੀ ਪੜਤਾਲ ਕਰਦਿਆਂ ਪਤਾ ਲੱਗਿਆ ਕਿ ਇੱਕ ਬਾਂਦਰ ਨੇ ਏਟੀਐਮ ਖੋਲ੍ਹ ਦਿੱਤਾ ਸੀ।
#WATCH A monkey damages an ATM of State Bank of India in South Avenue area of Delhi. (Video source: Delhi Police) pic.twitter.com/pZunh3h7Sy
— ANI (@ANI) May 6, 2020
ਵੀਡੀਓ ਵਿਚ ਬਾਂਦਰ ਸਟੇਟ ਬੈਂਕ ਆਫ਼ ਇੰਡੀਆ ਦੇ ਏਟੀਐਮ ਦੇ ਕਮਰੇ ਅੰਦਰ ਦਿਖਾਈ ਦੇ ਰਿਹਾ ਹੈ। ਇਹ ਏਟੀਐਮ ਨਾਲ ਛੇੜਛਾੜ ਕਰਦਾ ਹੈ ਅਤੇ ਮਸ਼ੀਨ ਦੇ ਬਾਹਰੀ ਪੈਨਲ ਨੂੰ ਬਾਹਰ ਕੱਢ ਦਿੰਦਾ ਹੈ। ਬਾਂਦਰ ਥੋੜ੍ਹਾ ਸਮਾਂ ਮਸ਼ੀਨ ਨਾਲ ਛੇੜਛਾੜ ਕਰਦਾ ਹੈ ਅਤੇ ਬਾਹਰ ਆ ਜਾਂਦਾ ਹੈ। ਨਿਊਜ਼ ਏਜੰਸੀ ਏ ਐਨ ਆਈ ਨੇ ਇੱਕ ਛੋਟੀ ਜਿਹੀ ਕਲਿੱਪ ਜਾਰੀ ਕੀਤੀ ਹੈ ਜਾਣਕਾਰੀ ਅਨੁਸਾਰ ਇਹ ਘਟਨਾ ਬੁੱਧਵਾਰ 6 ਮਈ ਨੂੰ ਵਾਪਰੀ ਸੀ।
#WATCH A monkey damages an ATM of State Bank of India in South Avenue area of Delhi. (Video source: Delhi Police) pic.twitter.com/pZunh3h7Sy
— ANI (@ANI) May 6, 2020
ਲੋਕਾਂ ਨੇ ਬਾਂਦਰ ਦੀ ਵੀਡੀਓ 'ਤੇ ਵੱਖੋ ਵੱਖਰੀ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਚੈਤੰਨਿਆ ਨਾਮ ਦੇ ਯੂਜ਼ਰ ਨੇ ਲਿਖਿਆ ਹੈ ਕਿ ਬਾਂਦਰ ਨੂੰ ਲੱਗਦਾ ਹੈ ਕਿ ਇਹ ਇਕ ਫਰਿੱਜ ਹੈ ਅਤੇ ਇਸ ਵਿਚ ਫਲ ਰੱਖੇ ਜਾਂਦੇ ਹਨ।
File photo