ਵਿੱਤੀ ਵਰ੍ਹੇ 2020-21 ਵਿਚ ਜ਼ੀਰੋ ਰਹੇਗੀ ਭਾਰਤ ਦੀ ਜੀਡੀਪੀ ਗ੍ਰੋਥ, ਮੂਡੀਜ਼ ਦਾ ਅਨੁਮਾਨ
Published : May 8, 2020, 6:44 pm IST
Updated : May 8, 2020, 6:44 pm IST
SHARE ARTICLE
Photo
Photo

ਕਿਹਾ-ਅਗਲੇ ਸਾਲ ਜ਼ੋਰਦਾਰ ਵਾਪਸੀ ਕਰੇਗੀ ਅਰਥਵਿਵਸਥਾ

ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਕਾਰਨ ਮੌਜੂਦਾ ਵਿੱਤੀ ਵਰ੍ਹੇ ਵਿਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ ਜ਼ੀਰੋ 'ਤੇ ਠਹਿਰ ਸਕਦੀ ਹੈ। ਰੇਟਿੰਗ ਏਜੰਸੀ ਮੂਡੀਜ਼ ਨੇ ਸ਼ੁੱਕਰਵਾਰ ਨੂੰ ਆਪਣੇ ਅਨੁਮਾਨ ਵਿਚ ਕਿਹਾ ਹੈ। ਏਜੰਸੀ ਨੇ ਕਿਹਾ ਕਿ ਲੌਕਡਾਊਨ ਕਾਰਨ ਭਾਰਤ ਨੂੰ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪਵੇਗਾ।

Astrologers say corona will end by november 2020 in indiaPhoto

ਮੂਡੀਜ਼ ਨੇ ਕਿਹਾ ਕਿ 2021 ਵਿਚ ਭਾਰਤ ਦੀ ਵਿਕਾਸ ਦਰ ਜ਼ੀਰੋ 'ਤੇ ਰੁਕ ਸਕਦੀ ਹੈ, ਪਰ 2022 ਵਿਚ ਤੇਜ਼ੀ ਨਾਲ ਵਾਪਸੀ ਕਰੇਗੀ। ਮੂਡੀਜ਼ ਨੇ ਭਾਰਤੀ ਅਰਥਵਿਵਸਥਾ ਨੂੰ ਲੈ ਕੇ ਵੱਡੀ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ 2022 ਵਿਚ ਭਾਰਤੀ ਅਰਥਵਿਵਸਥਾ ਦੀ ਜੀਡੀਪੀ ਵਿਕਾਸ ਦਰ 6.6 ਫੀਸਦੀ ਤੱਕ ਹੋ ਸਕਦਾ ਹੈ।

Economy Growth Photo

ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਨੂੰ ਮੰਦੀ ਦੇ ਸੰਕਟ ਵਿਚੋਂ ਬਾਹਰ ਨਿਕਲਣ ਵਿਚ ਵੱਡੀ ਮਦਦ ਮਿਲੇਗੀ। ਇਸ ਦੇ ਨਾਲ ਹੀ ਮੂਡੀਜ਼ ਨੇ ਵਿੱਤੀ ਘਾਟੇ ਦੇ ਵੀ 5.5 ਫੀਸਦੀ ਤੱਕ ਰਹਿਣ ਦਾ ਅਨੁਮਾਨ ਜਤਾਇਆ ਹੈ। ਇਸ ਤੋਂ ਪਹਿਲੇ ਬਜਟ ਵਿਚ ਭਾਰਤ ਦੇ ਵਿੱਤ ਮੰਤਰੀ ਨੇ 3.5 ਫੀਸਦੀ ਦੇ ਘਾਟੇ ਦੀ ਗੱਲ ਕਹੀ ਸੀ।

GDPPhoto

ਏਜੰਸੀ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਚਲਦਿਆਂ ਭਾਰਤ ਪੂਰੀ ਤਰ੍ਹਾਂ ਰੁਕ ਗਿਆ ਹੈ ਅਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ।  ਦੱਸ ਦਈਏ ਕਿ ਹਾਲ ਹੀ ਵਿਚ ਭਾਰਤ ਦੇ ਮੁੱਖ ਆਰਥਕ ਸਲਾਹਕਾਰ ਕੇਵੀ ਸੁਬਰਮਨੀਅਮ ਨੇ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 2 ਫੀਸਦੀ ਤੱਕ ਰਹਿਣ ਦਾ ਅਨੁਮਾਨ ਲਗਾਇਆ ਸੀ।

Moody'sPhoto

ਮੂਡੀਜ਼ ਨੇ ਕਿਹਾ ਕਿ ਜੇਕਰ ਜੀਡੀਪੀ ਵਿਕਾਸ ਦਰ ਉਮੀਦ ਮੁਤਾਬਕ ਨਹੀਂ ਰਹਿੰਦੀ ਹੈ ਤਾਂ ਫਿਰ ਸਰਕਾਰ ਨੂੰ ਬਜਟ ਘਾਟੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪੈਕੇਜ ਵੱਲ ਵਧਣਾ ਪੈ ਸਕਦਾ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement