
ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਲਾਗੂ ਕੀਤੇ ਗਏ ਲੌਕਡਾਊਨ ਨਾਲ ਆਰਥਿਕ ਗਤੀਵਿਧੀਆਂ ਠੱਪ ਹੋ ਗਈਆਂ ਹਨ।
ਮੁੰਬਈ: ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਲਾਗੂ ਕੀਤੇ ਗਏ ਲੌਕਡਾਊਨ ਨਾਲ ਆਰਥਿਕ ਗਤੀਵਿਧੀਆਂ ਠੱਪ ਹੋ ਗਈਆਂ ਹਨ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਘਰੇਲੂ ਰੇਟਿੰਗ ਏਜੰਸੀ (Crisil) ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਲੌਕਡਾਊਨ ਨਾਲ ਅਰਥਵਿਵਸਥਾ ਨੂੰ ਕੁੱਲ 10 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
Photo
ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਇਹ ਨੁਕਸਾਨ 7000 ਰੁਪਏ ਦਾ ਹੈ। ਲੌਕਡਾਊਨ ਦੌਰਾਨ ਜੀਡੀਪੀ ਵਿਕਾਸ ਦਰ ਅਨੁਮਾਨ ਵਿਚ ਰੇਟਿੰਗ ਏਜੰਸੀਆਂ ਵੱਲੋਂ ਕਟੌਤੀ ਦਾ ਸਿਲਸਿਲਾ ਬਰਕਰਾਰ ਹੈ। ਕ੍ਰਿਸਿਲ ਨੇ ਭਾਰਤ ਦੇ 2020-21 ਦੇ ਆਰਥਕ ਵਿਕਾਰ ਦੇ ਅਪਣੇ ਅਨੁਮਾਨ ਨੂੰ ਕਰੀਬ ਅੱਧਾ ਘੱਟ ਕਰਦੇ ਹੋਏ 1.8 ਫੀਸਦੀ ਕਰ ਦਿੱਤਾ।
Photo
ਏਜੰਸੀ ਨੇ ਇਸ ਤੋਂ ਪਹਿਲਾਂ ਚਾਲੂ ਵਿੱਤੀ ਸਾਲ ਦੌਰਾਨ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਚ ਛੇ ਪ੍ਰਤੀਸ਼ਤ ਵਾਧੇ ਦਾ ਅਨੁਮਾਨ ਲਗਾਇਆ ਸੀ, ਜੋ ਮਾਰਚ ਦੇ ਅੰਤ ਵਿਚ ਘਟ ਕੇ 3.5 ਪ੍ਰਤੀਸ਼ਤ ਅਤੇ ਹੁਣ 1.8 ਪ੍ਰਤੀਸ਼ਤ ਰਹਿ ਗਿਆ ਹੈ। ਇਕ ਹੋਰ ਰੇਟਿੰਗ ਏਜੰਸੀ, ਇੰਡੀਆ ਰੇਟਿੰਗਜ਼ ਅਤੇ ਰਿਸਰਚ (ਇੰਡ-ਆਰਏ) ਨੇ ਵੀ 2020-21 ਲਈ ਭਾਰਤ ਦੀ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਘਟਾ ਕੇ 1.9 ਪ੍ਰਤੀਸ਼ਤ ਕਰ ਦਿੱਤਾ ਹੈ।
Photo
ਇਹ ਪਿਛਲੇ 29 ਸਾਲਾਂ ਵਿਚ ਇਹ ਸਭ ਤੋਂ ਘੱਟ ਵਾਧਾ ਹੋਵੇਗਾ। ਕੇਂਦਰ ਸਰਕਾਰ ਨੇ ਹਾਲ ਹੀ ਵਿਚ ਕੋਵਿਡ -19 ਨਾਲ ਪ੍ਰਭਾਵਿਤ ਗਰੀਬ ਲੋਕਾਂ ਦੀ ਸਹਾਇਤਾ ਲਈ 1.70 ਲੱਖ ਕਰੋੜ ਰੁਪਏ ਦਾ ਪੈਕੇਜ ਜਾਰੀ ਕੀਤਾ ਹੈ। ਇਸ ਪੈਕੇਜ ਦੀ ਇਸ ਗੱਲ ਨੂੰ ਲੈ ਕੇ ਅਲੋਚਨਾ ਹੋ ਰਹੀ ਹੈ ਕਿ ਇਹ ਪੈਸਾ ਪਹਿਲਾਂ ਤੋਂ ਹੀ ਦਿੱਤਾ ਜਾ ਰਿਹਾ ਹੈ, ਇਹ ਨਵਾਂ ਨਹੀਂ ਹੈ।