
ਦਿੱਲੀ ਸਰਕਾਰ ਨੇ 40 ਦਿਨਾਂ ਬਾਅਦ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ
ਨਵੀਂ ਦਿੱਲੀ- ਜਦੋਂ ਤੋਂ ਲਾਕਡਾਊਨ ਹੋਇਆ ਹੈ, ਉਦੋਂ ਦਾ ਹੀ ਸ਼ਰਾਬ ਦੀ ਦੁਕਾਨਾਂ ‘ਤੇ ਤਾਲਾ ਲੱਗਿਆ ਹੋਇਆ ਸੀ। ਪਰ ਲਗਭਗ 40 ਦਿਨਾਂ ਬਾਅਦ ਸ਼ਰਾਬ ਦੇ ਠੇਕੇ ਦਿੱਲੀ ਸਰਕਾਰ ਨੇ ਖੋਲ੍ਹ ਦਿੱਤੇ। ਇਸ ਦੌਰਾਨ, ਜਾਅਲੀ ਸਾਈਟਾਂ 'ਤੇ ਸ਼ਰਾਬ ਵੇਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
Alcohal
ਪਰ ਜਿਹੜੇ ਲੋਕ ਉਨ੍ਹਾਂ ਦੇ ਜਾਲ ਵਿੱਚ ਫਸ ਰਹੇ ਹਨ, ਉਨ੍ਹਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ, ਕਿਉਂਕਿ ਦਿੱਲੀ ਵਿਚ ਅਜਿਹਾ ਕੋਈ ਪਲੇਟਫਾਰਮ ਨਹੀਂ ਹੈ ਜਿੱਥੇ ਸ਼ਰਾਬ ਨੂੰ ਆਨਲਾਈਨ ਵੇਚਿਆ ਜਾ ਰਿਹਾ ਹੈ।
Alcohal
ਦਿਨੀਂ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੂੰ ਪਿਛਲੇ ਕੁਝ ਦਿਨਾਂ ਵਿਚ ਲੋਕਾਂ ਵੱਲੋਂ ਅਜ਼ਿਹੀ ਕਈ ਸ਼ਿਕਾਇਤਾਂ ਮਿਲੀਆ ਹਨ। ਜਿਨ੍ਹਾਂ ਨੇ ਸ਼ਰਾਬ ਦੇ ਠੇਕੇ ਬੰਦ ਹੋਣ ‘ਤੇ ਲਾਕਡਾਊਨ ਹੋਣ ਸਮੇਂ ਆਨਲਾਈਨ ਸ਼ਰਾਬ ਦੀ ਖਰੀਦ ਕਰਨਾ ਸ਼ੁਰੂ ਕਰ ਦਿੱਤਾ ਸੀ।
Corona Virus
ਪਰ ਜਦੋਂ ਸ਼ਰਾਬ ਦੇ ਭੁਗਤਾਨ ਆਨ ਲਾਈਨ ਕਰਨ ਤੋਂ ਬਾਅਦ ਘਰ ਨਹੀਂ ਪਹੁੰਚੀ ਤਾਂ ਲੋਕਾਂ ਨੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ। ਦਾਰੂ ਦੇ ਪੈਸੇ ਚਲੇ ਗਏ, ਪਰ ਘਰ ਤੱਕ ਡਿਲਿਵਰੀ ਨਹੀਂ ਕੀਤੀ ਗਈ।
Corona Virus
ਦਾਰੂ ਦੇ ਨਾਂਅ 'ਤੇ ਠੱਗੀ ਕਰਨ ਵਾਲੇ ਸੋਸ਼ਲ ਮੀਡੀਆ ਦਾ ਵੀ ਸਹਾਰਾ ਲੈ ਰਹੇ ਹਨ। ਜੋ ਲੋਕਾਂ ਨੂੰ ਕਈ ਐਪਸ 'ਤੇ ਇਸ਼ਤਿਹਾਰ ਅਤੇ ਲਿੰਕ ਲਗਾ ਕੇ ਸ਼ਰਾਬ ਖਰੀਦਣ ਲਈ ਲੁਭਾ ਰਹੇ ਹਨ। ਇਸ ਲਈ ਤੁਹਾਨੂੰ ਆਨਲਾਈਨ ਜਾ ਕੇ ਸ਼ਰਾਬ ਖਰੀਦਣ ਦੇ ਲਾਲਚ ਵਿਚ ਨਹੀਂ ਜਾਣਾ ਚਾਹੀਦਾ, ਨਹੀਂ ਤਾਂ ਤੁਸੀਂ ਵੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ।
Corona Virus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।