ਹਾਈ ਕੋਰਟ 'ਚ ਪਟੀਸ਼ਨ ਪਾ ਕੇ ਤਾਜ ਮਹਿਲ ਦੇ ਬੰਦ ਪਏ ਕਮਰੇ ਖੋਲ੍ਹਣ ਅਤੇ ਜਾਂਚ ਕਰਵਾਉਣ ਦੀ ਕੀਤੀ ਮੰਗ 
Published : May 8, 2022, 7:30 pm IST
Updated : May 8, 2022, 7:30 pm IST
SHARE ARTICLE
Dr. Rajneesh Singh
Dr. Rajneesh Singh

ਭਾਜਪਾ ਦੇ ਅਯੁੱਧਿਆ ਜ਼ਿਲ੍ਹਾ ਮੀਡੀਆ ਇੰਚਾਰਜ ਡਾਕਟਰ ਰਜਨੀਸ਼ ਸਿੰਘ ਨੇ ਪਈ ਪਟੀਸ਼ਨ- ਬਣਾਈ ਜਾਵੇ ਤੱਥ ਖੋਜ ਕਮੇਟੀ 

ਆਗਰਾ : ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਵਿੱਚ ਆਗਰਾ ਵਿੱਚ ਤਾਜ ਮਹਿਲ ਦੇ ਅੰਦਰ 20 ਕਮਰੇ ਖੋਲ੍ਹਣ ਲਈ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇੱਥੇ ਹਿੰਦੂ ਮੂਰਤੀਆਂ ਅਤੇ ਸ਼ਿਲਾਲੇਖ ਹਨ ਜਾਂ ਨਹੀਂ। ਇਹ ਪਟੀਸ਼ਨ ਭਾਜਪਾ ਦੇ ਅਯੁੱਧਿਆ ਜ਼ਿਲ੍ਹਾ ਮੀਡੀਆ ਇੰਚਾਰਜ ਡਾਕਟਰ ਰਜਨੀਸ਼ ਸਿੰਘ ਵਲੋਂ ਦਾਇਰ ਕੀਤੀ ਗਈ ਹੈ। ਪਟੀਸ਼ਨ 'ਤੇ 10 ਮਈ ਮੰਗਲਵਾਰ ਨੂੰ ਸੁਣਵਾਈ ਹੋਵੇਗੀ।

taj mahaltaj mahal

ਤਾਜ ਮਹਿਲ ਨੂੰ ਤੇਜੋ ਮਹੱਲਾ ਦੱਸਦੇ ਹੋਏ ਤੱਥ ਖੋਜ ਕਮੇਟੀ ਗਠਿਤ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਵਿੱਚ ਸਰਕਾਰ ਤੋਂ ਤੱਥ ਖੋਜ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦੀ ਮੰਗ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਤਾਜ ਮਹਿਲ ਕੰਪਲੈਕਸ ਦਾ ਸਰਵੇਖਣ ਜ਼ਰੂਰੀ ਹੈ, ਤਾਂ ਜੋ ਸ਼ਿਵ ਮੰਦਰ ਅਤੇ ਤਾਜ ਮਹਿਲ ਦੀ ਹੋਂਦ ਦੀ ਅਸਲੀਅਤ ਦਾ ਪਤਾ ਲਗਾਇਆ ਜਾ ਸਕੇ। ਕਮੇਟੀ ਨੂੰ ਇਨ੍ਹਾਂ ਕਮਰਿਆਂ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਸਥਿਤੀ ਸਪੱਸ਼ਟ ਹੋ ਸਕੇ ਕਿ ਇੱਥੇ ਹਿੰਦੂ ਮੂਰਤੀਆਂ ਜਾਂ ਗ੍ਰੰਥਾਂ ਨਾਲ ਸਬੰਧਤ ਸਬੂਤ ਮੌਜੂਦ ਹਨ।

ਪਟੀਸ਼ਨ ਵਿੱਚ ਕੁਝ ਇਤਿਹਾਸਕਾਰਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਤਾਜ ਮਹਿਲ ਦੀ ਚਾਰ ਮੰਜ਼ਿਲਾ ਇਮਾਰਤ ਦੇ ਉਪਰਲੇ ਅਤੇ ਹੇਠਲੇ ਹਿੱਸੇ 'ਚ 20 ਕਮਰੇ ਹਨ, ਜੋ ਪੱਕੇ ਤੌਰ 'ਤੇ ਬੰਦ ਹਨ। ਪੀਐਨ ਓਕ ਅਤੇ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਕਮਰਿਆਂ ਵਿੱਚ ਸ਼ਿਵ ਦਾ ਮੰਦਰ ਹੈ। ਭਾਵੇਂ ਇਹ ਕਮਰੇ ਪਹਿਲਾਂ ਕਦੇ ਖੁੱਲ੍ਹੇ ਹਨ ਜਾਂ ਨਹੀਂ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

Taj Mahal Taj Mahal

ਤਾਜ ਮਹਿਲ ਨੂੰ ਤੇਜੋਮਹਲ ਹੋਣ ਦਾ ਦਾਅਵਾ ਲੰਬੇ ਸਮੇਂ ਤੋਂ ਹਿੰਦੂ ਸੰਗਠਨ ਕਰਦੇ ਆ ਰਹੇ ਹਨ। ਸਾਵਣ ਵਿੱਚ ਤਾਜ ਮਹਿਲ ਵਿੱਚ ਸ਼ਿਵ ਆਰਤੀ ਕਰਨ ਦੀਆਂ ਕਈ ਹਿੰਦੂਵਾਦੀ ਜਥੇਬੰਦੀਆਂ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਅਤੀਤ ਵਿੱਚ, ਜਗਤਗੁਰੂ ਪਰਮਹੰਸਾਚਾਰੀਆ ਨੇ ਵੀ ਤਾਜ ਮਹਿਲ ਨੂੰ ਤੇਜੋਮਹਿਲ ਹੋਣ ਦਾ ਦਾਅਵਾ ਕਰਦੇ ਹੋਏ, ਇਸ ਅੰਦਰ ਸ਼ਿਵ ਦੀ ਪੂਜਾ ਕਰਨ 'ਤੇ ਜ਼ੋਰ ਦਿੱਤਾ ਸੀ।

ਉਨ੍ਹਾਂ ਦੇ ਦਾਖਲੇ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ। ਪੁਲਿਸ ਨੇ ਉਨ੍ਹਾਂ ਨੂੰ ਤਾਜ ਮਹਿਲ ਅੰਦਰ ਜਾਣ ਤੋਂ ਰੋਕ ਦਿੱਤਾ ਸੀ। ਉਸ ਨੂੰ ਕੀਥਮ ਦੇ ਗੈਸਟ ਹਾਊਸ ਵਿੱਚ ਨਜ਼ਰਬੰਦ ਰੱਖਿਆ ਗਿਆ ਸੀ। ਬਾਅਦ ਵਿਚ ਉਸ ਨੂੰ ਪੁਲਿਸ ਹਿਰਾਸਤ ਵਿਚ ਵਾਪਸ ਅਯੁੱਧਿਆ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਜਗਤਗੁਰੂ ਨੇ ਇਸ ਮਾਮਲੇ 'ਚ ਸੁਪਰੀਮ ਕੋਰਟ ਜਾਣ ਦੀ ਗੱਲ ਕਹੀ ਸੀ।

SHARE ARTICLE

ਏਜੰਸੀ

Advertisement

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM
Advertisement