ਹਿਮਾਚਲ ਵਿਧਾਨ ਸਭਾ ਦੇ ਗੇਟ ’ਤੇ ਖਾਲਿਸਤਾਨੀ ਝੰਡੇ ਲਗਾਉਣ ਨੂੰ ਲੈ ਕੇ ਸਿਸੋਦੀਆ ਨੇ ਟਵੀਟ ਕਰ ਭਾਜਪਾ ਨੂੰ ਘੇਰਿਆ
Published : May 8, 2022, 4:02 pm IST
Updated : May 8, 2022, 4:02 pm IST
SHARE ARTICLE
Manish Sisodia
Manish Sisodia

‘‘ਪੂਰੀ ਭਾਜਪਾ ਇਕ ਗੁੰਡੇ ਨੂੰ ਬਚਾਉਣ ’ਚ ਲੱਗੀ ਹੋਈ ਹੈ ਅਤੇ ਓਧਰ ਖਾਲਿਸਤਾਨੀ ਵਿਧਾਨ ਸਭਾ ’ਤੇ ਝੰਡੇ ਲਗਾ ਕੇ ਚਲੇ ਗਏ

 

ਨਵੀਂ ਦਿੱਲੀ- ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੇਨ ਗੇਟ ’ਤੇ ਖਾਲਿਸਤਾਨੀ ਝੰਡੇ ਲੱਗੇ ਹੋਏ ਮਿਲੇ, ਜਿਸ ਨੂੰ ਲੈ ਕੇ ਸਿਆਸੀ ਹਲ-ਚਲ ਵਧ ਗਈ ਹੈ। ਵਿਧਾਨ ਸਭਾ ਦੇ ਗੇਟ ’ਤੇ ਖਾਲਿਸਤਾਨੀ ਝੰਡੇ ਲਾਏ ਜਾਣ ਤੋਂ ਬਾਅਦ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਇਸ ਮਾਮਲੇ ਨੂੰ ਲੈ ਕੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ’ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। 

file photo 

ਸਿਸੋਦੀਆ ਨੇ ਟਵੀਟ ਕੀਤਾ ‘‘ਪੂਰੀ ਭਾਜਪਾ ਇਕ ਗੁੰਡੇ ਨੂੰ ਬਚਾਉਣ ’ਚ ਲੱਗੀ ਹੋਈ ਹੈ ਅਤੇ ਓਧਰ ਖਾਲਿਸਤਾਨੀ ਵਿਧਾਨ ਸਭਾ ’ਤੇ ਝੰਡੇ ਲਗਾ ਕੇ ਚਲੇ ਗਏ। ਜੋ ਸਰਕਾਰ ਵਿਧਾਨ ਸਭਾ ਨਾ ਬਚਾ ਸਕੇ, ਉਹ ਜਨਤਾ ਨੂੰ ਕਿਵੇਂ ਬਚਾਏਗੀ। ਇਹ ਹਿਮਾਚਲ ਦੀ ਆਬਰੂ ਦਾ ਮਾਮਲਾ ਹੈ, ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ। ਭਾਜਪਾ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਹਾਲਾਂਕਿ ਸਿਸੋਦੀਆ ਨੇ ਆਪਣੇ ਟਵੀਟ ’ਚ ‘ਗੁੰਡਾ’ ਸ਼ਬਦ ਕਿਸ ਲਈ ਵਰਤਿਆ ਹੈ, ਇਹ ਸਪੱਸ਼ਟ ਨਹੀਂ ਹੈ।

ਵਿਧਾਨ ਸਭਾ ਕੰਪਲੈਕਸ ਦੇ ਗੇਟ ’ਤੇ ਖਾਲਿਸਤਾਨੀ ਝੰਡੇ ਲਾਉਣ ਦੇ ਮਾਮਲੇ ਨੂੰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਇਸ ਮਾਮਲੇ ਦੀ ਮੈਂ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਾ ਹਾਂ। ਇਸ ਵਿਧਾਨ ਸਭਾ ’ਚ ਸਿਰਫ਼ ਸਰਦ ਰੁੱਤ ਸੈਸ਼ਨ ਹੀ ਹੁੰਦਾ ਹੈ, ਇਸ ਲਈ ਇੱਥੇ ਵਧੇਰੇ ਸੁਰੱਖਿਆ ਦੀ ਜ਼਼ਰੂਰਤ ਉਸੇ ਦੌਰਾਨ ਹੀ ਪੈਦੀ ਹੈ। ਇਸ ਦਾ ਫਾਇਦਾ ਚੁੱਕ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਸ ਘਟਨਾ ਦੇ ਦੋਸ਼ੀਆਂ ਨੂੰ ਹਿਮਾਚਲ ਪੁਲਿਸ ਜਲਦ ਫੜੇਗੀ। ਜੋ ਵੀ ਰਾਜਨੀਤਕ ਸੋਚ ਵਾਲੇ ਇਸ ਸਭ ਦੇ ਪਿੱਛੇ ਹਨ, ਉਸ ਨੂੰ ਹਿਮਾਚਲ ਦੀ ਜਨਤਾ ਮੁਆਫ਼਼ ਨਹੀਂ ਕਰੇਗੀ।  


 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement