
ਪੁਲਿਸ ਨੇ ਬਲਾਤਕਾਰ ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ
ਨਵੀਂ ਦਿੱਲੀ : ਦਿੱਲੀ ਵਿਚ ਕਥਿਤ 'ਲਵ ਜੇਹਾਦ' ਦੇ ਇੱਕ ਮਾਮਲੇ ਵਿਚ ਇੱਕ ਸਿੱਖ ਔਰਤ ਨੇ ਆਪਣੇ ਮੁਸਲਿਮ ਦੋਸਤ 'ਤੇ ਉਸ ਨਾਲ ਬਲਾਤਕਾਰ ਕਰਨ, ਉਸ ਦੀ ਅਸ਼ਲੀਲ ਵੀਡੀਓ ਰਿਕਾਰਡ ਕਰਨ ਅਤੇ ਧਰਮ ਪਰਿਵਰਤਨ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ।
ਪੀੜਤਾ ਦਾ ਆਰੋਪ ਹੈ ਕਿ ਜਦੋਂ ਉਸ ਨੇ ਧਰਮ ਪਰਿਵਰਤਨ ਤੋਂ ਇਨਕਾਰ ਕੀਤਾ ਤਾਂ ਦੋਸ਼ੀ ਅਜ਼ਮਤ ਅਲੀ ਖਾਨ ਨੇ ਉਸ ਦੇ ਚਿਹਰੇ 'ਤੇ ਤੇਜ਼ਾਬ ਸੁੱਟਣ ਅਤੇ ਜਾਨੋਂ ਮਾਰਨ ਦੀ ਧਮਕੀ ਦਿਤੀ। ਪੁਲਿਸ ਨੇ ਬਲਾਤਕਾਰ ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ।
ਐਫਆਈਆਰ ਵਿਚ ਕਿਹਾ ਗਿਆ ਹੈ ਕਿ 2016 ਵਿੱਚ ਪੀੜਤਾ ਲਕਸ਼ਮੀ ਨਗਰ ਦੇ ਰਹਿਣ ਵਾਲੇ ਅਜਮਤ ਅਲੀ ਖਾਨ ਨਾਲ ਫੇਸਬੁੱਕ 'ਤੇ ਮਿਲੀ ਸੀ ਅਤੇ ਉਹ ਦੋਸਤ ਬਣ ਗਏ ਸਨ। ਪੀੜਤਾ ਦਾ ਕਹਿਣਾ ਹੈ ਕਿ ਖਾਨ ਉਸ ਦੇ ਡਾਂਸ ਟੀਚਰ ਦਾ ਦੋਸਤ ਸੀ। ਬਾਅਦ ਵਿਚ ਉਨ੍ਹਾਂ ਦੀ ਦੋਸਤੀ ਹੋਰ ਡੂੰਘੀ ਹੋ ਗਈ ਅਤੇ 2017 ਵਿਚ ਉਨ੍ਹਾਂ ਨੇ ਰਿਲੇਸ਼ਨਸ਼ਿਪ ਵਿਚ ਪ੍ਰਵੇਸ਼ ਕਰ ਲਿਆ। ਔਰਤ ਦਾ ਦੋਸ਼ ਹੈ ਕਿ ਜਦੋਂ ਅਸੀ ਸ਼੍ਰੀਰਕ ਸਬੰਧ ਬਣਾਏ ਤਾਂ ਉਸ ਨੇ ਇਸ ਦੀ ਵੀਡੀਓ ਰਿਕਾਰਡ ਕਰ ਲਈ।
ਪੀੜਤਾ ਨੇ ਕਿਹਾ, "ਖਾਨ ਨੇ ਮੈਨੂੰ ਇਸਲਾਮ ਕਬੂਲ ਕਰਨ ਲਈ ਮਜ਼ਬੂਰ ਕੀਤਾ, ਪਰ ਮੈਂ ਇਨਕਾਰ ਕਰ ਦਿੱਤਾ। ਮੈਂ ਉਸ ਨੂੰ ਕਿਹਾ ਕਿ ਮੈਂ ਇੱਕ ਸਿੱਖ ਲੜਕੀ ਹਾਂ ਅਤੇ ਵਿਆਹ ਤੋਂ ਬਾਅਦ ਵੀ ਸਿੱਖ ਰਹਿਣਾ ਚਾਹੁੰਦੀ ਹਾਂ, ਪਰ ਖਾਨ ਨੇ ਮੈਨੂੰ ਇਸਲਾਮ ਕਬੂਲ ਕਰਨ ਲਈ ਕਿਹਾ, "ਬੁਰਕਾ ਪਹਿਨੋ, ਪ੍ਰਾਰਥਨਾ ਕਰੋ। ਦਿਨ ਵਿਚ ਪੰਜ ਵਾਰ ਰੋਜ਼ਾ ਰੱਖੋ। ਮੈਂ ਆਪਣਾ ਧਰਮ ਬਦਲਣ ਤੋਂ ਇਨਕਾਰ ਕਰ ਦਿਤਾ ਅਤੇ ਉਸ ਨੂੰ ਕਿਹਾ ਕਿ ਉਹ ਮੈਨੂੰ ਪਿਆਰ ਦੇ ਨਾਂ 'ਤੇ ਇਸਲਾਮ ਕਬੂਲ ਕਰਨ ਲਈ ਮਜਬੂਰ ਨਹੀਂ ਕਰ ਸਕਦਾ ਅਤੇ ਮੈਂ ਰਿਸ਼ਤਾ ਖਤਮ ਕਰਨ ਦਾ ਫੈਸਲਾ ਕੀਤਾ।
ਇਸ ਤੋਂ ਬਾਅਦ ਪੀੜਤਾ ਨੇ ਖਾਨ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿਤੀ। 2018 ਤੋਂ ਬਾਅਦ ਉਹ ਖਾਨ ਨੂੰ ਕਦੇ ਨਹੀਂ ਮਿਲੀ ਪਰ ਦੋਸ਼ੀ ਉਸ ਨੂੰ ਮੈਸੇਜ ਕਰਦਾ ਰਿਹਾ। 2019 ਵਿਚ ਖਾਨ ਨੇ ਪੀੜਤਾ ਨੂੰ ਧਮਕੀ ਦਿਤੀ ਸੀ। ਪੀੜਤਾ ਨੇ ਦੋਸ਼ ਲਾਇਆ ਹੈ "ਉਸ ਨੇ ਮੈਨੂੰ ਧਮਕੀ ਦਿਤੀ ਕਿ ਜੇਕਰ ਮੈਂ ਉਸ ਨੂੰ ਨਜ਼ਰਅੰਦਾਜ਼ ਕੀਤਾ ਤਾਂ ਉਹ ਮੇਰੀਆਂ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਵੇਗਾ। ਉਸ ਨੇ ਮੇਰਾ ਪੂਰਾ ਕਰੀਅਰ ਬਰਬਾਦ ਕਰਨ ਦੀ ਧਮਕੀ ਦਿਤੀ। ਉਹ ਮੈਨੂੰ ਗਾਲ੍ਹਾਂ ਕੱਢਦਾ ਰਿਹਾ।"
ਪੀੜਤਾ ਨੇ ਦੋਸ਼ ਲਗਾਇਆ ਕਿ 2 ਅਪ੍ਰੈਲ ਨੂੰ ਜਨਕਪੁਰੀ ਥਾਣੇ 'ਚ ਖਾਨ ਨੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਮੇਰੇ ਮੂੰਹ 'ਤੇ ਤੇਜ਼ਾਬ ਸੁਟਣ ਦੀ ਧਮਕੀ ਦਿਤੀ। ਨਾਲ ਹੀ ਉਸ ਨੇ ਕਿਹਾ ਕਿ ਜੇਕਰ ਮੈਂ ਉਸ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੈਨੂੰ ਜ਼ਿੰਦਾ ਦਫਨ ਕਰ ਦੇਵੇਗਾ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਡਾਬਰੀ ਥਾਣੇ ਵਿਚ ਬਲਾਤਕਾਰ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਅਜੇ ਤੱਕ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਮੁਲਜ਼ਮ ਨੇ ਅਗਾਊਂ ਜ਼ਮਾਨਤ ਲਈ ਅਰਜ਼ੀ ਦਿਤੀ ਹੋਈ ਹੈ।