
ਮੈਕਸੀਕੋ ਤੋਂ ਗ੍ਰਿਫ਼ਤਾਰ ਹੋਏ ਗੈਂਗਸਟਰ ਦੀ ਮਦਦ ਨਾਲ 10 ਕਤਲ ਦੇ ਮਾਮਲੇ ਸੁਲਝਾਏ
ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਿਛਲੇ ਇਕ ਮਹੀਨੇ ਵਿਚ ਗੈਂਗਸਟਰ ਦੀਪਕ 'ਬਾਕਸਰ' ਦੇ 15 ਸਾਥੀਆਂ ਨੂੰ ਕਾਬੂ ਕੀਤਾ ਹੈ। 'ਬਾਕਸਰ' ਨੂੰ ਮੈਕਸੀਕੋ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਨੂੰ 5 ਅਪ੍ਰੈਲ ਨੂੰ ਭਾਰਤ ਲਿਆਂਦਾ ਗਿਆ ਸੀ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਦੀਪਕ ਨੇ 10 ਕਤਲਾਂ ਸਮੇਤ ਦੋ ਦਰਜਨ ਦੇ ਕਰੀਬ ਗੰਭੀਰ ਅਪਰਾਧਕ ਮਾਮਲਿਆਂ ਨੂੰ ਸੁਲਝਾਉਣ ਵਿਚ ਪੁਲਿਸ ਦੀ ਮਦਦ ਕੀਤੀ ਹੈ।
ਇਹ ਵੀ ਪੜ੍ਹੋ: ਸਕੂਲੀ ਪਾਠਕ੍ਰਮ 'ਚੋਂ ਮਿਟਾਇਆ ਜਾ ਰਿਹਾ ਹੈ ਸਿੱਖ ਇਤਿਹਾਸ : ਕੁਲਤਾਰ ਸਿੰਘ ਸੰਧਵਾਂ
ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ 'ਚ ਮਹਿਫੂਜ਼ ਖ਼ਾਨ ਉਰਫ ਭੂਰਾ ਦਲਾਲ (47) ਅਤੇ ਉਸ ਦਾ ਸਾਥੀ ਮੁਹੰਮਦ ਜੁਨੈਦ (25) ਸ਼ਾਮਲ ਹਨ, ਜਿਨ੍ਹਾਂ ਨੇ ਦੀਪਕ ਨੂੰ ਫਰਜ਼ੀ ਪਾਸਪੋਰਟ ਅਤੇ ਹੋਰ ਦਸਤਾਵੇਜ਼ ਬਣਾ ਕੇ ਵਿਦੇਸ਼ ਭੱਜਣ 'ਚ ਮਦਦ ਕੀਤੀ ਸੀ। ਉਨ੍ਹਾਂ ਦਸਿਆ ਕਿ ਦੋਵੇਂ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦਸਿਆ ਕਿ ਦੋਵਾਂ ਨੇ ਦੀਪਕ ਦੀ ਮੁਰਾਦਾਬਾਦ ਨਿਵਾਸੀ ਰਵੀ ਅੰਤਿਲ ਦੇ ਨਾਂ 'ਤੇ ਫਰਜ਼ੀ ਪਾਸਪੋਰਟ ਅਤੇ ਹੋਰ ਦਸਤਾਵੇਜ਼ ਹਾਸਲ ਕਰਨ 'ਚ ਮਦਦ ਕੀਤੀ ਸੀ।
ਇਹ ਵੀ ਪੜ੍ਹੋ: ਅਮਰੀਕਾ ’ਚ ਪੰਜਾਬੀ ਨੌਜਵਾਨ ਨਵਜੋਤ ਸਿੰਘ ਦੇ ਕਤਲ ਮਗਰੋਂ ਭਾਵੁਕ ਹੋਏ ਗੋਰੇ, ਮੋਮਬੱਤੀਆਂ ਜਗਾ ਕੇ ਮਰਹੂਮ ਨਵਜੋਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਉਨ੍ਹਾਂ ਦਸਿਆ ਕਿ ਦੋਵਾਂ ਕੋਲੋਂ 15 ਪਾਸਪੋਰਟ, ਸੱਤ ਆਧਾਰ ਕਾਰਡ, ਇੰਨੇ ਹੀ ਪੈਨ ਕਾਰਡ ਅਤੇ ਛੇ ਵੋਟਰ ਆਈ.ਡੀ. ਕਾਰਡ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ ਦੀ ਪਛਾਣ ਰਵਿੰਦਰ ਪਹਿਲ (21), ਦੀਪਕ ਪਹਿਲ (26), ਵਿਕਰਮ ਦਹੀਆ (27), ਸਚਿਨ ਮਾਨ (30), ਸੰਦੀਪ ਨਰਵਾਲ (32), ਗਵਿਨ ਗਰੰਗ (30), ਅਮਿਤ ਗੁਲਾਟੀ (31), ਦਿਨੇਸ਼ ਮਾਥੁਰ (35), ਕਪਿਲ (32), ਰੋਹਿਤ (28), ਵਿਜੇ ਮਾਨ (26), ਯੋਗੇਸ਼ (30) ਅਤੇ ਅੰਕੇਸ਼ ਲਾਕੜਾ (35) ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਜ਼ਮੀਨ ਦਾ ਬਾਅਦ ਵਾਲਾ ਖ੍ਰੀਦਦਾਰ ਐਕਵਾਇਰ ਪ੍ਰਕਿਰਿਆ ਨੂੰ ਨਹੀਂ ਦੇ ਸਕਦਾ ਚੁਨੌਤੀ : ਸੁਪਰੀਮ ਕੋਰਟ
ਪੁਲਿਸ ਅਨੁਸਾਰ ਗੈਂਗਸਟਰ ਦੀਪਕ ਨੂੰ ਮੈਕਸੀਕੋ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਦੋ ਮੈਂਬਰੀ ਟੀਮ ਉਸ ਨੂੰ ਦਿੱਲੀ ਲੈ ਕੇ ਆਈ ਸੀ। ਪੁਲਿਸ ਨੇ ਦਸਿਆ ਕਿ ਵਿਦੇਸ਼ ਵਿਚ ਇਹ ਉਸ ਦਾ ਪਹਿਲਾ ਆਪਰੇਸ਼ਨ ਸੀ। ਦੀਪਕ ਗੋਗੀ ਇਸ ਗਰੋਹ ਦਾ ਮੁਖੀ ਹੈ, ਜਿਸ ਨੇ ਸਾਲ 2021 ਵਿਚ ਰੋਹਿਣੀ ਅਦਾਲਤ ਦੇ ਕੰਪਲੈਕਸ ਵਿਚ ਗੈਂਗਸਟਰ ਜਤਿੰਦਰ ਗੋਗੀ ਦਾ ਕਤਲ ਕੀਤਾ ਸੀ। ਪੁਲਿਸ ਦੇ ਸਪੈਸ਼ਲ ਕਮਿਸ਼ਨਰ (ਸਪੈਸ਼ਲ ਸੈੱਲ) ਐਚ.ਜੀ.ਐਸ. ਧਾਲੀਵਾਲ ਨੇ ਦਸਿਆ ਕਿ ਪੁਲਿਸ ਨੇ 14 ਦਿਨਾਂ ਦੀ ਹਿਰਾਸਤ ਦੌਰਾਨ ਦੀਪਕ ਤੋਂ ਪੁਛਗਿਛ ਕੀਤੀ, ਜਿਸ ਵਿਚ ਉਸ ਨੇ ਖੁਲਾਸਾ ਕੀਤਾ ਕਿ ਉਹ ਦੋ ਦਰਜਨ ਤੋਂ ਵੱਧ ਹਤਿਆਵਾਂ, ਹਤਿਆ ਦੀ ਕੋਸ਼ਿਸ਼ ਅਤੇ ਫਿਰੌਤੀ ਦੇ ਮਾਮਲਿਆਂ ਵਿਚ ਸ਼ਾਮਲ ਸੀ।