
ਉੱਤਰ ਪ੍ਰਦੇਸ਼ ਪੁਲਿਸ ਨੂੰ ਲੰਬੇ ਸਮੇਂ ਤੋਂ ਅਨਿਲ ਦੁਜਾਨਾ ਦੀ ਤਲਾਸ਼ ਸੀ
ਉੱਤਰ ਪ੍ਰਦੇਸ਼ - ਯੂਪੀ ਪੁਲਿਸ ਦੀ STF ਨੇ ਇੱਕ ਮੁੱਠਭੇੜ ਵਿਚ ਗੈਂਗਸਟਰ ਅਨਿਲ ਦੁਜਾਨਾ ਦਾ ਐਨਕਾਊਂਟਰ ਕਰ ਦਿਤਾ ਹੈ। STF ਨੇ ਮੇਰਠ ਵਿਚ ਇਹ ਐਨਕਾਊਂਟਰ ਕੀਤਾ ਹੈ। ਅਨਿਲ ਦੁਜਾਨਾ ਗ੍ਰੇਟਰ ਨੋਇਡਾ ਦਾ ਰਹਿਣ ਵਾਲਾ ਸੀ। ਅਨਿਲ ਦੁਜਾਨਾ ਦਾ ਪੱਛਮੀ ਉੱਤਰ ਪ੍ਰਦੇਸ਼ ਵਿਚ ਕਾਫ਼ੀ ਖੌਫ਼ ਸੀ। ਦੁਜਾਨਾ ਖਿਲਾਫ਼ 60 ਤੋਂ ਵਧ ਅਪਰਾਧਿਕ ਮਾਮਲੇ ਦਰਜ ਹਨ। ਉੱਤਰ ਪ੍ਰਦੇਸ਼ ਪੁਲਿਸ ਨੂੰ ਲੰਬੇ ਸਮੇਂ ਤੋਂ ਅਨਿਲ ਦੁਜਾਨਾ ਦੀ ਤਲਾਸ਼ ਸੀ। ਉਸ ਨੇ ਦਿੱਲੀ-ਐਨਸੀਆਰ ਖੇਤਰ ਵਿਚ ਵੀ ਆਪਣਾ ਡਰ ਕਾਇਮ ਕੀਤਾ ਹੋਇਆ ਸੀ।
ਬਦਮਾਸ਼ ਅਨਿਲ ਦੁਜਾਨਾ ਲੰਬੇ ਸਮੇਂ ਤੋਂ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਸੀ ਪਰ ਕੁਝ ਸਮਾਂ ਪਹਿਲਾਂ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ। ਜੇਲ੍ਹ ਤੋਂ ਬਾਹਰ ਆਉਂਦੇ ਹੀ ਅਨਿਲ ਦੁਜਾਨਾ ਨੇ ਜੈਚੰਦ ਪ੍ਰਧਾਨ ਕਤਲ ਕੇਸ ਵਿਚ ਆਪਣੀ ਪਤਨੀ ਅਤੇ ਗਵਾਹ ਸੰਗੀਤਾ ਨੂੰ ਧਮਕੀ ਦਿੱਤੀ। ਇਸ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਪਿਛਲੇ ਹਫ਼ਤੇ ਅਨਿਲ ਦੁਜਾਨਾ ਖਿਲਾਫ਼ 2 ਕੇਸ ਦਰਜ ਕੀਤੇ ਸਨ।