
ਕਾਰ ਮਾਲਕ ਨੇ ਬ੍ਰੇਕ ਦੀ ਬਜਾਏ ਐਕਸੀਲੇਟਰ 'ਤੇ ਪੈਰ ਰੱਖ ਦਿੱਤਾ
Car Accident : ਤਾਮਿਲਨਾਡੂ ਦੇ ਕੁੱਡਲੋਰ ਵਿੱਚ ਮੰਦਿਰ 'ਚ ਪੂਜਾ ਦੌਰਾਨ ਇੱਕ ਨਵੀਂ ਕਾਰ ਦਾ ਐਕਸੀਡੈਂਟ ਹੋ ਗਿਆ ਹੈ। ਦਰਅਸਲ, ਕਾਰ ਮਾਲਕ ਨੇ ਬ੍ਰੇਕ ਦੀ ਬਜਾਏ ਐਕਸੀਲੇਟਰ 'ਤੇ ਪੈਰ ਰੱਖ ਦਿੱਤਾ ।
ਇਸ ਕਾਰਨ ਕਾਰ ਅਚਾਨਕ ਜਾ ਕੇ ਮੰਦਰ ਦੇ ਇੱਕ ਪਿਲਰ ਨਾਲ ਜਾ ਟਕਰਾਈ। ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਮੰਦਰ ਦੇ ਸਾਹਮਣੇ ਖੜੀ ਗੱਡੀ ਅਚਾਨਕ ਅੱਗੇ ਵਧ ਕੇ ਮੰਦਰ 'ਚ ਦਾਖਲ ਹੋ ਗਈ।
ਦਰਅਸਲ, ਨਵੀਂ ਗੱਡੀ ਦੀ ਪੂਜਾ ਹੋ ਜਾਣ ਤੋਂ ਬਾਅਦ ਪਰੰਪਰਾ ਅਨੁਸਾਰ ਡਰਾਈਵਰ ਨੇ ਗੱਡੀ ਨੂੰ ਮੰਦਰ ਦੇ ਸਾਹਮਣੇ ਹੌਲੀ-ਹੌਲੀ ਅੱਗੇ ਵਧਾਉਣਾ ਸੀ ਪਰ ਡਰਾਈਵਰ ਨੇ ਐਕਸੀਲੇਟਰ 'ਤੇ ਪੈਰ ਰੱਖ ਦਿੱਤਾ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।