
ਭੁਵਨੇਸ਼ਵਰ ਸਥਿਤ ਇਕ ਛੋਟਾ ਜਿਹਾ ਸ਼ਹਿਰ ਟੰਤੁਲਿਖੂੰਟਿ ਹੈ ਤੇ ਓਥੇ ਬਹੁਤ ਘਟ ਸਹੂਲਤਾਂ ਨਾਲ ਇਕ ਛੋਟਾ ਹਸਪਤਾਲ ਚਲਾਇਆ ਜਾ ਰਿਹਾ ਹੈ।
ਉੜੀਸਾ, ਭੁਵਨੇਸ਼ਵਰ ਸਥਿਤ ਇਕ ਛੋਟਾ ਜਿਹਾ ਸ਼ਹਿਰ ਟੰਤੁਲਿਖੂੰਟਿ ਹੈ ਤੇ ਓਥੇ ਬਹੁਤ ਘਟ ਸਹੂਲਤਾਂ ਨਾਲ ਇਕ ਛੋਟਾ ਹਸਪਤਾਲ ਚਲਾਇਆ ਜਾ ਰਿਹਾ ਹੈ। ਉਸ ਹਸਪਤਾਲ ਵਿਚ ਕਿੰਨੇ ਹੀ ਡਾਕਟਰ ਅਪਣੀ ਡਿਊਟੀ ਨਿਭਾ ਕੇ ਚਲੇ ਗਏ ਹੋਣਗੇ। ਇਸੇ ਲੜੀ ਵਿਚ ਅੱਜ ਤੋਂ 8 ਸਾਲ ਪਹਿਲਾਂ ਡਾਕਟਰ ਕਿਸ਼ੋਰ ਚੰਦ੍ਰਾ ਦਾਸ ਦੀ ਇਸ ਸ਼ਹਿਰ ਵਿਚ ਪੋਸਟਿੰਗ ਹੋਈ ਸੀ।
Dr Chandraਇਸ ਡਾਕਟਰ ਦੀ ਪੋਸਟਿੰਗ ਦੇ ਦੌਰਾਨ ਇਹ ਡਾਕਟਰ ਸ਼ਹਿਰ ਵਾਸੀਆਂ ਲਈ ਕੋਈ ਆਮ ਡਾਕਟਰਾਂ ਵਾਂਗ ਹੀ ਸੀ ਪਰ ਦੇਖਦੇ ਹੀ ਦੇਖਦੇ ਇਹ ਡਾਕਟਰ ਇੰਨਾ ਖਾਸ ਹੋ ਗਿਆ ਕਿ ਇਨ੍ਹਾਂ ਦੇ ਪਰਿਵਾਰ ਦਾ ਹਿੱਸਾ ਹੀ ਬਣ ਗਿਆ। ਦੱਸ ਦਈਏ ਕਿ ਡਾਕਟਰ ਦਾਸ ਨੇ ਇਕ ਮਾਮੂਲੀ ਜੇ ਹਸਪਤਾਲ ਨੂੰ ਇੱਕਲਿਆਂ ਹੀ ਇੱਕ ਮਾਡਰਨ ਮੈਡੀਕਲ ਫਾਸਿਲਿਟੀ ਬਣਾ ਦਿੱਤਾ। ਡਾਕਟਰ ਦਾਸ ਕਹਿੰਦੇ ਹਨਕਿ ਲੋਕ ਏਨੀ ਦੂਰੋਂ ਆਉਂਦੇ ਹਨ ਕਿੰਨਾ ਕਿੰਨਾ ਕਰਾਇਆ ਖਰਚ ਕੇ ਆਉਂਦੇ ਹਨ ਤੇ ਮੈਨੂੰ ਉਨ੍ਹਾਂ ਨੂੰ ਸਿਰਫ਼ ਐਸ ਕਾਰਨ ਕਰਕੇ ਜਵਾਬ ਨਹੀਂ ਦੇ ਸਕਦਾ ਕਿ ਉਹ ਲੇਟ ਹੋ ਗਏ ਹਨ।
Dr Chandra ਡਾਕਟਰ ਚੰਦ੍ਰਾ ਰੱਬ ਦਾ ਰੂਪ ਆਖੀ ਜਾਣ ਵਾਲੀ ਗੱਲ ਦੀ ਸਾਕਾਰ ਮੂਰਤ ਬਣ ਕੇ ਲੋਕਾਂ ਚ ਸਾਹਮਣੇ ਆਏ। ਦੱਸ ਦਈਏ ਡਾਕਟਰ ਦਾਸ ਆਪਣੀ ਅਗਾਮੀ ਪੜਾਈ ਪੂਰੀ ਕਰਨ ਲਈ ਭੁਵਨੇਸ਼੍ਵਰ ਜਾ ਰਹੇ ਹਨ ਤੇ ਇਸ ਸ਼ਹਿਰ ਵਿਚ ਕੋਈ ਵੀ ਉਨ੍ਹਾਂ ਨੂੰ ਜਾਣ ਨਹੀਂ ਦੇਣ ਚਾਉਂਦਾ। ਜਦੋਂ 500 ਦੇ ਕਰੀਬ ਲੋਕਾਂ ਵਿਚ ਬਜ਼ੁਰਗ, ਬਚੇ ਤੇ ਨੌਜਵਾਨ ਉਨ੍ਹਾਂ ਨੂੰ ਆਖਰੀ ਅਲਵਿਦਾ ਕਹਿਣ ਲਈ ਸੜਕਾਂ ਤੇ ਆਏ ਤਾਂ ਇਕ ਘੰਟਾ ਸੜਕ ਤੇ ਜਾਮ ਲੱਗਿਆ ਰਿਹਾ।
Dr Chandraਹਰ ਇੱਕ ਸ਼ਹਿਰ ਦਾ ਵਾਸੀ ਵਾਰ ਵਾਰ ਉਨ੍ਹਾਂ ਨੂੰ ਦੇ ਗਲ ਲਗ ਕਿ ਰੋ ਰਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਜਿੰਨੀ ਜਲਦੀ ਹੋ ਸਕੇ ਵਾਪਿਸ ਆ ਜਾਣ। ਡਾਕਟਰ ਦਾਸ ਨੇ ਕੜੀ ਮਿਹਨਤ ਨਾਲ ਹਸਪਤਾਲ ਨੂੰ ਸਾਰੀਆਂ ਸਹੂਲਤਾਂ ਮੁਹਈਆ ਕਾਰਵਾਈਆਂ ਹਨ। ਅਪਣੇ ਇਸ ਪਿਆਰੇ ਤੇ ਅਜ਼ੀਜ਼ ਡਾਕਟਰ ਨੂੰ ਲੋਕਾਂ ਨੇ ਗਿੱਲੀਆਂ ਅੱਖਾਂ ਨਾਲ ਤੇ ਉਨ੍ਹਾਂ ਦੇ ਗਲ ਵਿਚ ਹਰ ਪਾ ਕਿ ਵਿਦਾਈ ਦਿੱਤੀ।