
ਸਰਕਾਰ ਨੇ ਕਿਹਾ ਕਿ ਉਸ ਨੇ ਬਰਤਾਨੀਆ ਦੀ ਅਦਾਲਤ ਨੂੰ ਇਹ ਵਿਸ਼ਵਾਸ ਦਿਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ...
ਸਰਕਾਰ ਨੇ ਕਿਹਾ ਕਿ ਉਸ ਨੇ ਬਰਤਾਨੀਆ ਦੀ ਅਦਾਲਤ ਨੂੰ ਇਹ ਵਿਸ਼ਵਾਸ ਦਿਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਕਿ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੂੰ ਭਾਰਤ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਇਹ ਗੱਲ ਅੱਜ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਆਖੀ। ਕੁਮਾਰ ਨੇ ਇਕ ਸਵਾਲ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਹਵਾਲਗੀ ਨੂੰ ਲੈ ਕੇ ਸੁਣਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਮਾਮਲੇ ਵਿਚ ਆਖ਼ਰੀ ਦਲੀਲਾਂ ਪੂਰੀਆਂ ਹੋ ਚੁੱਕੀਆਂ ਹਨ। ਹੁਣ ਸਾਨੂੰ ਫ਼ੈਸਲੇ ਦਾ ਇੰਤਜ਼ਾਰ ਹੈ। ਮੈਂ ਤੁਹਾਨੂੰ ਭਰੋਸਾ ਦਿਵਾ ਸਕਦਾ ਹੈ
Sushma Swarajਕਿ ਅਸੀਂ ਅਦਾਲਤ ਨੂੰ ਇਹ ਭਰੋਸਾ ਦਿਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੈ ਕਿ ਵਿਜੈ ਮਾਲਿਆ ਨੂੰ ਭਾਰਤ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਨੈਸ਼ਨਲ ਬੈਂਕ ਤੋਂ ਕਥਿਤ ਤੌਰ 'ਤੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਵਰਤਮਾਨ ਟਿਕਾਣਿਆਂ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲਾ ਉਨ੍ਹਾਂ ਦੇ ਟਿਕਾਣਿਆਂ ਸਬੰਧੀ ਜਾਣਕਾਰੀ ਨਹੀਂ ਮੁਹਈਆ ਕਰਵਾ ਸਕਦਾ ਕਿਉਂਕਿ ਇਸ ਦੀ ਜਾਣਕਾਰੀ ਤਾਂ ਹੋਵੇਗੀ ਜਦੋਂ ਸਬੰਧਤ ਏਜੰਸੀਆਂ ਉਨ੍ਹਾਂ ਦੇ ਸਥਾਨ ਸਬੰਧੀ ਸੂਚਿਤ ਕਰਨ।
Zakir naikਇਹ ਪੁੱਛੇ ਜਾਣ 'ਤੇ ਕੀ ਇਸਲਾਮੀ ਪ੍ਰਚਾਰਕ ਜਾਕਿਰ ਨਾਇਕ ਦੀ ਹਵਾਲਗੀ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮਲੇਸ਼ੀਆਈ ਹਮਅਹੁਦਾ ਮਹਾਤਿਰ ਮੁਹੰਮਦ ਦੇ ਵਿਚਕਾਰ ਹੋਈ ਗੱਲਬਾਤ ਦੌਰਾਨ ਉਠਿਆ। ਕੁਮਾਰ ਨੇ ਕਿਹਾ ਕਿ ਦੋਵੇਂ ਨੇਤਾਵਾਂ ਦੇ ਵਿਚਕਾਰ ਗੱਲਬਾਤ ਬਹੁਤ ਘੱਟ ਸਮੇਂ ਦੇ ਲਈ ਹੋਈ। ਦਸ ਦਈਏ ਕਿ ਕਿੰਗਫਿਸ਼ਰ ਦੇ ਮਾਲਕ ਵਿਜੇ ਮਾਲਿਆ 'ਤੇ ਕਈ ਬੈਂਕਾਂ ਦਾ ਕਰੋੜਾਂ ਦਾ ਕਰਜ਼ ਹੈ। ਮਾਲਿਆ ਇਸ ਸਮੇਂ ਇੰਗਲੈਂਡ ਵਿਚ ਹੈ ਅਤੇ ਉਸ ਨੂੰ ਭਾਰਤ ਲਿਆਉਣ ਲਈ ਮੋਦੀ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।
Vijay Mallya ਕੇਂਦਰੀ ਸੂਚਨਾ ਕਮਿਸ਼ਨ ਨੂੰ ਵਿੱਤ ਮੰਤਰਾਲੇ ਨੇ ਦਸਿਆ ਸੀ ਕਿ ਉਸ ਕੋਲ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਮਾਲਿਆ ਕੋਲ ਬੈਂਕਾਂ ਦਾ ਕਿੰਨਾ ਕਰਜ਼ਾ ਹੈ। ਸੂਚਨਾ ਮੁਤਾਬਕ ਇਹ ਗੱਲ ਸਾਹਮਣੇ ਆਈ ਸੀ ਕਿ ਵਿੱਤ ਮੰਤਰਾਲੇ ਕੋਲ ਇਸ ਦੀ ਜਾਣਕਾਰੀ ਨਹੀਂ ਹੈ ਕਿ ਉਦਯੋਗਪਤੀ ਵਿਜੇ ਮਾਲਿਆ ਨੂੰ ਕਿੰਨਾ ਲੋਨ ਦਿਤਾ ਗਿਆ ਹੈ।ਮੁੱਖ ਸੂਚਨਾ ਕਮਿਸ਼ਨਰ ਆਰ.ਕੇ. ਮਾਥੁਰ ਨੇ ਰਾਜੀਵ ਕੁਮਾਰ ਖਰੇ ਦੇ ਮਾਮਲੇ 'ਤੇ ਕਿਹਾ ਕਿ ਵਿੱਤ ਮੰਤਰਾਲੇ ਨੂੰ ਆਰ.ਟੀ.ਆਈ. ਸੰਬੰਧਿਤ ਅਧਿਕਾਰੀ ਕੋਲ ਭੇਜੀ ਜਾਣੀ ਚਾਹੀਦੀ ਹੈ,
Vijay Mallyaਜੋ ਇਸ ਦੀ ਸਹੀ ਜਾਣਕਾਰੀ ਦੇ ਸਕਦਾ।ਇਥੇ ਜ਼ਿਕਰਯੋਗ ਹੈ ਕਿ ਇਕ ਪਾਸੇ ਜਿਥੇ ਵਿੱਤ ਮੰਤਰਾਲੇ ਨੇ ਕਿਹਾ ਸੀ ਕਿ ਉਸ ਕੋਲ ਵਿਜੇ ਮਾਲਿਆ ਵੱਲੋਂ ਦਿੱਤੇ ਗਏ ਕਰਜ਼ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਸੰਸਦ 'ਚ ਪਹਿਲਾਂ ਵੀ ਜਵਾਬ ਦੇ ਚੁੱਕੇ ਹਨ ਤੇ ਉਸ ਨੇ ਸੰਸਦ 'ਚ ਇਸ ਗੱਲ ਦੀ ਜਾਣਕਾਰੀ ਦਿਤੀ ਹੈ ਕਿ ਵਿਜੇ ਮਾਲਿਆ ਕੋਲ ਬੈਂਕਾਂ ਦਾ ਕਿੰਨਾ ਕਰਜ਼ਾ ਹੈ।ਕੇਂਦਰੀ ਵਿੱਤ ਸੂਬਾ ਮੰਤਰੀ ਸੰਤੋਸ਼ ਗੰਗਵਾਰ ਨੇ ਵਿਜੇ ਮਾਲਿਆ ਦੇ ਸਾਵਲ ਦਾ ਜਵਾਬ ਦਿੰਦੇ ਹੋਏ 17 ਮਾਰਚ 2017 ਨੂੰ ਸੰਸਦ 'ਚ ਕਿਹਾ ਸੀ ਕਿ ਇਸ ਵਿਅਕਤੀ ਨੇ ਸਤੰਬਰ 2004 'ਚ ਬੈਂਕਾਂ ਤੋਂ ਲੋਨ ਲਿਆ ਸੀ ਤੇ ਇਸ ਦੀ ਫਰਵਰੀ 2008 'ਚ ਸਮੀਖਿਆ ਕੀਤੀ ਗਈ।
Santosh Gangawarਜਿਸ ਮੁਤਾਬਕ ਬੈਂਕਾਂ ਨੇ ਮਾਲਿਆ ਨੂੰ 8050 ਕਰੋੜ ਰੁਪਏ ਦਾ ਲੋਨ ਦਿਤਾ ਹੈ ਜੋ ਕਿ 2009 'ਚ ਨਾਨ ਪਰਫਾਰਮਿੰਗ ਅਸਟੇਟ ਦੇ ਰੂਪ 'ਚ ਹੈ। ਜਿਸ ਨੂੰ 2010 'ਚ ਇਕ ਵਾਰ ਫਿਰ ਸਥਾਪਿਤ ਕੀਤਾ ਗਿਆ ਸੀ।ਪਿਛਲੇ ਸਾਲ 21 ਮਾਰਚ ਨੂੰ ਗੰਗਵਾਰ ਨੇ ਸੰਸਦ 'ਚ ਦਸਿਆ ਸੀ ਕਿ ਪਬਲਿਕ ਸੈਕਟਰ ਬੈਂਕਾਂ ਨੇ ਜੋ ਜਾਣਕਾਰੀ ਦਿਤੀ ਸੀ ਕਿ ਪਬਲਿਕ ਸੈਕਟਰ ਬੈਂਕਾਂ ਨੇ ਜੋ ਜਾਣਕਾਰੀ ਦਿਤੀ ਹੈ ਉਸ ਮੁਤਾਬਕ ਹਾਲੇ ਤਕ ਸਿਰਫ਼ 155 ਕਰੋੜ ਰੁਪਏ ਹੀ ਮਾਲਿਆ ਤੋਂ ਹਾਸਲ ਕੀਤਾ ਜਾ ਚੁੱਕਾ ਹੈ। ਇਸ ਰਾਸ਼ੀ ਨੂੰ ਮਾਲਿਆ ਦੀ ਸੰਪਤੀ ਨੂੰ ਨਿਲਾਮ ਕਰਨ ਤੋਂ ਬਾਅਦ ਹਾਸਲ ਕੀਤਾ ਗਿਆ ਸੀ।
bank ਦਰਅਸਲ ਖਰੇ ਨੇ ਮਾਲਿਆ ਵੱਲੋਂ ਚੁੱਕੇ ਗਏ ਲੋਨ ਦੀ ਜਾਣਕਾਰੀ ਵਿੱਤ ਮੰਤਰਾਲੇ ਤੋਂ ਆਰਟੀਆਈ ਵੱਲੋਂ ਮੰਗੀ ਸੀ ਪਰ ਵਿੱਤ ਮੰਤਰਾਲੇ ਵੱਲੋਂ ਸੰਤੁਸ਼ਟੀਜਨਕ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਸੀਆਈਸੀ ਦਾ ਦਰਵਾਜ਼ਾ ਖਟਖਟਾਇਆ। ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਨੇ ਖਰੇ ਨੂੰ ਦੱਸਿਆ ਸੀ ਕਿ ਆਰਟੀਆਈ ਦੇ ਤਹਿਤ ਮਾਲਿਆ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਹ ਵਿਅਕਤੀਗਤ ਸੁਰੱਖਿਆ ਦੇ ਤਹਿਤ ਹੈ ਜੋ ਕਿ ਸਰਕਾਰ ਦੇ ਆਰਥਿਕ ਮੁੱਦਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।