
ਸ੍ਰੀ ਦਰਬਾਰ ਸਾਹਿਬ 'ਤੇ 6 ਜੂਨ ਨੂੰ ਵੱਡਾ ਹਮਲਾ ਕਰਨ ਤੋਂ ਬਾਅਦ ਫ਼ੌਜ ਨੇ ਪੂਰੇ ਖੇਤਰ ਨੂੰ ਅਪਣੇ ਕਬਜ਼ੇ ਵਿਚ ਲੈਣਾ ਸ਼ੁਰੂ ਕਰ ਦਿਤਾ। 8 ਜੂਨ ਦੀ ਤਰੀਕ ਤਕ ਸ੍ਰੀ...
ਸ੍ਰੀ ਦਰਬਾਰ ਸਾਹਿਬ 'ਤੇ 6 ਜੂਨ ਨੂੰ ਵੱਡਾ ਹਮਲਾ ਕਰਨ ਤੋਂ ਬਾਅਦ ਫ਼ੌਜ ਨੇ ਪੂਰੇ ਖੇਤਰ ਨੂੰ ਅਪਣੇ ਕਬਜ਼ੇ ਵਿਚ ਲੈਣਾ ਸ਼ੁਰੂ ਕਰ ਦਿਤਾ। 8 ਜੂਨ ਦੀ ਤਰੀਕ ਤਕ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਪੂਰੀ ਤਰਾਂ ਨਾਲ ਫ਼ੌਜ ਦੇ ਕਬਜ਼ੇ ਹੇਠ ਸੀ। ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਹਮਲੇ ਤੋਂ ਪਹਿਲਾਂ ਸਿੱਖ ਰੈਜੀਮੈਂਟ ਕੇਂਦਰ ਦਾ ਜਾਣਬੁੱਝ ਕੇ ਪੰਜਾਬ ਤੋਂ ਉੱਤਰ ਪ੍ਰਦੇਸ਼ ਤਬਾਦਲਾ ਕਰ ਦਿਤਾ ਗਿਆ ਜਦੋਂ ਕਿ ਬਿਹਾਰ ਰੈਜੀਮੈਂਟ ਕੇਂਦਰ ਬਿਹਾਰ ਵਿਚ ਅਤੇ ਰਾਜਪੂਤਾਨਾ ਰਾਈਫਲਜ਼ ਦਾ ਕੇਂਦਰ ਉਹਨਾਂ ਦੇ ਆਪਣੇ ਗ੍ਰਹਿ ਦਿੱਲੀ ਵਿਖੇ ਸਥਿਤ ਹਨ। operation-blue-starਇਸ ਤੋਂ ਉਸ ਵੇਲੇ ਦੀ ਕੇਂਦਰ ਸਰਕਾਰ ਦੇ ਸਿੱਖਾਂ ਪ੍ਰਤੀ ਮਨਸੂਬਿਆਂ ਦਾ ਪਤਾ ਲੱਗਦਾ ਹੈ। ਮਿਲਟਰੀ ਮਾਹਿਰਾਂ ਅਨੁਸਾਰ ਜੇਕਰ ਸਿੱਖ ਰੈਜੀਮੈਂਟ ਪੰਜਾਬ ਵਿਚ ਹੁੰਦੀ ਤਾਂ ਇਸ ਹਮਲੇ ਦੇ ਸਮੀਕਰਨਾਂ ਵਿਚ ਬਹੁਤ ਵੱਡੇ ਬਦਲਾਅ ਹੋ ਸਕਦੇ ਸਨ। ਅਪਣੀ ਕੌਮ ਦੇ ਸਨਮਾਨ ਲਈ ਸਮਝੌਤਾ ਕਰਨ 'ਤੇ ਦੀ ਥਾਂ ਇਹਨਾਂ ਫ਼ੌਜੀਆਂ ਨੂੰ ਨੌਕਰੀ, ਰੁਤਬਾ ਅਤੇ ਪੈਨਸ਼ਨਾਂ ਨੂੰ ਠੋਕਰ ਮਾਰੀ ਅਤੇ ਜੇਲ੍ਹਾਂ ਕੱਟ ਕੇ ਆਏ। ਇਹਨਾਂ ਕਈ ਧਰਮੀ ਫ਼ੌਜੀਆਂ ਨੂੰ ਆਪਣੇ ਘਰ ਚਲਾਉਣ ਵਾਸਤੇ ਮਜ਼ਦੂਰੀ ਵੀ ਕਰਨੀ ਪਈ ਪਰ ਹਰ ਹਾਲ ਵਿਚ, ਉਹਨਾਂ ਨੇ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਕੀਤਾ ਅਤੇ ਉਹ ਸਾਡੇ ਲਈ ਹਮੇਸ਼ਾ ਸਤਿਕਾਰਯੋਗ ਹਨ।
blue starਧਰਮੀ ਫ਼ੌਜੀਆਂ ਦੀ ਘਾਲਣਾ ਪ੍ਰੇਰਨਾਦਾਇਕ ਹੈ, ਜਿਹਨਾਂ ਨੇ ਧਰਮ ਅਤੇ ਕੌਮ ਲਈ ਆਪਣੇ ਨਿਜੀ ਸੁੱਖ ਕੁਰਬਾਨ ਕਰ ਦਿੱਤੇ। ਇਹ ਯਾਦ ਰੱਖਣਾ ਬੜਾ ਜ਼ਰੂਰੀ ਹੈ ਕਿ ਜਿੱਥੇ ਇੱਕ ਪਾਸੇ ਕਾਂਗਰਸ ਸਿੱਖਾਂ ਦਾ ਅੰਨ੍ਹੇਵਾਹ ਕਤਲੇਆਮ ਕਰ ਰਹੀ ਸੀ, ਸਿੱਖਾਂ ਨੇ ਇਸ ਦੇ ਰੋਸ ਵਜੋਂ ਕਦੇ ਵੀ ਕਿਸੇ ਆਮ ਨਾਗਰਿਕ ਦਾ ਕੋਈ ਨੁਕਸਾਨ ਨਹੀਂ ਕੀਤਾ।ਸਿੱਖਾਂ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੇ ਸਿੱਖਾਂ ਨੂੰ ਹਰ ਪਾਸਿਓਂ ਸੱਟ ਮਾਰਨ ਦੇ ਮੰਤਵ ਨਾਲ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਅੱਗ ਦੀਆਂ ਲਪਟਾਂ ਹਵਾਲੇ ਕਰ ਦਿਤਾ। ਦਰਅਸਲ 7 ਜੂਨ ਦੀ ਤਰੀਕ ਤਕ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਫ਼ੌਜ ਦੇ ਕਬਜ਼ੇ ਹੇਠ ਆ ਚੁੱਕਿਆ ਸੀ।
Akal Takhtਗਿਣੀ ਮਿਥੀ ਸਾਜ਼ਿਸ਼ ਤਹਿਤ ਫ਼ੌਜ ਨੇ ਸਿੱਖਾਂ ਦੇ ਧਾਰਮਿਕ ਧੁਰੇ ਨੂੰ ਬਰਬਾਦ ਕਰਨ ਤੋਂ ਬਾਅਦ ਅਗਲਾ ਹੱਲਾ ਉਹਨਾਂ ਦੇ ਇਤਿਹਾਸ ਦੇ ਖ਼ਜ਼ਾਨੇ, ਸਿੱਖ ਰੈਫ਼ਰੈਂਸ ਲਾਇਬ੍ਰੇਰੀ 'ਤੇ ਬੋਲਿਆ।ਇਸ ਹੱਲੇ ਦੌਰਾਨ ਉੱਥੇ ਰੱਖੇ ਹੁਕਮਨਾਮੇ, ਬੇਸ਼ਕੀਮਤੀ ਕਿਤਾਬਾਂ, ਖਰੜੇ ਅਤੇ ਪ੍ਰਾਚੀਨ ਹੱਥ ਲਿਖਤ ਸਰੂਪ, ਸਭ ਢੇਰ ਲਗਾ ਲਗਾ ਅਗਨ ਭੇਟ ਕਰ ਦਿਤੇ ਗਏ। ਇਸ ਸਾਜ਼ਿਸ਼ ਦਾ ਮਕਸਦ ਸੀ ਕਿ ਸਿੱਖਾਂ ਦੇ ਧਾਰਮਿਕ ਕੇਂਦਰਾਂ ਦੀ ਬਰਬਾਦੀ ਕਰ ਕੇ ਉਹਨਾਂ ਦੇ ਇਤਿਹਾਸ ਨੂੰ ਵੀ ਖ਼ਤਮ ਕਰ ਦਿਤਾ ਜਾਵੇ ਤਾਂ ਜੋ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਨਾਂ ਦੇ ਧਰਮ ਅਤੇ ਵਿਰਸੇ ਰੂਪੀ ਜੜ੍ਹਾਂ ਤੋਂ ਤੋੜ ਦਿਤਾ ਜਾਵੇ। ਸਿੱਖ ਰੈਫ਼ਰੈਂਸ ਲਾਇਬ੍ਰੇਰੀ ਗੁਆ ਦੇਣ ਦਾ ਦੁੱਖ ਸਿੱਖਾਂ ਦੇ ਹਿਰਦਿਆਂ ਨੂੰ ਅੱਜ ਵੀ ਵਲੂੰਧਰਦਾ ਹੈ।