ਸ਼ਾਮ ਪੈਂਦਿਆਂ ਹੀ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਸੁੱਟਿਆ ਗਿਆ ਸੀ ਪਹਿਲਾ ਗੋਲਾ
Published : Jun 4, 2018, 7:00 am IST
Updated : Jun 4, 2018, 3:20 pm IST
SHARE ARTICLE
Attack on Sri Harmandir Sahib
Attack on Sri Harmandir Sahib

3 ਜੂਨ ਦੀ ਪੂਰੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ  ਇਲਾਕੇ ਵਿਚ ਫੌਜੀਆਂ ਦੀ ਨਕਲੋ ਹਰਕਤ ਚਲਦੀ ਰਹੀ।

4 ਜੂਨ 'ਤੇ ਵਿਸ਼ੇਸ਼

3 ਜੂਨ ਦੀ ਪੂਰੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ  ਇਲਾਕੇ ਵਿਚ ਫੌਜੀਆਂ ਦੀ ਨਕਲੋ ਹਰਕਤ ਚਲਦੀ ਰਹੀ। ਸ਼ਹਿਰ ਵਿਚ ਫੌਜੀ ਗੱਡੀਆਂ ਸ਼ੁਕਦੀਆਂ, ਫੌਜੀ ਬੂਟਾਂ ਦੀ ਆਵਾਜ਼ ਫਿਜ਼ਾ ਵਿਚ ਫੈਲੀ ਦਹਿਸ਼ਤ ਵਿਚ ਵਾਧਾ ਕਰ ਰਹੀ ਸੀ। ਲੋਕ ਆਪਣੇ ਘਰਾਂ ਵਿਚ ਵੀ ਉੱਚੀ ਆਵਾਜ਼ ਵਿਚ ਸਾਹ ਨਹੀਂ ਸੀ ਲੈ ਰਹੇ। ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਦੀਆਂ ਘੜੀਆਂ ਦੀ ਟਿਕ ਟਿਕ ਦੀ ਆਵਾਜ਼ ਵੀ ਅੱਜ ਬੜੀ ਆਸਾਨੀ ਨਾਲ ਸੁਣੀ ਜਾ ਸਕਦੀ ਸੀ। ਸਵੇਰ ਦੇ 4 ਵੱਜ ਗਏ। ਰੋਜ਼ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂ ਆਪਣੇ ਨਿਤਕ੍ਰਮ ਦੀ ਤਿਆਰੀ ਕਰਨ ਲਗੇ।

4 June 19844 June 1984ਸਮਾਂ ਆਪਣੀ ਚਾਲੇ ਚਲ ਰਿਹਾ ਸੀ। ਕਿਸੇ ਅਣਹੋਣੀ ਦੀ ਸ਼ੰਕਾ ਨਾਲ ਦਿਲ ਦੀਆਂ ਧੜਕਣਾ ਤੇਜ਼ ਹੋ ਰਹੀਆ ਸਨ। ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਹੋ ਰਿਹਾ ਸੀ। ਰਾਗੀ ਸਿੰਘ ਅੱਜ ਬੇਨਤੀ ਅਤੇ ਬੀਰਰਸ ਦੇ ਸ਼ਬਦਾਂ ਨਾਲ ਆਸਾ ਦੀ ਵਾਰ ਦਾ ਕੀਰਤਨ ਗਾਇਨ ਕਰ ਰਹੇ ਸਨ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਸੋਹਨ ਸਿੰਘ  ਆਪਣੀ ਡਿਊਟੀ ਤੇ ਆਣ ਹਾਜ਼ਰ ਹੋਏ।ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਸ਼ਬਦ ਗਾਇਨ ਕਰ ਰਹੇ ਸਨ। ਸੰਗਤ ਪ੍ਰਕਰਮਾ ਵਿਚ ਸੁਤੀ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪਾਲਕੀ ਵਿਚ ਰੱਖ ਕੇ ਸ੍ਰੀ ਦਰਬਾਰ ਸਾਹਿਬ ਵੱਲ ਸੰਗਤ ਚਲ ਪਈ।

Sri Harmandir SahibSri Harmandir Sahib

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹਰ ਰੋਜ਼ ਦੀ ਮਰਿਯਾਦਾ ਮੁਤਬਿਕ ਪ੍ਰਕਾਸ਼ ਕਰ ਦਿਤਾ।  ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੁੜ ਕੀਰਤਨ ਸ਼ੁਰੂ ਹੋਇਆ , ਪੜੀ ਜਾ ਰਹੀ ਆਸਾ ਦੀ ਵਾਰ ਦੀ 13 ਪਉੜੀ ਪੜਣਾ ਸ਼ੁਰੂ ਕਰ ਚੁਕੇ ਸਨ।
          ਪਉੜੀ
ਸਤਿਗੁਰੂ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲੀਆ।। 
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੀ ਨੇਤ੍ਰੀ ਜਗਤੁ ਨਿਹਾਲਿਆ।।

Attack on Sri Darbar SahibAttack on Sri Darbar Sahib

4 ਵੱਜ ਕੇ 45 ਮਿੰਟ ਦਾ ਸਮਾਂ ਘੜੀਆਂ ਤੇ ਸੀ । ਜਲਿਆ ਵਾਲਾ ਬਾਗ਼ ਵਾਲੇ ਪਾਸਿਉਂ ਇਕ ਸ਼ੁਕਦਾ ਹੋਇਆ ਗੋਲਾ ਆਇਆ। ਆਵਾਜ਼ ਨਾਲ ਪੂਰਾ ਵਾਤਾਵਰਨ ਗੂੰਜ ਉਠਿਆ। ਸ਼ਬਦ ਚਲ ਰਿਹਾ ਸੀ ਗੋਲੀਬਾਰੀ ਸ਼ੁਰੂ ਹੋ ਗਈ। ਪਰਿਕਰਮਾ ਵਿਚ ਔਰਤਾਂ ਤੇ ਬਚਿਆ ਦਾ ਬੁਰਾ ਹਾਲ ਸੀ। ਚਾਰੋ ਪਾਸਿਓਂ ਗੋਲੀ ਚਲਣੀ ਸ਼ੁਰੂ ਹੋ ਗਈ। ਸ਼ਬਦ ਗੁਰਬਾਣੀ ਦਾ ਪ੍ਰਵਾਹ ਜਾਰੀ ਸੀ। ਗੋਲੀਆਂ ਦੇ ਨਾਲ ਨਾਲ ਬੰਬਾਂ ਦੀ ਆਵਾਜ਼ ਹੇਠ ਚੀਕ ਚਿਹਾੜਾ ਦੱਬ ਕੇ ਰਹਿ ਗਿਆ। ਪੋਹ ਫੁਟ ਚੁਕੀ ਸੀ ਸੂਰਜ ਦੀ ਲਾਲੀ ਤੇ ਦਿਨ ਦੇ ਚਾਨਣ ਵਿਚ ਮੰਜਰ ਹੋਰ ਵੀ ਡਰਾਵਣਾ ਲੱਗ ਰਿਹਾ ਸੀ।

Attack on Sri Darbar SahibAttack on Sri Darbar Sahib

ਮੌਤ ਜਿਵੇਂ ਅੱਜ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਡੇਰਾ ਲਾ ਕੇ ਬੈਠੀ ਹੋਵੇ। ਧੜਾਧੜ ਲਾਸ਼ਾ ਡਿਗ ਰਹੀਆ ਸਨ। ਫਾਇਰਿੰਗ ਪੂਰੇ ਜੋਬਨ ਤੇ ਸੀ। ਜੈਕਾਰਿਆਂ ਅਤੇ ਨਾਰਿਆ ਦੀ ਗੂੰਜ ਦੋਵੇ ਪਾਸਿਓਂ ਸੁਣਾਈ ਦੇ ਰਹੀ ਸੀ। ਇਕ ਬੰਬ ਸ੍ਰੀ ਦਰਬਾਰ ਸਾਹਿਬ ਨੂੰ ਬਿਜਲੀ ਦੀ ਸਪਲਾਈ ਦੇਣ ਵਾਲੇ ਬਿਜਲੀ ਘਰ ਤੇ ਡਿੱਗਾ। ਸ੍ਰੀ ਦਰਬਾਰ ਸਾਹਿਬ ਤੇ ਆਸ ਪਾਸ ਦੇ ਇਲਾਕਿਆਂ ਦੀ ਬਿਜਲੀ ਬੰਦ ਹੋ ਗਈ।

Attack on Sri Darbar SahibAttack on Sri Darbar Sahib

ਮਾਸੂਮ ਬੱਚਿਆਂ ਦੇ ਰੋਣ ਦੀ ਆਵਾਜ਼ ਵਾਤਾਵਰਨ ਵਿਚ ਪੈਦਾ ਬੋਏ ਡਰ ਨੂੰ ਹੋਰ ਤਲਖ਼ ਬਣਾ ਰਹੀ ਸੀ। ਪੁਰਾ ਦਿਨ ਗੋਲੀ ਤੇ ਵਿਚ ਵਿਚ ਬੰਬ ਚਲਦੇ ਰਹੇ। ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਪੁਰੀ ਪ੍ਰਕਰਮਾ ਵਿਚ ਗੋਲੀਆਂ ਇਮਾਰਤ ਨੂੰ ਛੱਲਣੀ ਕਰ ਰਹੀਆਂ ਸਨ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਰੀਬ 8 ਵਜੇ ਹੀ ਸੁਖ ਆਸਨ ਕਰਕੇ ਪਹਿਲੀ ਮੰਜਿਲ ਤੇ ਲੈ ਜਾਇਆ ਗਿਆ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement