
ਵਿਰੋਧੀ ਪਾਰਟੀਆਂ ਨੇ ਲੋਕਾਂ ਨਾਲ ਗੱਲ ਕਰਨ, ਇੰਟਰਵਿਊ ਕਰਨ ਤੋਂ ਬਿਨਾਂ ਕੀ ਕੀਤਾ?
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੇ ਕੋਰੋਨਾ ਵਾਇਰਸ ਵਿਰੁਧ ਲੜਾਈ ਸਬੰਧੀ ਸਰਕਾਰ ਉਤੇ ਸਵਾਲ ਚੁੱਕਣ ਵਾਲਿਆਂ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਇਸ ਜੰਗ ਵਿਚ ਵਿਰੋਧੀ ਪਾਰਟੀ ਨੇ ਅਮਰੀਕਾ, ਸਵੀਡਨ ਵਿਚ ਲੋਕਾਂ ਨਾਲ ਗੱਲ ਕਰਨ, ਇੰਟਰਵਿਊ ਲੈਣ ਤੋਂ ਇਲਾਵਾ ਕੀ ਕੀਤਾ?
Amit shah
ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਇਕ ਰਾਸ਼ਟਰ, ਇਕ ਜਨ ਅਤੇ ਇਕ ਮਨ' ਨਾਲ ਕੋਵਿਡ-19 ਵਿਰੁਧ ਲੜਾਈ ਨੂੰ ਅੱਗੇ ਵਧਾਇਆ ਜਿਸ ਨਾਲ ਭਾਰਤ, ਦੁਨੀਆਂ ਵਿਚ ਚੰਗੀ ਹਾਲਤ ਵਿਚ ਹੈ। ਵਰਚੂਅਲ ਮਾਧਿਅਮ ਰਾਹੀਂ ਉੜੀਸਾ ਵਿਚ ਜਨ ਸੰਵਾਦ ਰੈਲੀ ਨੂੰ ਸੰਬੋਧਤ ਕਰਦਿਆਂ ਸ਼ਾਹ ਨੇ ਕਿਹਾ, 'ਵਿਰੋਧੀ ਧਿਰ ਦੇ ਕੁੱਝ ਬੁਲਾਰੇ ਅੱਜ ਸਾਡੇ 'ਤੇ ਸਵਾਲ ਚੁਕਦੇ ਹਨ ਤਾਂ ਮੈਂ ਉਨ੍ਹਾਂ ਨੂੰ ਪੁਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਕੀ ਕੀਤਾ?
Amit Shah
ਕੋਈ ਸਵੀਡਨ ਵਿਚ, ਕੋਈ ਅਮਰੀਕਾ ਵਿਚ ਲੋਕਾਂ ਨਾਲ ਗੱਲ ਕਰਦਾ ਹੈ, ਇਸ ਤੋਂ ਇਲਾਵਾ ਹੋਰ ਕੀ ਕੀਤਾ ਤੁਸੀਂ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਸੰਕਟ ਦੌਰਾਨ ਫ਼ੌਰੀ ਸਹਾਇਤਾ ਲਈ 1.7 ਲੱਖ ਕਰੋੜ ਰੁਪਏ ਲੋੜਵੰਦਾਂ ਨੂੰ ਦਿਤੇ।' ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ, ਪਰਵਾਰਵਾਦ, ਜਾਤੀਵਾਦ, ਤੁਸ਼ਟੀਕਰਨ ਦੀ ਰਾਜਨੀਤੀ ਕਰਨਾ ਉਸ ਦੀ ਰਵਾਇਤ ਹੈ।'
Amit Shah
ਸ਼ਾਹ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਦੇ ਬਹੁਤੇ ਪ੍ਰਾਵਧਾਨਾਂ ਨੂੰ ਖ਼ਤਮ ਕਰਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਰਾਮ ਜਨਮ ਭੂਮੀ ਵਿਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਦੁਬਾਰਾ ਬਹੁਮਤ ਮਿਲਣ ਮਗਰੋਂ ਸਟੀਕ ਤਰੀਕੇ ਨਾਲ ਅਦਾਲਤ ਵਿਚ ਅਪਣਾ ਪੱਖ ਰਖਿਆ ਅਤੇ ਸਿਖਰਲੀ ਅਦਾਲਤ ਨੇ ਮਾਮਲੇ ਦਾ ਨਿਬੇੜਾ ਕਰਦਿਆਂ ਰਾਮ ਮੰਦਰ ਦਾ ਰਸਤਾ ਸਾਫ਼ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।