
ਮਮਤਾ ਨੂੰ ਸ਼ਾਹ ਦੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਹੋਰ ਰਾਜਾਂ ਦੀ ਤਰ੍ਹਾਂ ਬੰਗਾਲ ਵਿਚ...
ਨਵੀਂ ਦਿੱਲੀ: ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਰਾਜਾਂ ਵਿਚ ਭੇਜਣ ਨੂੰ ਲੈ ਕੇ ਦੇਸ਼ਭਰ ਵਿਚ ਚਲ ਰਹੀ ਕਵਾਇਦ ਦੇ ਚਲਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੂੰ ਚਿੱਠੀ ਲਿਖੀ ਹੈ। ਇਸ ਵਿਚ ਪੁਛਿਆ ਗਿਆ ਹੈ ਕਿ ਪ੍ਰਵਾਸੀਆਂ ਨੂੰ ਟ੍ਰੇਨ ਰਾਹੀਂ ਘਰ ਵਾਪਸ ਜਾਣ ਵਿਚ ਮਦਦ ਕਿਉਂ ਨਹੀਂ ਦਿੱਤੀ ਜਾ ਰਹੀ।
Mamta Banerjee
ਮਮਤਾ ਨੂੰ ਸ਼ਾਹ ਦੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਹੋਰ ਰਾਜਾਂ ਦੀ ਤਰ੍ਹਾਂ ਬੰਗਾਲ ਵਿਚ ਫਸੇ ਪ੍ਰਵਾਸੀ ਵੀ ਅਪਣੇ ਘਰ ਵਾਪਸ ਜਾਣ ਦੀ ਇੱਛਾ ਰੱਖਦੇ ਹਨ। ਇਸ ਸਬੰਧੀ ਉਹਨਾਂ ਨੂੰ ਦੁਖ ਹੈ ਕਿ ਪੱਛਮੀ ਬੰਗਾਲ ਸਰਕਾਰ ਇਸ ਸਬੰਧੀ ਕੋਈ ਸਹਿਯੋਗ ਨਹੀਂ ਦੇ ਰਹੀ। ਕਿਹਾ ਗਿਆ ਕਿ ਪੱਛਮੀ ਬੰਗਾਲ ਟ੍ਰੇਨ ਦੀ ਆਵਾਜਾਈ ਲਈ ਲੋੜੀਂਦੀ ਆਗਿਆ ਨਹੀਂ ਦੇ ਰਿਹਾ।
Train
ਕੇਂਦਰੀ ਗ੍ਰਹਿ ਮੰਤਰੀ ਨੇ ਅੱਗੇ ਲਿਖਿਆ ਕਿ ਕੇਂਦਰ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਗ੍ਰਹਿ ਰਾਜਾਂ ਤਕ ਪਹੁੰਚਾ ਰਹੀ ਹੈ। ਰੇਲਗੱਡੀਆਂ ਰਾਹੀਂ ਹੁਣ ਤਕ ਲਗਭਗ ਦੋ ਲੱਖ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਾ ਦਿੱਤਾ ਗਿਆ ਹੈ। ਪਰ ਪੱਛਮੀ ਬੰਗਾਲ ਸਰਕਾਰ ਇਸ ਮਾਮਲੇ ਵਿਚ ਕੇਂਦਰ ਨੂੰ ਬਿਲਕੁੱਲ ਸਹਿਯੋਗ ਨਹੀਂ ਕਰ ਰਹੀ।
Mamata Banerjee
ਜਦਕਿ ਪੱਛਮੀ ਬੰਗਾਲ ਵਿਚ ਜੋ ਪ੍ਰਵਾਸੀ ਮਜ਼ਦੂਰ ਮੌਜੂਦ ਹਨ ਉਹ ਅਪਣੇ ਘਰ ਜਾਣ ਲਈ ਬਹੁਤ ਖੁਸ਼ ਹਨ। ਮਜ਼ਦੂਰਾਂ ਦੇ ਪੱਛਮ ਬੰਗਾਲ ਤੋਂ ਉਹਨਾਂ ਦੇ ਘਰ ਅਤੇ ਰਾਜਾਂ ਤਕ ਪਹੁੰਚਣ ਦੀ ਵਿਵਸਥਾ ਵੀ ਕੇਂਦਰ ਸਰਕਾਰ ਦੁਆਰਾ ਕੀਤੀ ਗਈ ਹੈ ਪਰ ਪੱਛਮੀ ਬੰਗਾਲ ਸਰਕਾਰ ਇਸ ਮਾਮਲੇ ਵਿਚ ਕੇਂਦਰ ਨੂੰ ਕੋਈ ਸਹਿਯੋਗ ਨਹੀਂ ਦੇ ਰਹੀ ਜਿਸ ਦਾ ਬੇਹੱਦ ਦੁਖ ਜਤਾਇਆ ਜਾ ਰਿਹਾ ਹੈ।
Amit Shah
ਚਿੱਠੀ ਵਿਚ ਅੱਗੇ ਲਿਖਿਆ ਗਿਆ ਕਿ ਪੱਛਮੀ ਬੰਗਾਲ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਦੂਜੇ ਰਾਜਾਂ ਤੋਂ ਲੈ ਕੇ ਬੰਗਾਲ ਪਹੁੰਚਣ ਵਾਲੀਆਂ ਲੇਬਰ ਟ੍ਰੇਨਾਂ ਨੂੰ ਰਾਜ ਸਰਕਾਰ ਦੁਆਰਾ ਆਗਿਆ ਨਹੀਂ ਦਿੱਤੀ ਜਾ ਰਹੀ। ਅਜਿਹਾ ਕਰਨਾ ਪੱਛਮੀ ਬੰਗਾਲ ਦੇ ਮਜ਼ਦੂਰਾਂ ਨਾਲ ਅਨਿਆਂ ਹੈ। ਇਹ ਪੱਛਮੀ ਬੰਗਾਲ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਮੁਸ਼ਕਿਲ ਸਥਿਤੀ ਵੱਲ ਧੱਕ ਸਕਦਾ ਹੈ।
Train
ਪਰ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਕੀ ਸੱਚਮੁੱਚ ਹੀ ਪੱਛਮੀ ਬੰਗਾਲ ਸਰਕਾਰ ਮਜ਼ਦੂਰਾਂ ਦੀ ਕੋਈ ਸਹਾਇਤਾ ਨਹੀਂ ਕਰ ਰਹੀ। ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਤਾਂ ਸੀਐਮ ਮਮਤਾ ਬੈਨਰਜੀ ਦੇ ਬਿਆਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਅਸਲ ਸੱਚ ਕੀ ਹੈ?
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।