
ਜੋਤੀ ਕਿਸੇ ਵੀ ਸਮੇਂ ਕਾਂਗਰਸ ਦੇ ਲੋਕਾਂ ਤੋਂ ਮਦਦ ਲੈ ਸਕਦੀ ਹੈ
ਨਵੀਂ ਦਿੱਲੀ-ਸਾਈਕਲ ਗਰਲ ਦੇ ਨਾਂ ਨਾਲ ਮਸ਼ਹੂਰ ਬਿਹਾਰ ਦੀ ਜੋਤੀ ਪਾਸਵਾਨ ਦੇ ਪਿਤਾ ਦੇ ਮੌਤ ਦੀ ਖਬਰ ਸੁਣ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਯਕਾ ਗਾਂਧੀ ਨੇ ਸਾਈਕਲ ਗਰਲ ਨਾਲ ਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਜੋਤੀ ਦੀ ਅਗੇ ਦੀ ਪੜ੍ਹਾਈ ਦਾ ਖਰਚ ਚੁੱਕਣ ਦੀ ਗੱਲ ਕਹੀ ਅਤੇ ਇਹ ਵੀ ਵਾਅਦਾ ਕੀਤਾ ਕਿ ਹਰੇਕ ਮੁਸ਼ਕਲ ਘੜੀ 'ਚ ਉਹ ਉਸ ਦੇ ਨਾਲ ਹੈ। ਜੋਤੀ ਕਿਸੇ ਵੀ ਸਮੇਂ ਕਾਂਗਰਸ ਦੇ ਲੋਕਾਂ ਤੋਂ ਮਦਦ ਲੈ ਸਕਦੀ ਹੈ।
ਇਹ ਵੀ ਪੜ੍ਹੋ-ਹਸਪਤਾਲ ਨੇ ਇਸ ਕਾਰਨ ਰੱਦ ਕੀਤਾ ਹਨੀਪ੍ਰੀਤ ਦਾ ਅਟੈਂਡੇਟ ਕਾਰਡ
Priyanka Gandhi and Cycle girlਪ੍ਰਿੰਯਕਾ ਗਾਂਧੀ ਨੇ ਜੋਤੀ ਦੀ ਪੜ੍ਹਾਈ ਦਾ ਖਰਚ ਚੁੱਕਣ ਦਾ ਐਲਾਨ ਕੀਤਾ ਹੈ। ਕਾਂਗਰਸ ਨੇਤਾ ਮਸ਼ਕੂਰ ਅਹਿਮਦ ਉਸਮਾਨੀ ਨੇ ਪ੍ਰਿੰਯਕਾ ਗਾਂਧੀ ਦਾ ਭੇਜਿਆ ਪੱਤਰ ਜੋਤੀ ਨੂੰ ਦਿੱਤਾ।ਉਥੇ, ਬੀ.ਜੇ.ਪੀ. ਵਿਧਾਇਕ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਕ ਸਾਲ ਬਾਅਦ ਕਾਂਗਰਸ ਨੇਤਾ ਨੂੰ ਜੋਤੀ ਦੀ ਯਾਦ ਆਈ। ਜੋਤੀ ਪਾਸਵਾਨ ਦੇ ਪਿਤਾ ਦੀ ਮੌਤ ਦੀ ਖਬਰ ਸੁਣ ਕੇ ਪ੍ਰਿੰਯਕਾ ਗਾਂਧੀ ਨੇ ਫੋਨ 'ਤੇ ਜੋਤੀ ਪਾਸਵਾਨ ਨਾਲ ਗੱਲ ਕੀਤੀ ਅਤੇ ਦੁਖ ਜਤਾਇਆ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਯਾਤਰੀਆਂ ਨੂੰ ਲਿਜਾ ਰਹੀ ਇਕ ਵੈਨ ਨਦੀ 'ਚ ਡਿੱਗੀ, 17 ਮਰੇ
ਹਾਲਾਂਕਿ ਜੋਤੀ ਨੇ ਪ੍ਰਿੰਯਕਾ ਗਾਂਧੀ ਤੋਂ ਕੁਝ ਨਹੀਂ ਮੰਗਿਆ ਸਗੋਂ ਉਨ੍ਹਾਂ ਨੂੰ ਮਿਲਣ ਦੀ ਗੱਲ ਕਹੀ। ਪ੍ਰਿਯੰਕਾ ਨੇ ਵੀ ਆਪਣੀ ਸਹਿਮਤੀ ਜਤਾਉਂਦੇ ਹੋਏ ਕੋਰੋਨਾ ਖਤਮ ਹੋਣ 'ਤੇ ਦਿੱਲੀ 'ਚ ਮੁਲਾਕਾਤ ਕਰਨ ਦਾ ਭਰੋਸਾ ਦਿੱਤਾ।
priyanka gandhi
ਇਹ ਵੀ ਪੜ੍ਹੋ-ਪਾਕਿਸਤਾਨ 'ਚ 6 ਸਾਲਾਂ ਤੋਂ ਜੇਲ੍ਹ 'ਚ ਕੈਦ ਹਨ ਮਾਨਸਿਕ ਤੌਰ 'ਤੇ ਬੀਮਾਰ 17 ਭਾਰਤੀ
ਉਥੇ ਹੀ ਹੁਣ ਦੂਜੇ ਪਾਸੇ ਪ੍ਰਿੰਯਕਾ ਅਤੇ ਜੋਤੀ ਦੀ ਗੱਲਬਾਤ 'ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਦਰਭੰਗਾ ਦੇ ਬੀ.ਜੇ.ਪੀ. ਵਿਧਾਇਕ ਸੰਜੇ ਸਰਾਵਗੀ ਨੇ ਇਸ ਨੂੰ ਦਲਿਤ ਕਾਰਡ ਦੀ ਰਾਜਨੀਤੀ ਨਾਲ ਜੋੜਦੇ ਹੋਏ ਪ੍ਰਿੰਯਕਾ ਗਾਂਧੀ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜੋਤੀ ਦੇ ਚਿਹਰੇ ਨੂੰ ਅੱਗੇ ਰੱਖ ਕੇ ਪ੍ਰਿੰਯਕਾ ਆਪਣਾ ਚਿਹਰਾ ਚਮਕਾਉਣਾ ਚਾਹੁੰਦੀ ਹੈ।