PUBG ਖੇਡਣ ਤੋਂ ਰੋਕਣ 'ਤੇ ਬੱਚੇ ਨੇ ਆਪਣੀ ਮਾਂ ਦੀ ਲਈ ਜਾਨ
Published : Jun 8, 2022, 10:48 am IST
Updated : Jun 8, 2022, 11:40 am IST
SHARE ARTICLE
photo
photo

ਤਿੰਨ ਦਿਨ ਤੱਕ ਲਾਸ਼ ਕੋਲ ਹੀ ਬੈਠਾ ਰਿਹਾ ਪੁੱਤ

 

ਲਖਨਊ : ਲਖਨਊ 'ਚ PUBG ਖੇਡਣ ਤੋਂ ਰੋਕਣ 'ਤੇ ਗੁੱਸੇ 'ਚ ਆ ਕੇ 16 ਸਾਲਾ ਬੇਟੇ ਨੇ ਆਪਣੀ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਹ ਮਾਂ ਦੀ ਲਾਸ਼ ਕੋਲ ਤਿੰਨ ਦਿਨ ਤੱਕ ਘਰ 'ਚ ਹੀ ਰਿਹਾ। 10 ਸਾਲ ਦੀ ਭੈਣ ਨੂੰ ਵੀ ਧਮਕਾਇਆ ਅਤੇ ਘਰੋਂ ਬਾਹਰ ਜਾਣ ਤੋਂ ਰੋਕ ਦਿੱਤਾ। ਲਾਸ਼ ਦੇ ਸੜਨ ਕਾਰਨ ਜਦੋਂ ਬਦਬੂ ਫੈਲ ਗਈ ਤਾਂ  ਬੱਚੇ ਨੇ ਖੁਦ ਆਪਣੇ ਪਿਤਾ ਜੋ ਫੌਜ ਵਿਚ ਅਧਿਕਾਰੀ ਹਨ ਨੂੰ ਫੋਨ ਲਾ ਕੇ ਆਪਣੀ ਮਾਂ ਦੀ ਮੌਤ ਬਾਰੇ ਜਾਣਕਾਰੀ ਦਿੱਤੀ।


 

PHOTOPHOTO

 

 ਨਵੀਨ ਕੁਮਾਰ ਸਿੰਘ ਮੂਲ ਰੂਪ ਵਿੱਚ ਵਾਰਾਣਸੀ ਫੌਜ ਵਿੱਚ ਇੱਕ ਜੂਨੀਅਰ ਕਮਿਸ਼ਨਡ ਅਫਸਰ ਹਨ। ਉਸਦੀ ਪੋਸਟਿੰਗ ਪੱਛਮੀ ਬੰਗਾਲ ਵਿੱਚ ਹੈ। ਲਖਨਊ ਦੇ ਪੀਜੀਆਈ ਇਲਾਕੇ ਦੀ ਯਮੁਨਾਪੁਰਮ ਕਲੋਨੀ ਵਿੱਚ ਉਸ ਦਾ ਘਰ ਹੈ। ਇੱਥੇ ਉਸ ਦੀ ਪਤਨੀ ਸਾਧਨਾ (40 ਸਾਲ) ਆਪਣੇ 16 ਸਾਲ ਦੇ ਬੇਟੇ ਅਤੇ 10 ਸਾਲ ਦੀ ਬੇਟੀ ਨਾਲ ਰਹਿੰਦੀ ਸੀ।

PHOTOPHOTO

ਬੇਟੇ ਨੇ ਮੰਗਲਵਾਰ ਰਾਤ ਆਪਣੇ ਪਿਤਾ ਨਵੀਨ ਨੂੰ ਵੀਡੀਓ ਕਾਲ ਕੀਤੀ ਅਤੇ ਦੱਸਿਆ ਕਿ ਉਸ ਨੇ ਮਾਂ ਦਾ ਕਤਲ ਕੀਤਾ ਹੈ। ਉਸ ਨੇ ਪਿਤਾ ਨੂੰ ਲਾਸ਼ ਵੀ ਦਿਖਾਈ। ਨਵੀਨ ਨੇ ਇਕ ਰਿਸ਼ਤੇਦਾਰ ਨੂੰ ਬੁਲਾ ਕੇ ਤੁਰੰਤ ਉਸ ਦੇ ਘਰ ਭੇਜ ਦਿੱਤਾ। ਜਦੋਂ ਪੁਲਿਸ ਪਹੁੰਚੀ ਤਾਂ ਘਰ ਦੇ ਅੰਦਰ ਦਾ ਹਾਲ ਦੇਖ ਕੇ ਦੰਗ ਰਹਿ ਗਏ।

 

PHOTOPHOTO

 

ਏਡੀਸੀਪੀ ਕਾਸ਼ਿਮ ਅਬਦੀ ਅਨੁਸਾਰ ਬੇਟਾ ਮੋਬਾਈਲ 'ਤੇ ਗੇਮ ਖੇਡਣ ਦਾ ਆਦੀ ਸੀ ਪਰ ਸਾਧਨਾ ਉਸ ਨੂੰ ਗੇਮ ਖੇਡਣ ਤੋਂ ਰੋਕਦੀ ਸੀ। ਸ਼ਨੀਵਾਰ ਰਾਤ ਨੂੰ ਵੀ ਉਸ ਨੇ ਆਪਣੇ ਬੇਟੇ ਨੂੰ ਗੇਮ ਖੇਡਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬੇਟੇ ਨੂੰ ਗੁੱਸਾ ਆ ਗਿਆ। ਰਾਤ ਕਰੀਬ 2 ਵਜੇ ਜਦੋਂ ਸਾਧਨਾ ਗੂੜ੍ਹੀ ਨੀਂਦ 'ਚ ਸੀ ਤਾਂ ਉਸ ਨੇ ਅਲਮਾਰੀ 'ਚੋਂ ਆਪਣੇ ਪਿਤਾ ਦੀ ਪਿਸਤੌਲ ਕੱਢ ਕੇ ਮਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਭੈਣ ਨੂੰ ਧਮਕੀਆਂ ਦੇ ਕੇ ਉਸੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement