ਪੁਲ ਦੇ ਪਿੱਲਰ 'ਚ ਫਸੇ ਬੱਚੇ ਦੀ ਹੋਈ ਮੌਤ, 25 ਘੰਟਿਆਂ ਦੇ ਰੈਸਕਿਊ ਮਗਰੋਂ ਕੱਢਿਆ ਬਾਹਰ 
Published : Jun 8, 2023, 8:30 pm IST
Updated : Jun 8, 2023, 8:30 pm IST
SHARE ARTICLE
A child trapped in the pillar of the bridge died, pulled out after 25 hours of rescue
A child trapped in the pillar of the bridge died, pulled out after 25 hours of rescue

ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ 11 ਵਜੇ ਬੱਚੇ ਨੂੰ ਦੋ ਖੰਭਿਆਂ ਵਿਚਕਾਰ ਫਸਿਆ ਦੇਖ ਕੇ ਲੋਕ ਉਥੇ ਇਕੱਠੇ ਹੋ ਗਏ ਸਨ

ਬਿਹਾਰ - ਬਿਹਾਰ ਦੇ ਰੋਹਤਾਸ ਜ਼ਿਲ੍ਹੇ 'ਚ ਸੋਨ ਨਦੀ 'ਤੇ ਬਣੇ ਪੁਲ ਦੇ ਦੋ ਖੰਭਿਆਂ ਵਿਚਕਾਰ ਫਸੇ 11 ਸਾਲਾ ਲੜਕੇ ਦੀ ਮੌਤ ਹੋ ਗਈ। 25 ਘੰਟੇ ਦੇ ਅਪਰੇਸ਼ਨ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ। ਬੱਚੇ ਨੂੰ ਗੰਭੀਰ ਹਾਲਤ 'ਚ ਸਾਸਾਰਾਮ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਇਸ ਤੋਂ ਪਹਿਲਾਂ NDRF ਅਤੇ SDRF ਦੇ 3 ਅਧਿਕਾਰੀਆਂ ਅਤੇ 35 ਜਵਾਨਾਂ ਨੇ 25 ਘੰਟੇ ਤੱਕ ਬਚਾਅ ਕਾਰਜ ਕੀਤਾ। ਬੱਚੇ ਦਾ ਨਾਂ ਰੰਜਨ ਕੁਮਾਰ ਸੀ। ਉਸ ਨੂੰ ਆਖ਼ਰੀ ਵਾਰ ਬੁੱਧਵਾਰ ਸਵੇਰੇ 11 ਵਜੇ ਪਿਲਰਜ਼ ਗੈਪ ਕੋਲ ਦੇਖਿਆ ਗਿਆ ਸੀ। ਸ਼ਾਮ 4 ਵਜੇ ਤੋਂ ਉਸ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਸੀ। 
ਵੀਰਵਾਰ ਸਵੇਰੇ ਉਸ ਨੂੰ ਬਾਂਸ ਦੀ ਮਦਦ ਨਾਲ ਖਾਣਾ ਦਿੱਤਾ ਗਿਆ। ਪਾਈਪ ਰਾਹੀਂ ਆਕਸੀਜਨ ਦਿੱਤੀ ਜਾਂਦੀ ਰਹੀ। ਪਹਿਲੇ ਖੰਭੇ 'ਚ ਤਿੰਨ ਫੁੱਟ ਚੌੜਾ ਸੁਰਾਖ ਬਣਾਇਆ ਗਿਆ ਸੀ ਪਰ ਫਿਰ ਤੋਂ ਬਚਾਅ 'ਚ ਦਿੱਕਤ ਆਈ। ਫਿਰ ਸ਼ਾਮ 5 ਵਜੇ ਦੇ ਕਰੀਬ ਸਲੈਬ ਤੋੜ ਕੇ ਬਾਹਰ ਕੱਢਿਆ ਗਿਆ। 

ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੇ ਐਨਡੀਆਰਐਫ ਅਧਿਕਾਰੀ ਜੈ ਪ੍ਰਕਾਸ਼ ਨੇ ਦੱਸਿਆ ਕਿ ਜੋ ਬੱਚੇ ਫਸਿਆ ਹੋਇਆ ਸੀ, ਉਸ ਦੀ ਹਾਲਤ ਬਹੁਤ ਨਾਜ਼ੁਕ ਸੀ। ਬਚਾਅ ਵਿਚ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਵਿਸ਼ੇਸ਼ ਉਪਕਰਣਾਂ ਦੀ ਵਰਤੋਂ ਕਰਨ ਲਈ ਕੋਈ ਪਲੇਟਫਾਰਮ ਨਹੀਂ ਬਣਾਇਆ ਜਾ ਰਿਹਾ ਸੀ। ਐਸਡੀਐਮ ਉਪੇਂਦਰ ਪਾਲ ਨੇ ਵੀ ਦੱਸਿਆ ਸੀ ਕਿ ਬੱਚੇ ਦੀ ਹਾਲਤ ਆਮ ਨਹੀਂ ਸੀ।

ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ 11 ਵਜੇ ਬੱਚੇ ਨੂੰ ਦੋ ਖੰਭਿਆਂ ਵਿਚਕਾਰ ਫਸਿਆ ਦੇਖ ਕੇ ਲੋਕ ਉਥੇ ਇਕੱਠੇ ਹੋ ਗਏ ਸਨ। ਬੱਚੇ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਫਿਰ ਸਥਾਨਕ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ ਗਈ। ਰੰਜਨ ਕੁਮਾਰ ਪਿੰਡ ਖੀਰਿਆਵ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਸ਼ਤਰੂਘਨ ਪ੍ਰਸਾਦ ਨੇ ਦੱਸਿਆ ਕਿ ਬੇਟਾ ਮਾਨਸਿਕ ਤੌਰ 'ਤੇ ਕਮਜ਼ੋਰ ਸੀ। ਉਹ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ। ਉਹ ਲਗਾਤਾਰ ਤਲਾਸ਼ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਕਬੂਤਰ ਫੜਨ ਗਿਆ ਸੀ ਜਿਸ ਦੌਰਾਨ ਉਹ ਫਸ ਗਿਆ। 

ਬੁੱਧਵਾਰ ਦੁਪਹਿਰ ਨੂੰ ਇਕ ਔਰਤ ਨੇ ਪੁਲ 'ਤੇ ਰੋਂਦੇ ਬੱਚੇ ਨੂੰ ਫਸਿਆ ਦੇਖਿਆ। ਇਸ ਤੋਂ ਬਾਅਦ ਉਸ ਨੇ ਪਰਿਵਾਰ ਨੂੰ ਸੂਚਿਤ ਕੀਤਾ। ਮੌਕੇ 'ਤੇ ਮੌਜੂਦ ਭੀੜ ਨੇ ਪਹਿਲਾਂ ਆਪਣੇ ਪੱਧਰ 'ਤੇ ਫਸੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਬਾਹਰ ਨਾ ਕੱਢ ਸਕੇ ਤਾਂ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ| 

SHARE ARTICLE

ਏਜੰਸੀ

Advertisement
Advertisement

Sukhpal Khaira ਦੀ ਗ੍ਰਿਫ਼ਤਾਰੀ ਪਿੱਛੇ ਕੀ ਹੈ ਮਨਸ਼ਾ? ਵਕੀਲ v/s ਪੁਲਿਸ ਮਾਮਲੇ 'ਚ ਵਕੀਲਾਂ ਦੀ ਜਿੱਤ

29 Sep 2023 11:34 AM

"ਵਰਦੀ ਪਾ ਕੇ ਹਰ ਕੋਈ ਸ਼ੇਰ ਬਣ ਜਾਂਦਾ, ਜੇ ਹਿੰਮਤ ਹੈ ਤਾਂ ਤੂੰ ਵਰਦੀ ਪਾਸੇ ਰੱਖ, ਮੈਂ MLA ਦੀ ਕੁਰਸੀ ਪਾਸੇ ਰੱਖਦਾਂ"

29 Sep 2023 11:33 AM

ਵਕੀਲ ਨੇ ਸ਼ਰਮ ਲਾਹ ਕੇ ਦੱਸੀ ਸੀ Judge ਨੂੰ ਗੱਲ, ਜਿਸ ਤੋਂ ਬਾਅਦ Private Parts ਦੀ ਗੱਲ ਆਈ ਸਾਹਮਣੇ !

29 Sep 2023 11:32 AM

ਚੱਪਲਾਂ ਖਰੀਦਦੇ ਵਕਤ ਜੇ ਤੁਸੀ ਵੀ ਕਰਦੇ ਹੋ ਆਣਾ-ਕਾਣੀ ਤਾਂ ਆਹ ਦੇਖ ਲਓ Factory ਦੀ Video

29 Sep 2023 11:31 AM

Director Prem Singh Sidhu Interview

28 Sep 2023 11:19 AM