ਜ਼ਿੰਦਗੀ ਦੀ ਜੰਗ ਹਾਰੀ ਬੋਰਵੈੱਲ 'ਚ ਡਿੱਗੀ 3 ਸਾਲਾ ਮਾਸੂਮ, ਕਰੀਬ 52 ਘੰਟਿਆਂ ਬਾਅਦ ਬੱਚੀ ਨੂੰ ਕੱਢਿਆ ਬਾਹਰ

By : GAGANDEEP

Published : Jun 8, 2023, 6:44 pm IST
Updated : Jun 8, 2023, 6:44 pm IST
SHARE ARTICLE
photo
photo

ਖੇਡਦੇ-ਖੇਡਦੇ ਬੋਰਵੈੱਲ 'ਚ ਡਿੱਗ ਗਈ ਸੀ ਮਾਸੂਮ ਬੱਚੀ

 

ਸਿਹੋਰ: ਮੱਧ ਪ੍ਰਦੇਸ਼ ਦੇ ਸਿਹੋਰ ਦੇ ਮੁੰਗਾਵਲੀ ਪਿੰਡ 'ਚ ਬੋਰਵੈੱਲ 'ਚ ਡਿੱਗੀ ਬੱਚੀ ਜ਼ਿੰਦਗੀ ਦੀ ਲੜਾਈ ਹਾਰ ਗਈ। 3 ਸਾਲਾ ਸ੍ਰਿਸ਼ਟੀ ਨੂੰ ਕਰੀਬ 52 ਘੰਟਿਆਂ ਬਾਅਦ ਬੋਰਵੈੱਲ ਤੋਂ ਬਾਹਰ ਕੱਢਿਆ ਗਿਆ। ਬਚਾਅ ਟੀਮ ਨੇ ਉਸ ਨੂੰ ਰੋਬੋਟਿਕ ਤਕਨੀਕ ਨਾਲ ਬਾਹਰ ਕੱਢਿਆ।

ਇਹ ਵੀ ਪੜ੍ਹੋ: ਬਠਿੰਡਾ : ਨਸ਼ਾ ਛੁਡਾਊ ਕੇਂਦਰ 'ਚੋਂ ਦਵਾਈ ਲੈ ਕੇ ਜਾ ਰਿਹਾ ਵਿਅਕਤੀ ਅਚਾਨਕ ਆਟੋ 'ਚੋਂ ਡਿੱਗਾ, ਮੌਤ 

ਬੱਚੀ  ਚ ਕੋਈ ਹੱਲ-ਚੱਲ ਨਹੀਂ ਹੋ ਰਹੀ ਸੀ।  ਬੱਚੀ ਨੂੰ ਐਂਬੂਲੈਂਸ ਰਾਹੀਂ ਸਿੱਧੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ। ਬੱਚੀ 150 ਫੁੱਟ ਦੀ ਡੂੰਘਾਈ 'ਚ ਫਸੀ ਹੋਈ ਸੀ।  ਰੋਬੋਟ ਟੀਮ ਦੇ ਇੰਚਾਰਜ ਮਹੇਸ਼ ਅਹੀਰ ਨੇ ਦਸਿਆ ਕਿ ਜਦੋਂ ਬੱਚੀ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਬੇਹੋਸ਼ ਸੀ। ਉਹ ਕਿਸੇ ਤਰ੍ਹਾਂ ਦੇ ਜਵਾਬ ਨਹੀਂ ਦੇ ਰਹੀ ਸੀ।

ਇਹ ਵੀ ਪੜ੍ਹੋ: ਮੋਗਾ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਕੀਤਾ ਕਾਬੂ  

ਅਸੀਂ ਆਰਮੀ, ਐਨਡੀਆਰਐਫ ਦੀ ਮਦਦ ਨਾਲ ਰੋਬੋਟ ਦੇ ਡੇਟਾ ਨਾਲ ਪੂਰਾ ਬਚਾਅ ਕੀਤਾ ਹੈ। ਜਿਵੇਂ ਹੀ ਬੱਚੀ ਬਾਹਰ ਆਈ ਤਾਂ ਡਾਕਟਰ ਬੱਚੀ ਨੂੰ ਚੁੱਕ ਕੇ ਐਂਬੂਲੈਂਸ 'ਚ ਬਿਠਾ ਕੇ ਹਸਪਤਾਲ ਲਈ ਰਵਾਨਾ ਹੋ ਗਏ। 3 ਸਾਲਾ ਸ੍ਰਿਸ਼ਟੀ ਮੰਗਲਵਾਰ ਦੁਪਹਿਰ ਕਰੀਬ ਇਕ ਵਜੇ ਖੇਡਦੇ ਹੋਏ ਖੇਤ ਵਿਚ ਬਣੇ ਬੋਰ ਵਿਚ ਡਿੱਗ ਗਈ ਸੀ। ਉਸ ਸਮੇਂ ਉਹ 29 ਫੁੱਟ ਡੂੰਘਾਈ 'ਤੇ ਫਸ ਗਈ ਸੀ ਪਰ ਬਚਾਅ ਦੌਰਾਨ ਖੁਦਾਈ ਦੀ ਵਾਈਬ੍ਰੇਸ਼ਨ ਕਾਰਨ ਉਹ ਹੇਠਾਂ ਖਿਸਕਦੀ ਰਹੀ।

SDRF, NDRF ਅਤੇ ਫੌਜ ਮੌਕੇ 'ਤੇ ਬਚਾਅ 'ਚ ਲੱਗੇ ਹੋਏ ਹਨ। ਦਿੱਲੀ ਦੀ ਰੋਬੋਟਿਕ ਟੀਮ ਵੀ ਵੀਰਵਾਰ ਸਵੇਰੇ 9 ਵਜੇ ਮੌਕੇ 'ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿਤੀ। ਦੁਪਹਿਰ ਵੇਲੇ ਤੇਜ਼ ਹਵਾ ਅਤੇ ਮੀਂਹ ਕਾਰਨ ਬਚਾਅ ਕਾਰਜ ਵੀ ਪ੍ਰਭਾਵਿਤ ਹੋਏ। ਰੋਬੋਟਿਕ ਟੀਮ ਨੇ ਸ਼ਾਮ ਕਰੀਬ 5.30 ਵਜੇ ਬੱਚੀ ਨੂੰ ਬਾਹਰ ਕੱਢਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
 

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement