ਮੁਲਜ਼ਮਾਂ ਕੋਲੋਂ ਇਕ 32 ਬੋਰ ਰਿਵਾਲਵਰ, ਇਕ ਪਿਸਟਲ 32 ਬੋਰ, 4 ਜ਼ਿੰਦਾ ਰੌਂਦ ਅਤੇ ਬਰਿੱਜਾ ਗੱਡੀ ਬਰਾਮਦ
ਮੋਗਾ: ਮੋਗਾ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਗੁਲਸ਼ਨ ਕੁਮਾਰ ਵਾਸੀ ਜਗਰਾਓਂ ਅਤੇ ਦਿਲਪ੍ਰੀਤ ਸਿੰਘ ਵਾਸੀ ਰਾਊਕੇ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵਲੋਂ ਕੂੜਾ ਚੁੱਕਣ ਵਾਲੇ ਤੋਂ 4000 ਰੁਪਏ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ
ਦੋਹਾਂ ਕੋਲੋਂ ਇਕ 32 ਬੋਰ ਰਿਵਾਲਵਰ, ਇਕ ਪਿਸਟਲ 32 ਬੋਰ, 4 ਜ਼ਿੰਦਾ ਰੌਂਦ ਅਤੇ ਬਰਿੱਜਾ ਗੱਡੀ ਬਰਾਮਦ ਕੀਤੀ ਗਈ ਹੈ। ਮੋਗਾ ਪੁਲਿਸ ਸੀ. ਆਈ. ਏ. ਮੈਹਿਣਾ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ : ਮੁੱਖ ਸਕੱਤਰ ਵਲੋਂ ਅਧਿਕਾਰੀਆਂ ਨੂੰ ਅੰਬੇਦਕਰ ਸਟੇਟ ਇੰਸਟੀਚਿਊਟ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼
ਉਥੇ ਹੀ ਗ੍ਰਿਫ਼ਤਾਰ ਕੀਤੇ ਗਏ ਗੁਲਸ਼ਨ ਕੁਮਾਰ ਖ਼ਿਲਾਫ਼ 13 ਮਾਮਲੇ ਪਹਿਲਾਂ ਤੋਂ ਹੀ ਦਰਜ ਹਨ ਅਤੇ ਦਿਲਪ੍ਰੀਤ ਖ਼ਿਲਾਫ਼ 6 ਮਾਮਲੇ ਦਰਜ ਹਨ। ਪੁਲਿਸ ਨੂੰ ਦੋਹਾਂ ਕੋਲੋਂ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।