
ਯੋਗੀ ਅਦਿਤਿਆਨਾਥ ਦੀ ਜਾਨ ਨੂੰ ਖ਼ਤਰਾ, ਸੁਰੱਖਿਆ 'ਚ ਤੈਨਾਤ 40 ਸਾਲ ਤੋਂ ਘੱਟ ਉਮਰ ਦੇ ਗਾਰਡ
ਨਵੀਂ ਦਿੱਲੀ, ਰਾਜ ਵਿਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਕਸਰ ਇੱਥੇ ਦਾ ਦੌਰਾ ਕਰਦੇ ਹਨ ਅਤੇ ਯੂਪੀ ਵਿਚ ਲਗਾਤਾਰ ਕਈ ਹੋਰ ਜ਼ਿਲ੍ਹਿਆਂ ਦੇ ਵੀ ਦੌਰੇ ਕਰਦੇ ਹਨ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਵਧ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਨੂੰ ਵਧਾਉਣ ਦੀ ਤਿਆਰੀ ਹੋ ਰਹੀ ਹੈ। ਦੱਸ ਦਈਏ ਕੇ ਯੋਗੀ ਅਦਿਤਿਆਨਾਥ ਦੀ ਜਾਨ ਨੂੰ ਖ਼ਤਰੇ ਵਿਚ ਦੇਖਦੇ ਹੋਏ ਪੁਲਿਸ ਨੇ ਮੁੱਖ ਮੰਤਰੀ ਦੀ ਸੁਰਖਿਆ ਵਿਚ 40 ਸਾਲ ਤੋਂ ਘੱਟ ਉਮਰ ਦੇ ਸੁਰਖਿਆ ਕਰਮੀਆਂ ਨੂੰ ਤੈਨਾਤ ਕਰਨ ਦਾ ਫੈਸਲਾ ਲਿਆ ਹੈ।
CM Yogi Adityanath gets Z+ security coverਦੱਸਣਯੋਗ ਹੈ ਕੇ ਯੂਪੀ ਪੁਲਿਸ ਦੁਆਰਾ ਇੱਕ ਨੋਟ ਤਿਆਰ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੀ ਸੁਰਖਿਆ ਵਿਚ ਚੁਸਤ ਦਰੁਸਤ ਅਤੇ ਤੰਦਰੁਸਤ ਸੁਰਖਿਆ ਕਰਮੀ ਹੀ ਤੈਨਾਤ ਕੀਤੇ ਜਾਣਗੇ। ਇਸ ਫੈਸਲੇ ਤੋਂ ਬਾਅਦ ਉਨ੍ਹਾਂ ਸਾਰੇ ਸੁਰਖਿਆ ਕਰਮੀਆਂ ਨੂੰ ਮੁੱਖ ਮੰਤਰੀ ਦੀ ਸੁਰਖਿਆ ਦੇ ਕਾਫਿਲੇ ਤੋਂ ਵਾਪਸ ਬੁਲਾ ਲਿਆ ਜਾਵੇਗਾ ਜਿਨ੍ਹਾਂ ਦੀ ਉਮਰ 40 ਸਾਲ ਤੋਂ ਜ਼ਿਆਦਾ ਹੈ।
CM Yogi Adityanath gets Z+ security coverਪਿਛਲੇ ਸਾਲ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਪੰਜ ਵਾਰ ਦੇ ਸੰਸਦ ਯੋਗੀ ਆਦਿਤਿਅਨਾਥ ਦੇ ਕੋਲ Y ਸ਼੍ਰੇਣੀ ਦੀ ਸੁਰੱਖਿਆ ਸੀ, ਜਿਸ ਨੂੰ ਬਾਅਦ ਵਿਚ (Z +) ਪਲਸ ਸ਼੍ਰੇਣੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ, ਜਿਸ ਵਿਚ 28 ਕਮਾਂਡੋ ਸੀਆਈਐਸਐਫ ਦੇ ਹਮੇਸ਼ਾ ਉਨ੍ਹਾਂ ਦੇ ਆਲੇ ਦੁਆਲੇ ਤੈਨਾਤ ਰਹਿੰਦੇ ਹਨ, ਨਾਲ ਹੀ ਯੂਪੀ ਪੁਲਿਸ ਦੇ 12 ਪੁਲਿਸ ਕਰਮੀ ਵੀ ਉਨ੍ਹਾਂ ਦੀ ਸੁਰਖਿਆ ਵਿਚ ਤੈਨਾਤ ਰਹਿੰਦੇ ਹਨ। ਇਸ ਤੋਂ ਇਲਾਵਾ ਇੱਕ ਪਾਇਲਟ, ਐਸਕਾਰਟ ਅਤੇ ਜੈਮਰ ਵਾਹਨ ਵੀ ਹਮੇਸ਼ਾ ਸੀਏਮ ਦੇ ਨਾਲ ਚਲਦਾ ਹੈ।
CM Yogi Adityanath gets Z+ security coverਯੂਪੀ ਪੁਲਿਸ ਦੇ ਹੁਕਮ ਅਨੁਸਾਰ ਇਹ ਫੈਸਲਾ ਸੁਰਖਿਆ ਕਰਮੀਆਂ ਦੇ ਫਿਟਨੇਸ ਟੈਸਟ ਤੋਂ ਬਾਅਦ ਲਿਆ ਗਿਆ ਹੈ। ਇਸ ਪੁਲਿਸ ਨੋਟ ਨੂੰ ਯੂਪੀ ਸਿਕਿਓਰਿਟੀ ਵਿੰਗ ਨੇ ਤਿਆਰ ਕੀਤਾ ਹੈ, ਜਿਸ ਵਿਚ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਵਿਚ ਕਿਸੇ ਕਿਸਮ ਦੀ ਗ਼ਲਤੀ ਦੀ ਗੁੰਜਾਇਸ਼ ਨੂੰ ਬਰਦਾਸ਼ਤ ਨਹੀਂ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁੱਝ ਦਿਨਾਂ ਵਿਚ 22 ਭਾਜਪਾ ਵਿਧਾਇਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਉਨ੍ਹਾਂ ਨੂੰ ਧਮਕੀ ਭਰੇ ਮੈਸੇਜ ਅਣਪਛਾਤੇ ਨੰਬਰ ਤੋਂ ਆਏ ਹਨ। ਯੂਪੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਰੂਟੀਨ ਸਮਿਖਿਅਕ ਬੈਠਕ ਦਾ ਹਿੱਸਾ ਹੈ।
ਯੂਪੀ ਪੁਲਿਸ ਦੇ ਬੁਲਾਰੇ ਰਾਹੁਲ ਸ਼੍ਰੀਵਾਸਤਵ ਨੇ ਦੱਸਿਆ ਕਿ ਡੀਜੀਪੀ ਇਸ ਗੱਲ ਨੂੰ ਨਿਸ਼ਚਿਤ ਕਰਨਾ ਚਾਹੁੰਦੇ ਹਨ ਕਿ ਆਪਣੀ ਡਿਊਟੀ ਦੇ ਦੌਰਾਨ ਸਾਰੇ ਪੁਲਿਸ ਕਰਮੀ ਹਮੇਸ਼ਾ ਚੁਸਤ ਰਹਿਣ ਅਤੇ ਅਪਣੇ ਕੰਮ ਦੇ ਪ੍ਰਤੀ ਸਥਿਰ ਰਹਿਣ ਅਤੇ ਉਨ੍ਹਾਂ ਦੇ ਕੰਮ ਵਿਚ ਬਿਲਕੁੱਲ ਵੀ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਹੋਣੀ ਚਾਹੀਦੀ।