
ਉੱਤਰ ਪ੍ਰਦੇਸ਼ ਦੇ ਸਾਰੇ ਮਦਰੱਸਿਆਂ ਵਿਚ ਬੱਚਿਆਂ ਲਈ ਡਰੈੱਸ ਕੋਡ ਲਾਗੂ ਕਰਨ ਦੇ ਯੋਗੀ ਸਰਕਾਰ ਦੇ ਫੈਸਲੇ ਦਾ ਮੁਸਲਿਮ ਧਰਮ ਗੁਰੂਆਂ
ਲਖਨਊ, ਉੱਤਰ ਪ੍ਰਦੇਸ਼ ਦੇ ਸਾਰੇ ਮਦਰੱਸਿਆਂ ਵਿਚ ਬੱਚਿਆਂ ਲਈ ਡਰੈੱਸ ਕੋਡ ਲਾਗੂ ਕਰਨ ਦੇ ਯੋਗੀ ਸਰਕਾਰ ਦੇ ਫੈਸਲੇ ਦਾ ਮੁਸਲਿਮ ਧਰਮ ਗੁਰੂਆਂ ਨੇ ਵਿਰੋਧ ਕੀਤਾ ਹੈ। ਮੁਸਲਮਾਨ ਧਰਮ ਗੁਰੂ ਸੁਫਿਆਨ ਨਿਜਾਮੀ ਦਾ ਕਹਿਣਾ ਹੈ ਕਿ ਸਾਰੇ ਦੇਸ਼ ਦੇ ਸਕੂਲਾਂ ਅਤੇ ਕਾਲਜਾਂ ਵਿਚ ਡਰੈੱਸ ਕੋਡ ਦਾ ਫੈਸਲਾ ਸੰਸਥਾ ਦੀ ਮੈਨੇਜਿੰਗ ਕਮੇਟੀ ਕਰਦੀ ਹੈ, ਅਜਿਹੇ ਵਿਚ ਮਦਰੱਸਿਆਂ ਦੇ ਨਾਲ ਇਹ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ, ਉਨ੍ਹਾਂ ਦਾ ਕਹਿਣਾ ਹੈ ਕੇ ਆਖ਼ਿਰ ਕਿਉਂ ਧਾਰਮਿਕ ਅਸਥਾਨਾਂ ਦੇ ਅੰਦਰ ਡਰੈੱਸ ਕੋਡ ਦਾ ਫੈਸਲਾ ਲਿਆ ਜਾ ਰਿਹਾ ਹੈ ਅਤੇ ਸਰਕਾਰ ਕਿਉਂ ਇਸ ਕਿਸਮ ਦੇ ਫ਼ੈਸਲੇ ਲੈ ਰਹੀ ਹੈ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।
Dress code for Madrasa students ਧਿਆਨ ਯੋਗ ਹੈ ਕਿ ਯੋਗੀ ਸਰਕਾਰ ਮਦਰੱਸਿਆਂ ਵਿਚ ਕੁੜਤਾ ਪਜਾਮਾ ਪਹਿਨਣ ਦੀ ਜਗ੍ਹਾ ਪੈਂਟ - ਸ਼ਰਟ ਪਹਿਨਣ ਦਾ ਨਿਯਮ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਯੋਗੀ ਸਰਕਾਰ ਰਾਜ ਦੇ ਸਾਰੇ ਮਦਰੱਸਿਆਂ ਵਿਚ ਡਰੈੱਸ ਕੋਡ ਲਾਗੂ ਕਰਨ ਦੀ ਤਿਆਰੀ ਵਿਚ ਹੈ। ਰਾਜ ਦੇ ਘੱਟ ਗਿਣਤੀ ਭਲਾਈ ਮੰਤਰੀ ਮੋਹਸਿਨ ਰਜਾ ਨੇ ਕਿਹਾ ਕਿ ਮਦਰੱਸਿਆਂ ਵਿਚ ਡਰੈੱਸ ਕੋਡ ਲਾਗੂ ਹੋਣ ਨਾਲ ਮਦਰੱਸੇ ਵਿਚ ਪੜ੍ਹਨ ਵਾਲੇ ਬੱਚੇ ਦੁਨੀਆ ਦੇ ਨਾਲ ਕਦਮ ਮਿਲਾ ਕੇ ਚਲ ਸਕਣਗੇ।
UP Govtਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਦਰੱਸੇ ਦੇ ਬੱਚਿਆਂ ਨੂੰ ਅਸੀ ਮੁੱਖ ਧਾਰਾ ਵਿਚ ਲਿਆਉਣ ਲਈ ਪਹਿਲਾਂ ਹੀ ਐਨਸੀਈਆਰਟੀ ਦਾ ਕੋਰਸ ਲਾਜ਼ਮੀ ਕਰ ਚੁੱਕੇ ਹਾਂ ਅਤੇ ਹੁਣ ਡਰੈੱਸ ਕੋਡ ਲਾਗੂ ਹੋਣ ਤੋਂ ਬਾਅਦ ਬੱਚਿਆਂ ਦਾ ਆਤਮਵਿਸ਼ਵਾਸ ਹੋਰ ਵੀ ਵਧੇਗਾ। ਮੋਹਸਿਨ ਰਜਾ ਨੇ ਕਿਹਾ ਕਿ ਇਸ ਫੈਸਲੇ ਦੇ ਪਿਛੇ ਸਾਡਾ ਮਕਸਦ ਹੈ ਕਿ ਡਰੈੱਸ ਕੋਡ ਦੇ ਜ਼ਰੀਏ ਸਮਾਜ ਅਤੇ ਦੇਸ਼ ਨੂੰ ਮੁੱਖ ਧਾਰਾ ਨਾਲ ਜੋੜਿਆ ਜਾਵੇ। ਇਸ ਤੋਂ ਪਹਿਲਾਂ ਸੂਬੇ ਦੇ ਮਦਰੱਸਿਆਂ ਵਿਚ ਐਨਸੀਈਆਰਟੀ ਦਾ ਕੋਰਸ ਲਾਗੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਰਕਾਰ ਹੁਣ ਮਦਰੱਸਿਆਂ ਵਿਚ ਡਰੈੱਸ ਕੋਡ ਲਾਗੂ ਕਰਨਾ ਚਾਹੁੰਦੀ ਹੈ।
Dress code for Madrasa studentsਮੋਹਸਿਨ ਰਜਾ ਦਾ ਕਹਿਣਾ ਹੈ ਕਿ ਧਾਰਮਿਕ ਸਿੱਖਿਆ ਦੇ ਨਾਲ - ਨਾਲ ਐਨਸੀਈਆਰਟੀ ਲਈ ਅਸੀ ਪਾਠਕ੍ਰਮ ਲਾਗੂ ਕਰ ਦਿੱਤੇ ਹਨ ਤਾਂ ਸਾਫ਼ ਗੱਲ ਹੈ ਕਿ ਅਸੀ ਉਨ੍ਹਾਂ ਦੇ ਅੰਦਰ ਹੋਰ ਆਤਮਵਿਸ਼ਵਾਸ ਪੈਦਾ ਕਰਨਾ ਚਾਹੁੰਦੇ ਹਾਂ ਜੋ ਉਨ੍ਹਾਂ ਨੂੰ ਡਰੈੱਸ ਕੋਡ ਦੇ ਜ਼ਰੀਏ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੇ ਲਈ ਸਿੱਖਿਆ ਵਿਚ ਦੋ ਚੀਜ਼ਾਂ ਹਨ, ਕਿ ਧਾਰਮਿਕ ਸਿੱਖਿਆ ਦੇ ਨਾਲ - ਨਾਲ ਉਹ ਸਮਾਜਕ ਸਿੱਖਿਆ ਵੀ ਲੈਣ।