
ਇਹ 15 ਸਾਲਾਂ ਦਾ ਬੱਚਾ ਕਾਫ਼ੀ ਸਮੇਂ ਤਕ ਬਾਹਰ ਨਿਕਲਣ...
ਮੱਧ-ਪ੍ਰਦੇਸ਼: ਪਾਣੀ ਵਿਚ ਡੁੱਬ ਰਹੇ ਬੱਚੇ ਦੀਆਂ ਦਰਦਨਾਕ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜੋ ਕਿ ਮੱਧ-ਪ੍ਰਦੇਸ਼ ਦੇ ਰਾਜਗੜ੍ਹ ਦੀਆਂ ਹਨ ਜਿੱਥੇ ਨਦੀ ਵਿਚ ਡੁੱਬ ਰਿਹਾ ਬੱਚਾ ਮਦਦ ਲਈ ਚੀਕਾਂ ਮਾਰ ਰਿਹਾ ਹੈ। ਪਰ ਉੱਥੇ ਮੌਜੂਦ ਬੇਰਹਿਮ ਲੋਕ ਇਸ ਬੱਚੇ ਦੀ ਮਦਦ ਕਰਨ ਲਈ ਬਜਾਏ ਵੀਡੀਓ ਬਣਾ ਰਹੇ ਹਨ।
MP
ਇਹ 15 ਸਾਲਾਂ ਦਾ ਬੱਚਾ ਕਾਫ਼ੀ ਸਮੇਂ ਤਕ ਬਾਹਰ ਨਿਕਲਣ ਲਈ ਜੱਦੋ-ਜਹਿਦ ਕਰਦਾ ਰਿਹਾ ਪਰ ਉਹ ਫਿਰ ਵੀ ਪਾਣੀ ਵਿਚ ਡੁੱਬ ਜਾਂਦਾ ਹੈ। ਉੱਥੇ ਖੜੇ ਲੋਕ ਤਮਾਸ਼ਾ ਦੇਖ ਰਹੇ ਸਨ। ਉੱਧਰ ਮੌਕੇ ਤੇ ਮੌਜੂਦ ਲੋਕਾਂ ਨੇ ਦਸਿਆ ਕਿ ਨਦੀ ਵਿਚ ਆਏ ਇਕ ਦਮ ਪਾਣੀ ਦੇ ਵਹਾਅ ਕਾਰਨ ਬੱਚਾ ਪਾਣੀ ਵਿਚ ਵਹਿ ਗਿਆ। ਲੋਕਾਂ ਨੇ ਦਸਿਆ ਉਹ ਲੜਕਾ ਮਉਆ ਖੇੜੇ ਤੋਂ ਆ ਰਿਹਾ ਸੀ। ਉਸ ਬੱਚੇ ਨੇ ਇਕ ਬਾਈਕ ਨੂੰ ਫੜਿਆ ਹੋਇਆ ਸੀ ਬਾਈਕ ਤਾਂ ਕੱਢ ਲਈ ਗਈ ਪਰ ਬੱਚਾ ਵਹਿ ਗਿਆ।
MP
ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਹਰ ਸਾਲ ਹੁੰਦੀਆਂ ਰਹਿੰਦੀਆਂ ਹਨ। ਇਸ ਸਥਾਨ ਤੇ ਵੱਡੇ-ਵੱਡੇ ਟੋਏ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਦਸ ਦਈਏ ਕਿ ਗੁਜਰਾਤ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਨੇ ਕੋਹਰਾਮ ਮਚਾਇਆ। ਹੇਠਲੇ ਇਲਾਕਿਆਂ ਵਿਚ ਰਹਿਣ ਵਾਲੇ ਇਕ ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਪਿਛਲੇ ਦੋ ਦਿਨਾਂ ਵਿਚ ਸੁਰੱਖਿਅਤ ਕੱਢਿਆ ਗਿਆ। ਮੰਗਲਵਾਰ ਨੂੰ ਭਾਰੀ ਮੀਂਹ ਦਾ ਤੀਜਾ ਦਿਨ ਸੀ।
Water
ਸੌਰਾਸ਼ਟਰ ਦੇ ਦੁਆਰਕਾ, ਜਾਮਨਗਰ, ਜੂਨਾਗੜ੍ਹ, ਪੋਰੰਬਦਰ ਅਤੇ ਰਾਜਕੋਟ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪਿਆ। ਭਾਰੀ ਮੀਂਹ ਕਾਰਨ ਕਈ ਰਿਹਾਇਸ਼ੀ ਇਲਾਕਿਆਂ 'ਚ ਪਾਣੀ ਭਰ ਗਿਆ ਅਤੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।
Water
ਸਥਾਨਕ ਲੋਕਾਂ ਮੁਤਾਬਕ ਕਈ ਨਦੀਆਂ ਉਫਾਨ 'ਤੇ ਹਨ, ਜਿਸ ਨਾਲ ਪਿੰਡਾਂ ਵਿਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਲੋਕਾਂ ਮੁਤਾਬਕ ਜਮਜੋਧਪੁਰ ਵਿਚ ਇਕ ਮੰਦਰ ਮੀਂਹ ਦੇ ਪਾਣੀ ਨਾਲ ਡੁੱਬ ਗਿਆ। ਸੂਬੇ ਦੇ ਰਾਹਤ ਕਮਿਸ਼ਨਰ ਹਰਸ਼ਦ ਪਟੇਲ ਨੇ ਦੱਸਿਆ ਕਿ ਜਾਮਨਗਰ, ਦੁਆਰਕਾ ਅਤੇ ਪੋਰਬੰਦਰ ਜ਼ਿਲ੍ਹਿਆਂ ਦੇ ਹੇਠਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਬੀਤੇ ਕੁਝ ਦਿਨਾਂ ਤੋਂ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ।
Water
ਕਿਤੇ ਵੀ ਕੋਈ ਹਾਦਸਾ ਹੁੰਦਾ ਹੈ ਤਾਂ ਲੋਕ ਮਦਦ ਕਰਨ ਦੀ ਬਜਾਏ ਵੀਡੀਓ ਬਣਾਉਣਾ ਜ਼ਿਆਦਾ ਬਿਹਤਰ ਸਮਝਦੇ ਹਨ। ਸੋ ਲੋੜ ਹੈ ਲੋਕਾਂ ਨੂੰ ਸਿਆਣੇ ਹੋਣ ਦੀ ਤਾਂ ਜੋ ਇਨਸਾਨੀਅਤ ਦਾ ਫ਼ਰਜ਼ ਸਮਝ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।