ਅਜਿਹਾ ਸਮੁੰਦਰ ਜਿਥੇ ਕੋਈ ਨਹੀਂ ਡੁੱਬਦਾ ਤੇ ਨਹਾਉਣ ਨਾਲ ਦੂਰ ਹੁੰਦੀਆਂ ਨੇ ਬੀਮਾਰੀਆਂ
Published : Mar 26, 2018, 2:42 pm IST
Updated : Mar 26, 2018, 2:42 pm IST
SHARE ARTICLE
Sea
Sea

ਕੁੱਝ ਲੋਕਾਂ ਨੂੰ ਸਮੁੰਦਰੀ ਇਲਾਕਿਆਂ 'ਚ ਘੁੰਮਣਾ ਬਹੁਤ ਪਸੰਦ ਹੁੰਦਾ ਹੈ।

ਕੁੱਝ ਲੋਕਾਂ ਨੂੰ ਸਮੁੰਦਰੀ ਇਲਾਕਿਆਂ 'ਚ ਘੁੰਮਣਾ ਬਹੁਤ ਪਸੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਤੈਰਨਾ ਆਉਂਦਾ ਹੈ ਇਹ ਅਜਿਹੀਆਂ ਥਾਵਾਂ ਦਾ ਖ਼ੂਬ ਫ਼ਾਇਦਾ ਲੈਂਦੇ ਹਨ ਅਤੇ ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ ਉਹ ਬਸ ਸਮੁੰਦਰ ਦੇ ਪਾਣੀ ਨੂੰ ਦੇਖ ਕੇ ਹੀ ਖੁਸ਼ ਹੋ ਕੇ ਵਾਪਸ ਚਲੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸਮੁੰਦਰ ਬਾਰੇ ਦੱਸਣ ਜਾ ਰਹੇ ਹਾਂ, ਜਿਸ 'ਚ ਕੋਈ ਨਹੀਂ ਡੁੱਬਦਾ ਅਤੇ ਚਾਹੇ ਤੁਹਾਨੂੰ ਤੈਰਨਾ ਆਉਂਦਾ ਹੈ ਚਾਹੇ ਨਹੀਂ। ਇਸ ਦੇ ਇਲਾਵਾ ਇਸ ਸਮੁੰਦਰ 'ਚ ਨਹਾਉਣ ਨਾਲ ਕਈ ਬੀਮਾਰੀਆਂ ਦਾ ਇਲਾਜ ਹੁੰਦਾ ਹੈ।seaseaਇਸ ਸਮੁੰਦਰ ਨਾ ਨਾਮ ਹੈ ਡੈਡ ਸੀ। ਜੋ ਇਜ਼ਰਾਇਲ ਅਤੇ ਜਾਰਡਨ ਦੇ ਵਿਚਕਾਰ ਸਥਿਤ ਹੈ। ਇਸ ਨੂੰ ਸਾਲਟ ਸੀ ਵੀ ਕਿਹਾ ਜਾਂਦਾ ਹੈ। ਇਸ 'ਚ ਜਹਿਰੀਲੇ ਖਣਿਜ ਲਵਣ ਵਰਗੇ ਮੈਗਨੀਸ਼ੀਅਮ ਕਲੋਰਾਈਡ, ਕੈਲਸ਼ੀਅਮ ਕਲੋਰਾਈਡ, ਪੋਟਾਸ਼ੀਅਮ ਕਲੋਰਾਈਡ ਆਦਿ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।
ਇਸ ਸਮੁੰਦਰ ਨੂੰ ਡੈਡ ਸੀ ਕਹਿਣ ਦਾ ਖ਼ਾਸ ਕਾਰਨ ਹੈ ਕਿ ਇਸ 'ਚ ਕੋਈ ਵੀ ਪੌਦਾ ਜਾਂ ਜੀਵ ਨਹੀਂ ਹੈ ਅਤੇ ਇਸ ਨੂੰ ਸਾਲਟ ਸੀ ਕਹਿਣ ਦਾ ਕਾਰਨ ਇਸ 'ਚ ਨਮਕ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ। ਇਸ ਦਾ ਪਾਣੀ ਖਾਰਾ ਹੋਣ ਕਾਰਨ ਇਸ 'ਚ ਕੋਈ ਜੀਵ-ਜੰਤੂ ਅਤੇ ਪੌਂਦੇ ਨਹੀਂ ਹੁੰਦੇ।seaseaਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪਾਣੀ ਇੰਨਾ ਖਾਰਾ ਹੋਣ ਕਾਰਨ ਇਹ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਇਸ ਪਾਣੀ 'ਚ ਕਈ ਤਰ੍ਹਾਂ ਦੇ ਮਿਨਰਲਸ ਪਾਏ ਜਾਂਦੇ ਹਨ। ਦੋ ਮਨੁੱਖੀ ਸਰੀਰ ਲਈ ਫ਼ਾਇਦੇਮੰਦ ਹੁੰਦੇ ਹਨ।
ਇਸ ਸਮੁੰਦਰ 'ਚ ਨਾ ਡੁੱਬਣ ਕਾਰਨ ਇਹ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣਦਾ ਜਾ ਰਿਹਾ ਹੈ। ਇਸ 'ਚ ਲੋਕ ਗੋਤੇ ਲਗਾ ਕੇ ਖ਼ੂਬ ਮਜੇ ਲੈਂਦੇ ਹਨ। ਇਸ ਸਮੁੰਦਰ 'ਚ ਨਮਕ ਦੇ ਟੀਲਿਆਂ ਨੂੰ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਜਿਸ ਦਾ ਲੋਕ ਖ਼ੂਬ ਅਨੰਦ ਲੈਂਦੇ ਹਨ।seaseaਇਥੋਂ ਦੀ ਇਕ ਹੋਰ ਖ਼ਾਸ ਗੱਲ ਇਹ ਵੀ ਹੈ ਕਿ ਤੁਸੀਂ ਪਾਣੀ 'ਚ ਬੈਠ ਕੇ ਕੰਮ ਜਾਂ ਫਿਰ ਖਾ ਵੀ ਸਕਦੇ ਹੋ। ਪਾਣੀ 'ਚ ਤੈਰਦੇ ਹੋਏ ਅਖ਼ਬਾਰ, ਮੈਗਨੀਜ਼ ਜਾਂ ਕੋਈ ਕਿਤਾਬ ਪੜ੍ਹਨੀ ਹੋਵੇ ਤਾਂ ਇਹ ਬਹੁਤ ਸਹੀ ਜਗ੍ਹਾ ਹੈ।
ਇਹ ਸਮੁੰਦਰ ਦੁਨੀਆਂ ਵਿਚ ਤਾਂ ਮਸ਼ਹੂਰ ਹੋ ਚੁਕਿਆ ਹੈ ਪਰ ਇਸ ਦੇ ਪਾਣੀ ਦਾ ਪੱਧਰ ਲਗਾਤਾਰ ਹੇਠਾ ਡਿਗਦਾ ਜਾ ਰਿਹਾ ਹੈ ਜੋ ਇਕ ਚਿੰਤਾ ਦਾ ਵਿਸ਼ਾ ਹੈ। ਦਰਅਸਲ, ਇਸ ਝੀਲ ਦਾ ਸਰੋਤ ਜਾਰਡਨ ਨਦੀਂ ਹੈ ਅਤੇ ਪਾਣੀ ਦੇ ਨਿਕਲਣ ਕਾਰਨ ਇਹ ਸੁੱਕ ਰਿਹਾ ਹੈ।

Location: Israel, Jerusalem, Jerusalem

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement