‘ਜਿਨ੍ਹਾਂ ਪੰਥਕ ਟੀਚਿਆਂ ਨੂੰ ਬਾਦਲ ਪਰਵਾਰ ਨੇ ਕੂੜੇਦਾਨ ਵਿਚ ਸੁੱਟ ਦਿਤੈ, ਉਨ੍ਹਾਂ ਨੂੰ ਡੈਮੋਕ੍ਰੇ...’
Published : Jul 8, 2020, 10:58 am IST
Updated : Jul 8, 2020, 10:58 am IST
SHARE ARTICLE
File
File

'ਜਾਗੋ' ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਉਮੀਦ ਪ੍ਰਗਟਾਈ ਹੈ ਕਿ ਜਿਨ੍ਹਾਂ ਪੰਥਕ ਟੀਚਿਆਂ ਤੋਂ ਅਕਾਲੀ ਦਲ ਬਾਦਲ ਭਗੌੜਾ ਹੋ ਚੁਕਾ ਹੈ

ਨਵੀਂ ਦਿੱਲੀ, 7 ਜੁਲਾਈ (ਅਮਨਦੀਪ ਸਿੰਘ): 'ਜਾਗੋ' ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਉਮੀਦ ਪ੍ਰਗਟਾਈ ਹੈ ਕਿ ਜਿਨ੍ਹਾਂ ਪੰਥਕ ਟੀਚਿਆਂ ਤੋਂ ਅਕਾਲੀ ਦਲ ਬਾਦਲ ਭਗੌੜਾ ਹੋ ਚੁਕਾ ਹੈ, ਉਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ( ਡੈਮੋਕ੍ਰੇਟਿਕ) ਪੂਰੀ ਵਾਹ ਲਾਵੇਗਾ ਤੇ ਬਾਦਲ ਪਰਵਾਰ ਨੂੰ ਪੰਥਕ ਸਿਆਸਤ ਤੋਂ ਵਿਦਾਈ ਦੇ ਕੇ ਘਰ ਬਿਠਾ ਦਿਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਹੁਣ 2021 ਦੀਆਂ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਅਤੇ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਸਿੱਖ ਬਾਦਲ ਅਕਾਲੀ ਦਲ ਨੂੰ ਘਰ ਦਾ ਰਾਹ ਵਿਖਾ ਦੇਣਗੇ ਅਤੇ ਉਸਦੀ ਤਾਨਾਸ਼ਾਹੀ ਚੂਰ ਚੂਰ ਹੋ ਜਾਵੇਗੀ।

FileFile

ਉਨ੍ਹਾਂ ਅੱਜ ਰਾਜ ਸਭਾ ਮੈਂਬਰ ਸ.ਸੁਖਦੇਵ ਸਿੰਘ ਢੀਂਡਸਾ ਨੂੰ ਨਵੇਂ ਅਕਾਲੀ ਦਲ ਡੈਮੋਕ੍ਰੇਟਿਕ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਜਿਸ ਟੀਚੇ ਦੀ ਪ੍ਰਾਪਤੀ ਲਈ ਸਾਡੇ ਪੁਰਖਿਆਂ ਨੇ 1920 ਵਿਚ ਅਕਾਲੀ ਦਲ ਕਾਇਮ ਕੀਤਾ ਸੀ, ਉਹ ਟੀਚੇ ਅਕਾਲੀ ਦਲ ਦੇ ਬਾਦਲ ਪਰਵਾਰ ਦੇ ਗ਼ਲਬੇ ਹੇਠ ਆਉਣ ਕਰ ਕੇ, ਕਿਥੇ ਦੂਰ ਗਵਾਚ ਗਏ ਹਨ ਤੇ ਅਕਾਲੀ ਦਲ ਦੇ ਅਸਲ ਸਰੂਪ ਨੂੰ ਵੀ ਵੱਡੀ ਢਾਅ ਵੱਜੀ ਹੈ, ਇਸ ਲਈ ਅਕਾਲੀ ਦਲ ਦੇ 100 ਵੇਂ ਕਾਇਮੀ ਦਿਹਾੜੇ 'ਤੇ ਪੰਥਕ ਰਵਾਇਤਾਂ ਦੀ ਬਹਾਲੀ ਲਈ ਅਕਾਲੀ ਦਲ ਦੇ ਪੰਥਕ ਸਰੂਪ ਨੂੰ ਕਾਇਮ ਰੱਖਣ ਲਈ ਨਵਾਂ ਅਕਾਲੀ ਦਲ ਬਣਾਉਣ ਦਾ ਫ਼ੈਸਲਾ ਹੋਇਆ ਸੀ, ਹੁਣ ਪੰਜਾਬ ਦੀ ਸੰਗਤ ਨੇ ਸ.ਢੀਂਡਸਾ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ, ਪੰਥਕ ਰਵਾਇਤਾਂ ਬਚਾਉਣ ਵੱਲ ਕਦਮ ਪੁੱਟਿਆ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement