
ਧਮਾਕੇ ਦੇ ਬਾਅਦ ਬੰਦਰਗਾਹ ਤੋਂ ਕਰੀਬ 25 ਕਿਲੋਮੀਟਰ ਦੂਰ ਤੱਕ ਇਮਾਰਤਾਂ ਅਤੇ ਘਰਾਂ ਦੀਆਂ ਕੰਧਾਂ ਵਿਚ ਕੰਪਨ ਮਹਿਸੂਸ ਕੀਤਾ ਗਿਆ।
ਦੁਬਈ : ਦੁਬਈ ਵਿਚ ਦੁਨੀਆ ਦੇ ਸਭ ਤੋਂ ਵੱਡੇ ਬੰਦਰਗਾਹ ਵਿਚ ਸਾਮਲ ਜੇਬੇਲ ਅਲੀ ਬੰਦਰਗਾਹ 'ਤੇ ਇਕ ਕਾਰਗੋ ਜਹਾਜ਼ ਵਿਚ ਬੀਤੀ ਰਾਤ ਇਕ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਕਾਰਨ ਸ਼ਹਿਰ ਦੇ ਪੇਸ਼ੇਵਰ ਖੇਤਰ ਦੇ ਆਲੇ-ਦੁਆਲੇ ਦੇ ਇਲਾਕੇ ਦੀਆਂ ਇਮਾਰਤਾਂ ਹਿੱਲ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿਚ ਅਰਬ ਪ੍ਰਾਇਦੀਪ ਦੇ ਪੂਰਬੀ ਹਿੱਸੇ ਵਿਚ ਸਥਿਤ ਸਭ ਤੋਂ ਬਿੱਜੀ ਜੇਬੇਲ ਅਲੀ ਬੰਦਰਗਾਹ 'ਤੇ ਇਕ ਜਹਾਜ਼ ਵਿਚ ਅੱਗ ਲੱਗ ਗਈ।
Fire erupts on ship, causing explosion that rocks Dubai
A fire caused by an explosion within a container on board a ship at Jebel Ali Port has been brought under control; no casualities have been reported. pic.twitter.com/iLdS3zEegW
— Dubai Media Office (@DXBMediaOffice) July 7, 2021
ਧਮਾਕੇ ਦੇ ਬਾਅਦ ਬੰਦਰਗਾਹ ਤੋਂ ਕਰੀਬ 25 ਕਿਲੋਮੀਟਰ ਦੂਰ ਤੱਕ ਇਮਾਰਤਾਂ ਅਤੇ ਘਰਾਂ ਦੀਆਂ ਕੰਧਾਂ ਵਿਚ ਕੰਬਨੀ ਮਹਿਸੂਸ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਤੁਰੰਤ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਅਮਰੀਕਾ ਦੇ ਬਾਹਰ ਅਮਰੀਕੀ ਜੰਗੀ ਜਹਾਜ਼ਾਂ ਲਈ ਵੀ ਇਹ ਸਭ ਤੋਂ ਬਿੱਜੀ ਬੰਦਰਗਾਹ ਹੈ। ਧਮਾਕੇ ਦੇ ਕਰੀਬ ਢਾਈ ਘੰਟੇ ਬਾਅਦ ਦੁਬਈ ਨਾਗਰਿਕ ਸੁਰੱਖਿਆ ਦਲ ਨੇ ਦੱਸਿਆ ਕਿ ਉਹਨਾਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ ਅਤੇ ਕੂਲਿੰਗ ਪ੍ਰਕਿਰਿਆ ਜਾਰੀ ਹੈ।
Fire erupts on ship, causing explosion that rocks Dubai
ਇਹ ਵੀ ਪੜ੍ਹੋ - ਨਰਿੰਦਰ ਮੋਦੀ ਕੈਬਨਿਟ ਵਿਸਤਾਰ: ਕਿਸ ਮੰਤਰੀ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ, ਦੇਖੋ ਪੂਰੀ ਸੂਚੀ
ਅਧਿਕਾਰੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਫੁਟੇਜ ਵਿਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੱਡੇ ਸ਼ਿਪਿੰਗ ਕੰਟੇਨਰਾਂ ਵਿਚ ਅੱਗ ਬੁਝਾਉਂਦੇ ਨਜ਼ਰ ਆ ਰਹੇ ਹਨ। ਦੁਬਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਇਕ ਛੋਟਾ ਜਹਾਜ਼ ਸੀ ਜਿਸ ਵਿਚ 130 ਕੰਟੇਨਰ ਤੱਕ ਆ ਸਕਦੇ ਹਨ।