ਨਰਿੰਦਰ ਮੋਦੀ ਕੈਬਨਿਟ ਵਿਸਤਾਰ: ਕਿਸ ਮੰਤਰੀ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ, ਦੇਖੋ ਪੂਰੀ ਸੂਚੀ
Published : Jul 8, 2021, 10:33 am IST
Updated : Jul 8, 2021, 10:33 am IST
SHARE ARTICLE
Union Cabinet reshuffle
Union Cabinet reshuffle

2019 'ਚ 57 ਮੰਤਰੀਆਂ ਨਾਲ ਅਪਣਾ ਦੂਜਾ ਕਾਰਜਕਾਲ ਸ਼ੁਰੂ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਬੀਤੀ ਸ਼ਾਮ ਪਹਿਲੀ ਵਾਰ ਕੇਂਦਰੀ ਮੰਤਰੀ ਮੰਡਲ 'ਚ ਵੱਡਾ ਵਿਸਤਾਰ ਕੀਤਾ|

ਨਵੀਂ ਦਿੱਲੀ: ਪ੍ਰਧਾਨ ਮੰਤਰੀ ਵਜੋਂ ਮਈ 2019 'ਚ 57 ਮੰਤਰੀਆਂ ਨਾਲ ਅਪਣਾ ਦੂਜਾ ਕਾਰਜਕਾਲ ਸ਼ੁਰੂ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਸ਼ਾਮ ਪਹਿਲੀ ਵਾਰ ਕੇਂਦਰੀ ਮੰਤਰੀ ਮੰਡਲ (Union Cabinet reshuffle) 'ਚ ਵੱਡਾ ਵਿਸਤਾਰ ਕੀਤਾ| ਮੰਤਰੀ ਮੰਡਲ ਵਿਸਤਾਰ 'ਚ ਸ਼ਾਮਲ ਹੋਣ ਵਾਲੇ 36 ਨਵੇਂ ਚਿਹਰੇ ਹਨ ਜਦਕਿ 7 ਮੌਜੂਦਾ ਰਾਜ ਮੰਤਰੀਆਂ ਨੂੰ ਤਰੱਕੀ ਦੇ ਕੇ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ|

Union Cabinet expansionUnion Cabinet expansion

ਹੋਰ ਪੜ੍ਹੋ: ਬਰਗਾੜੀ ਇਨਸਾਫ਼ ਮੋਰਚੇ ਦੇ ਚੌਥੇ ਦਿਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪੰਜ ਸਿੰਘਾਂ ਦੀ ਹੋਈ ਗ੍ਰਿਫ਼ਤਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ (Union Cabinet Expansion) 'ਚ ਸ਼ਾਮਲ ਹੋਏ ਨਵੇਂ ਮੰਤਰੀਆਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਹੁੰ ਚੁਕਾਈ| ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ, ਸਿਹਤ ਮੰਤਰੀ ਡਾ. ਹਰਸ਼ਵਰਧਨ, ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਵਾਤਾਵਰਣ ਤੇ ਜੰਗਲਾਤ ਮੰਤਰੀ ਪ੍ਰਕਾਸ਼ ਜਾਵਡੇਕਰ ਸਮੇਤ 12 ਮੰਤਰੀਆਂ ਨੇ ਅਪਣੇ ਅਹੁਦੇ ਤੋਂ ਅਸਤੀਫ਼ੇ ਦਿੱਤੇ|

43 leaders to take oath today in the Union Cabinet expansionUnion Cabinet expansion

ਹੋਰ ਪੜ੍ਹੋ: ਜ਼ਮੀਨ ਬਚਾਉਣੀ ਹੈ ਤਾਂ ਕਿਸਾਨਾਂ ਨੂੰ ਆਪ ਰਾਜਨੀਤੀ ਵਿਚ ਆਉਣਾ ਪਵੇਗਾ

ਕਿਸ ਮੰਤਰੀ ਨੂੰ ਮਿਲਿਆ ਕਿਹੜਾ ਮੰਤਰਾਲਾ

ਨਰਿੰਦਰ ਮੋਦੀ-ਪ੍ਰਧਾਨ ਮੰਤਰੀ, ਕਰਮਚਾਰੀ, ਪੈਨਸ਼ਨ, ਪਰਮਾਣੂ ਊਰਜਾ, ਪੁਲਾੜ

  • ਰਾਜਨਾਥ ਸਿੰਘ - ਰੱਖਿਆ
  • ਅਮਿਤ ਸ਼ਾਹ – ਗ੍ਰਹਿ ਅਤੇ ਸਹਿਕਾਰੀ
  • ਨਿਤਿਨ ਗਡਕਰੀ- ਆਵਾਜਾਈ ਅਤੇ ਰਾਜਮਾਰਗ
  • ਨਿਰਮਲਾ ਸੀਤਾਰਮਨ- ਵਿੱਤ ਅਤੇ ਕਾਰਪੋਰੇਟ ਮਾਮਲੇ
  • ਨਰਿੰਦਰ ਸਿੰਘ ਤੋਮਰ- ਖੇਤੀਬਾੜੀ
  • ਐਸ ਜੈਸ਼ੰਕਰ - ਵਿਦੇਸ਼ ਮੰਤਰੀ
  • ਅਰਜੁਨ ਮੁੰਡਾ- ਆਦਿਵਾਸੀ ਮਾਮਲੇ
  • ਸਮ੍ਰਿਤੀ ਇਰਾਨੀ- ਮਹਿਲਾ ਅਤੇ ਬਾਲ ਭਲਾਈ
  • ਪੀਊਸ਼ ਗੋਇਲ - ਵਣਜ, ਉਦਯੋਗ, ਖਪਤਕਾਰ ਮਾਮਲੇ ਅਤੇ ਕੱਪੜਾ
  • ਧਰਮਿੰਦਰ ਪ੍ਰਧਾਨ - ਸਿੱਖਿਆ, ਉੱਦਮ ਅਤੇ ਹੁਨਰ ਵਿਕਾਸ
  • ਪ੍ਰਹਿਲਾਦ ਜੋਸ਼ੀ- ਸੰਸਦੀ ਮਾਮਲੇ, ਕੋਲਾ ਅਤੇ ਮਾਈਨਿੰਗ
  • ਨਾਰਾਇਣ ਰਾਣੇ - ਛੋਟੇ, ਦਰਮਿਆਨੇ ਅਤੇ ਮਾਈਕਰੋ ਉਦਯੋਗ
  • ਸਰਬਾਨੰਦ ਸੋਨੋਵਾਲ - ਬੰਦਰਗਾਹਾਂ, ਸ਼ਿਪਿੰਗ, ਜਲਮਾਰਗ ਅਤੇ ਆਯੂਸ਼
  • ਮੁਖਤਾਰ ਅੱਬਾਸ ਨਕਵੀ - ਘੱਟਗਿਣਤੀ ਮਾਮਲੇ
  • ਵਰਿੰਦਰ ਕੁਮਾਰ- ਸਮਾਜਿਕ ਨਿਆਂ
  • ਗਿਰੀਰਾਜ ਸਿੰਘ- ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ
  • ਜੋਤੀਰਾਦਿਤਿਆ ਸਿੰਧੀਆ - ਸ਼ਹਿਰੀ ਹਵਾਬਾਜ਼ੀ
  • ਆਰਸੀਪੀ ਸਿੰਘ - ਸਟੀਲ
  • ਅਸ਼ਵਨੀ ਵੈਸ਼ਨਵ - ਰੇਲਵੇ, ਸੰਚਾਰ ਅਤੇ ਸੂਚਨਾ ਤਕਨਾਲੋਜੀ
  • ਪਸ਼ੂਪਤੀ ਕੁਮਾਰ ਪਾਰਸ- ਫੂਡ ਪ੍ਰੋਸੈਸਿੰਗ
  • ਗਜੇਂਦਰ ਸਿੰਘ ਸ਼ੇਖਾਵਤ - ਜਲ ਸ਼ਕਤੀ
  • ਕਿਰਨ ਰਿਜਿਜੂ - ਨਿਆਂ ਅਤੇ ਕਾਨੂੰਨ
  • ਆਰ ਕੇ ਸਿੰਘ - ਊਰਜਾ ਅਤੇ ਨਵਿਆਉਣਯੋਗ ਰਜਾ
  • ਹਰਦੀਪ ਸਿੰਘ ਪੁਰੀ - ਪੈਟਰੋਲੀਅਮ, ਗੈਸ, ਮਕਾਨ ਅਤੇ ਸ਼ਹਿਰੀ ਵਿਕਾਸ
  • ਮਨਸੁਖ ਮੰਡਵੀਆ - ਸਿਹਤ ਅਤੇ ਪਰਿਵਾਰ ਭਲਾਈ, ਰਸਾਇਣ ਅਤੇ ਖਾਦ
  • ਭੁਪੇਂਦਰ ਯਾਦਵ - ਵਾਤਾਵਰਣ ਅਤੇ ਜੰਗਲ, ਮੌਸਮੀ ਤਬਦੀਲੀ, ਕਿਰਤ ਅਤੇ ਰੁਜ਼ਗਾਰ
  • ਮਹਿੰਦਰ ਨਾਥ ਪਾਂਡੇ - ਭਾਰੀ ਉਦਯੋਗ
  • ਪੁਰਸ਼ੋਤਮ ਰੁਪਲਾ - ਪਸ਼ੂ ਪਾਲਣ, ਮੱਛੀ ਪਾਲਣ ਅਤੇ ਦੁੱਧ ਦਾ ਉਤਪਾਦਨ
  • ਜੀ. ਕਿਸ਼ਨ ਰੈਡੀ- ਸੈਰ-ਸਪਾਟਾ ਅਤੇ ਸਭਿਆਚਾਰ
  • ਅਨੁਰਾਗ ਠਾਕੁਰ - ਜਾਣਕਾਰੀ ਪ੍ਰਸਾਰਣ, ਖੇਡਾਂ ਅਤੇ ਯੁਵਾ ਮਾਮਲੇ

43 leaders to take oath today in the Union Cabinet expansionUnion Cabinet reshuffle

ਹੋਰ ਪੜ੍ਹੋ: ਹਿਮਾਚਲ ਪ੍ਰਦੇਸ਼ ਤੋਂ 6 ਵਾਰ ਮੁੱਖ ਮੰਤਰੀ ਰਹੇ ਕਾਂਗਰਸ ਦੇ ਦਿੱਗਜ਼ ਨੇਤਾ ਵੀਰਭੱਦਰ ਸਿੰਘ ਦਾ ਦੇਹਾਂਤ

ਰਾਜ ਮੰਤਰੀ

  • ਸ਼੍ਰੀਪਦ ਨਾਇਕ - ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗ
  • ਫੱਗਣ ਸਿੰਘ ਕੁਲਸਤੇ- ਸਟੀਲ
  • ਪ੍ਰਹਿਲਾਦ ਸਿੰਘ ਪਟੇਲ- ਜਲ ਸ਼ਕਤੀ, ਫੂਡ ਪ੍ਰੋਸੈਸਿੰਗ
  • ਅਸ਼ਵਨੀ ਚੌਬੇ - ਖਪਤਕਾਰ ਮਾਮਲੇ, ਜੰਗਲਾਤ ਅਤੇ ਵਾਤਾਵਰਣ
  • ਅਰਜੁਨ ਰਾਮ ਮੇਘਵਾਲ- ਸੰਸਦੀ ਮਾਮਲੇ ਅਤੇ ਸੱਭਿਆਚਾਰ
  • ਜਨਰਲ ਵੀਕੇ ਸਿੰਘ- ਟ੍ਰਾਂਸਪੋਰਟ, ਰਾਜਮਾਰਗ ਅਤੇ ਸ਼ਹਿਵੀ ਹਵਾਬਾਜ਼ੀ
  • ਕ੍ਰਿਸ਼ਨਪਾਲ - ਊਰਜਾ
  • ਦਾਨਵੇ ਰਾਓ ਸਾਹਬ ਦਾਦਾ ਰਾਓ - ਰੇਲਵੇ ਅਤੇ ਮਾਈਨਿੰਗ
  • ਰਾਮਦਾਸ ਅਠਾਵਲੇ - ਸਮਾਜਿਕ ਨਿਆਂ
  • ਸਾਧਵੀ ਨਿਰੰਜਨ ਜੋਤੀ - ਖਪਤਕਾਰਾਂ ਦੇ ਮਾਮਲੇ
  • ਸੰਜੀਵ ਬਾਲਿਯਾਨ - ਪਸ਼ੂ ਪਾਲਣ, ਮੱਛੀ ਪਾਲਣ ਅਤੇ ਦੁੱਧ ਦਾ ਉਤਪਾਦਨ
  • ਨਿਤਿਆਨੰਦ ਰਾਏ - ਗ੍ਰਹਿ
  • ਪੰਕਜ ਚੌਧਰੀ- ਵਿੱਤ
  • ਅਨੁਪ੍ਰਿਆ ਪਟੇਲ- ਉਦਯੋਗ ਅਤੇ ਵਣਜ
  • ਐਸਪੀ ਸਿੰਘ ਬਘੇਲ- ਨਿਆਂ ਅਤੇ ਕਾਨੂੰਨ
  • ਰਾਜੀਵ ਚੰਦਰਸ਼ੇਖਰ - ਹੁਨਰ ਵਿਕਾਸ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ
  • ਸ਼ੋਭਾ ਕਰੰਦਲਾਜੇ- ਖੇਤੀਬਾੜੀ ਅਤੇ ਕਿਸਾਨ ਭਲਾਈ
  • ਭਾਨੂ ਪ੍ਰਤਾਪ ਸਿੰਘ ਵਰਮਾ- ਛੋਟੇ, ਦਰਮਿਆਨੇ ਅਤੇ ਮਾਈਕਰੋ ਉਦਯੋਗ
  • ਦਰਸ਼ਨ ਵਿਕਰਮ ਜਰਦੋਸ਼ - ਰੇਲ, ਕੱਪੜਾ
  • ਵੀ ਮੁਰਲੀਧਰਨ - ਵਿਦੇਸ਼
  • ਮੀਨਾਕਸ਼ੀ ਲੇਖੀ - ਵਿਦੇਸ਼ੀ ਅਤੇ ਸਭਿਆਚਾਰ
  • ਸੋਮ ਪ੍ਰਕਾਸ਼ - ਵਣਜ ਅਤੇ ਉਦਯੋਗ
  • ਰੇਣੁਕਾ ਸਿੰਘ ਸਰੂਤਾ- ਆਦਿਵਾਸੀ ਮਾਮਲੇ
  • ਰਮੇਸ਼ਵਰ ਤੇਲੀ- ਪੈਟਰੋਲੀਅਮ ਅਤੇ ਗੈਸ
  • ਕੈਲਾਸ਼ ਚੌਧਰੀ- ਖੇਤੀਬਾੜੀ ਅਤੇ ਕਿਸਾਨ ਭਲਾਈ
  • ਅੰਨਪੂਰਨਾ ਦੇਵੀ - ਸਿੱਖਿਆ
  • ਏ ਨਾਰਾਇਣਾ ਸਵਾਮੀ- ਸਮਾਜਕ ਨਿਆਂ
  • ਕੌਸ਼ਲ ਕਿਸ਼ੋਰ- ਸ਼ਹਿਰੀ ਵਿਕਾਸ ਅਤੇ ਰਿਹਾਇਸ਼
  • ਅਜੈ ਭੱਟ- ਰੱਖਿਆ ਅਤੇ ਸੈਰ ਸਪਾਟਾ
  • ਬੀਐਲ ਵਰਮਾ - ਉੱਤਰ ਪੂਰਬ ਰਾਜ ਵਿਕਾਸ
  • ਅਜੈ ਕੁਮਾਰ - ਗ੍ਰਹਿ
  • ਦੇਵਸਿੰਘ ਚੌਹਾਨ - ਸੰਚਾਰ
  • ਭਗਵੰਤ ਖੁੱਬਾ- ਰਸਾਇਣ ਅਤੇ ਖਾਦ, ਨਵਿਆਉਣਯੋਗ ਊਰਜਾ
  • ਕਪਿਲ ਪਾਟਿਲ - ਪੰਚਾਇਤੀ ਰਾਜ
  • ਪ੍ਰੋਟੀਮਾ ਭੌਮਿਕ - ਸਮਾਜਕ ਨਿਆਂ
  • ਸੁਭਾਸ਼ ਸਰਕਾਰ - ਸਿੱਖਿਆ
  • ਬੀ ਕੇ ਕਰਾੜ- ਵਿੱਤ
  • ਰਾਜਕੁਮਾਰ ਰੰਜਨ ਸਿੰਘ - ਵਿਦੇਸ਼ੀ
  • ਭਾਰਤੀ ਪ੍ਰਵੀਨ ਪਵਾਰ- ਸਿਹਤ ਅਤੇ ਪਰਿਵਾਰ ਭਲਾਈ
  • ਵਿਸ਼ਵੇਸ਼ਵਰ ਟੂਡੂ- ਆਦਿਵਾਸੀ ਮਾਮਲੇ, ਜਲ ਸ਼ਕਤੀ
  • ਸ਼ਾਂਤਨੂ ਠਾਕੁਰ – ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗ
  • ਐਮ. ਮਹਿੰਦਰ ਭਾਈ - ਪਰਿਵਾਰ ਅਤੇ ਬਾਲ ਭਲਾਈ, ਆਯੂਸ਼
  • ਜੌਨ ਬਾਰਲਾ - ਘੱਟਗਿਣਤੀ ਮਾਮਲੇ
  • ਐਲ. ਮੁਰੂਗਨ - ਪਸ਼ੂ ਪਾਲਣ, ਦੁੱਧ ਉਤਪਾਦਨ, ਸੂਚਨਾ-ਪ੍ਰਸਾਰਣ
  • ਨਿਸ਼ਿਥ ਪ੍ਰਮਾਣਿਕ- ਯੁਵਾ ਅਤੇ ਖੇਡਾਂ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement