RBI ਨੇ ਲਗਾਇਆ 14 ਬੈਂਕਾਂ ਨੂੰ ਕਰੋੜਾਂ ਦਾ ਜੁਰਮਾਨਾ, ਲੱਗਾ ਨਿਯਮਾਂ ਦੀ ਉਲੰਘਣਾਂ ਦਾ ਆਰੋਪ 
Published : Jul 8, 2021, 3:53 pm IST
Updated : Jul 8, 2021, 3:53 pm IST
SHARE ARTICLE
RBI
RBI

ਇਨ੍ਹਾਂ 14 ਬੈਂਕਾਂ ਵਿਚ ਜਨਤਕ ਖੇਤਰ ਦੇ ਬੈਂਕ, ਨਿੱਜੀ ਬੈਂਕ, ਵਿਦੇਸ਼ੀ ਬੈਂਕ, ਸਹਿਕਾਰੀ ਬੈਂਕ ਅਤੇ ਇੱਕ ਛੋਟਾ ਵਿੱਤ ਬੈਂਕ ਸ਼ਾਮਲ ਹੈ।

ਨਵੀਂ ਦਿੱਲੀ - ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਬੁੱਧਵਾਰ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਬੰਧਨ ਬੈਂਕ, ਬੈਂਕ ਆਫ ਬੜੌਦਾ ਅਤੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਸਮੇਤ 14 ਬੈਂਕਾਂ ਨੂੰ ਜੁਰਮਾਨਾ ਠੋਕਿਆ ਹੈ। ਇਹ ਜਾਣਕਾਰੀ ਆਰ.ਬੀ.ਆਈ. ਨੇ ਇੱਕ ਬਿਆਨ ਵਿਚ ਦਿੱਤੀ ਹੈ। ਇਨ੍ਹਾਂ 14 ਬੈਂਕਾਂ ਵਿਚ ਜਨਤਕ ਖੇਤਰ ਦੇ ਬੈਂਕ, ਨਿੱਜੀ ਬੈਂਕ, ਵਿਦੇਸ਼ੀ ਬੈਂਕ, ਸਹਿਕਾਰੀ ਬੈਂਕ ਅਤੇ ਇੱਕ ਛੋਟਾ ਵਿੱਤ ਬੈਂਕ ਸ਼ਾਮਲ ਹੈ।

Banks complete process to transfer Rs 83,000 crore NPAs to bad bankBanks

ਇਨ੍ਹਾਂ ਬੈਂਕਾਂ 'ਤੇ 50 ਲੱਖ ਰੁਪਏ ਤੋਂ ਲੈ ਕੇ 2 ਕਰੋੜ ਰੁਪਏ ਤੱਕ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਰਿਜ਼ਰਵ ਬੈਂਕ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ, ਕਿ "ਬੈਂਕਾਂ ਦੁਆਰਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ, ਉਨ੍ਹਾਂ ਵਿਚ ਐਨ.ਬੀ.ਐਫ.ਸੀ. ਨੂੰ ਕਰਜ਼ਾ ਦੇਣ ਅਤੇ ਐਨ.ਬੀ.ਐਫ.ਸੀ. ਨੂੰ ਬੈਂਕ ਵਿੱਤ ਕਰਨ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਸ਼ਾਮਲ ਹੈ।"

RBIRBI

ਇਹ ਪਹਿਲਾ ਮੌਕਾ ਹੈ ਜਦੋਂ ਆਰ.ਬੀ.ਆਈ. ਨੇ ਇੱਕੋ ਸਮੇਂ ਬਹੁਤ ਸਾਰੇ ਬੈਂਕਾਂ 'ਤੇ ਜ਼ੁਰਮਾਨਾ ਲਗਾਇਆ ਹੈ। ਰਿਜ਼ਰਵ ਬੈਂਕ ਨੇ ਕਿਹਾ ਹੈ, "ਬੈਂਕਾਂ ਵਿਚ ਲਾਰਜ ਕਾਮਨ ਐਕਸਪੋਜ਼ਰਜ਼ ਦੀ ਕੇਂਦਰੀ ਰਿਪੋਜ਼ਟਰੀ, ਸੈਂਟਰਲ ਰਿਪੋਜ਼ਟਰੀ ਆਫ ਇਨਫਾਰਮੇਸ਼ਨ ਆਨ ਲਾਰਜ ਕ੍ਰੈਡਿਟ (CRILC)ਬਾਰੇ ਜਾਣਕਾਰੀ, ਸਮਾਲ ਵਿੱਤ ਬੈਂਕ ਦੇ ਸੰਚਾਲਨ ਦਿਸ਼ਾ-ਨਿਰਦੇਸ਼ਾਂ ਨੂੰ ਬੈਂਕਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ ਹੈ।"

ਇਹ ਵੀ ਪੜ੍ਹੋ -  3 ਦੋਸਤਾਂ ਨੇ ਬੰਜਰ ਜ਼ਮੀਨ 'ਤੇ ਬਣਾਇਆ Eco-Tourism Center, ਹੁਣ ਹੋ ਰਹੀ ਲੱਖਾਂ ਦੀ ਕਮਾਈ

banking regulation actBanking regulation act

ਇਸਦੇ ਨਾਲ, ਬੈਂਕਾਂ ਨੇ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 19 (2) ਅਤੇ ਸੈਕਸ਼ਨ 20 (1) ਦੀ ਉਲੰਘਣਾ ਕੀਤੀ ਹੈ। ਰਿਜ਼ਰਵ ਬੈਂਕ ਨੇ ਜਿਹੜੇ ਹੋਰ ਬੈਂਕਾਂ 'ਤੇ ਜ਼ੁਰਮਾਨਾ ਲਗਾਇਆ ਹੈ, ਉਨ੍ਹਾਂ ਵਿਚ ਬੈਂਕ ਆਫ਼ ਮਹਾਰਾਸ਼ਟਰ, ਸੈਂਟਰਲ ਬੈਂਕ ਆਫ਼ ਇੰਡੀਆ, ਕ੍ਰੈਡਿਟ ਸੁਈਸ, ਇੰਡੀਅਨ ਬੈਂਕ, ਇੰਡਸਇੰਡ ਬੈਂਕ, ਕਰਨਾਟਕ ਬੈਂਕ, ਕਰੂਰ ਵੈਸ਼ਿਆ ਬੈਂਕ, ਪੰਜਾਬ ਅਤੇ ਸਿੰਧ ਬੈਂਕ, ਸਾਊਥ ਇੰਡੀਅਨ ਬੈਂਕ, ਜੰਮੂ-ਕਸ਼ਮੀਰ ਬੈਂਕ ਅਤੇ ਉਤਕਰਸ਼ ਸਮਾਲ ਫਾਈਨੈਂਸ ਸ਼ਾਮਲ ਹਨ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement