3 ਦੋਸਤਾਂ ਨੇ ਬੰਜਰ ਜ਼ਮੀਨ 'ਤੇ ਬਣਾਇਆ Eco-Tourism Center, ਹੁਣ ਹੋ ਰਹੀ ਲੱਖਾਂ ਦੀ ਕਮਾਈ
Published : Jul 8, 2021, 2:05 pm IST
Updated : Jul 8, 2021, 2:05 pm IST
SHARE ARTICLE
Camp Hornbill, Nanital, Uttarakhand
Camp Hornbill, Nanital, Uttarakhand

ਉਤਰਾਖੰਡ ਦੇ ਤਿੰਨ ਦੋਸਤਾਂ ਨੇ ਆਪਣੀ ਬੰਜਰ ਜ਼ਮੀਨ ਨੂੰ ਈਕੋ ਟੂਰਿਜ਼ਮ ਸੈਂਟਰ ਵਿਚ ਤਬਦੀਲ ਕਰ ਦਿੱਤਾ। ਜਿਥੇ ਸਿਰਫ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ।

ਉਤਰਾਖੰਡ: ਪਿਛਲੇ ਕੁਝ ਸਾਲਾਂ ਤੋਂ ਵੱਡੇ ਸ਼ਹਿਰਾਂ ਦੇ ਲੋਕ ਪਿੰਡਾਂ ਦੀ ਜ਼ਿੰਦਗੀ (Village Life) ਦਾ ਅਨੰਦ ਲੈਣ ਲਈ ਪਿੰਡਾਂ ਵੱਲ ਜਾ ਰਹੇ ਹਨ। ਉਹ ਕੁਝ ਦਿਨ ਉਥੇ ਬਿਤਾਉਂਦੇ ਹਨ ਅਤੇ ਪਿੰਡਾਂ ਦੇ ਸੱਭਿਆਚਾਰ ਅਤੇ ਭੋਜਨ (Village Culture and Food) ਦਾ ਅਨੰਦ ਲੈਂਦੇ ਹਨ। ਇਸ ਨੂੰ ਵੇਖਦੇ ਹੋਏ ਉਤਰਾਖੰਡ ਦੇ ਨੈਨੀਤਾਲ (Nanital, Uttarakhand) ਜ਼ਿਲ੍ਹੇ ‘ਚ ਰਹਿਣ ਵਾਲੇ ਤਿੰਨ ਦੋਸਤਾਂ ਨੇ ਆਪਣੀ ਬੰਜਰ ਜ਼ਮੀਨ ਨੂੰ ਈਕੋ ਟੂਰਿਜ਼ਮ ਸੈਂਟਰ (Eco-Tourism Center) ਵਿਚ ਤਬਦੀਲ ਕਰ ਦਿੱਤਾ। ਜਿਥੇ ਅੱਜ ਸਿਰਫ ਦੇਸ਼ ਭਰ ‘ਚੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਸੈਲਾਨੀ (Tourists) ਆਉਂਦੇ ਹਨ।

ਇਹ ਵੀ ਪੜ੍ਹੋ - ਸਾਵਧਾਨ! ਸਾਈਬਰ ਠੱਗਾਂ ਵੱਲੋਂ ਕੱਢੀਆਂ ਜਾ ਰਹੀਆਂ ਫਰਜ਼ੀ ਨੌਕਰੀਆਂ, ਮੰਗ ਰਹੇ ਹਜ਼ਾਰਾਂ ਰੁਪਏ

PHOTOPHOTO

ਸ਼ੇਖਰ (36) (Shekhar) ਅਤੇ ਨਵੀਨ (39) (Naveen) ਦੋਵੇਂ ਭਰਾ ਹਨ ਅਤੇ 50 ਸਾਲਾ ਰਾਜੇਂਦਰ (Rajendra) ਉਨ੍ਹਾਂ ਦੇ ਹੀ ਪਿੰਡ ‘ਚ ਰਹਿੰਦਾ ਹੈ। ਸ਼ੇਖਰ ਦੇ ਪਿਤਾ ਖੇਤੀਬਾੜੀ ਕਰਦੇ ਸਨ, ਪਰ ਆਮਦਨੀ ਬਹੁਤੀ ਜ਼ਿਆਦਾ ਨਹੀਂ ਸੀ। ਪਰਿਵਾਰ ਕੋਲ ਆਮਦਨੀ ਦਾ ਕੋਈ ਸਰੋਤ ਵੀ ਨਹੀਂ ਸੀ, ਜਿਸ ਕਾਰਨ ਸ਼ੇਖਰ ਨੂੰ ਆਪਣੀ 12ਵੀਂ ਦੀ ਪੜ੍ਹਾਈ ਛੱਡਣੀ ਪਈ। ਸ਼ੇਖਰ ਨੇ ਦੱਸਿਆ ਕਿ ਉਨ੍ਹਾਂ ਕੁਝ ਸਾਲ ਟੁਰਿਜ਼ਮ ਦੇ ਖੇਤਰ (Tourism Field) ਵਿਚ ਕੰਮ ਕੀਤਾ ਹੈ।

PHOTOPHOTO

ਸ਼ੇਖਰ ਨੇ ਕਿਹਾ ਕਿ ਟੁਰਿਜ਼ਮ ਨਾਲ ਉਨ੍ਹਾਂ ਦਾ ਬਹੁਤ ਲਗਾਵ ਸੀ ਅਤੇ ਕੰਮ ਦਾ ਵਧੀਆ ਤਜਰਬਾ ਵੀ ਹੋ ਗਿਆ ਸੀ। ਇਸ ਲਈ ਅਸੀਂ ਚਾਹੁੰਦੇ ਸੀ ਕਿ ਆਪਣੀ ਥੋੜੀ ਜਿਹੀ ਜ਼ਮੀਨ ਨੂੰ ਈਕੋ ਟੁਰਿਜ਼ਮ ਸੈਂਟਰ’ਚ ਤਬਦੀਲ ਕਰੀਏ। ਪਰ ਇਹ ਸਭ ਕਰਨਾ ਇਨ੍ਹਾਂ ਸੋਖਾ ਨਹੀਂ ਸੀ, ਕਿਉਂਕਿ ਜੰਗਲ ਇਕ ਦਿਨ ਵਿਚ ਤਿਆਰ ਨਹੀਂ ਹੁੰਦੇ। ਤਿੰਨਾਂ ਨੇ ਮਿਲ ਕੇ ਸਾਲ 2011 ਵਿਚ ਇਸ ਨੂੰ ਸ਼ੂਰੂ ਕੀਤਾ। ਉਨ੍ਹਾਂ ਨਵੇਂ ਪੌਦੇ ਲਗਾਏ, ਬਾਗਬਾਨੀ (Gardening) ਕੀਤੀ। 

ਇਹ ਵੀ ਪੜ੍ਹੋ - ਹੈਤੀ ਦੇ ਰਾਸ਼ਟਰਪਤੀ Jovenel Moïse ਦਾ ਘਰ ਵਿਚ ਹੀ ਹੋਇਆ ਕਤਲ, ਪਤਨੀ ਵੀ ਗੰਭੀਰ ਜ਼ਖਮੀ

ਉਨ੍ਹਾਂ ਦੱਸਿਆ ਕਿ ਸੈਲਾਨੀਆਂ ਦੇ ਰਹਿਣ ਲਈ ਟੈਂਟ ਕੈਂਪ (Tent Camp) ਵੀ ਲਗਾਏ ਸਨ। ਇਹ ਟੈਂਟ ਅਮਰੀਕੀ ਸਫਾਰੀ ਦੇ ਬਣੇ ਹੋਏ ਹਨ, ਜਿਨ੍ਹਾਂ ਲਈ ਉਨ੍ਹਾਂ ਨੂੰ ਬੈਂਕ ਤੋਂ ਲੋਨ ਵੀ ਲੈਣਾ ਪਿਆ। ਸ਼ੇਖਰ ਨੇ ਦੱਸਿਆ ਕਿ ਕਿਸੇ ਖਾਸ ਮੌਸਮ ਵਿਚ ਸੈਲਾਨੀ ਕੈਂਪ ਵਿਚ ਰਹਿੰਦੇ ਸੀ, ਜੰਗਲਾਂ ਅਤੇ ਪਿੰਡਾਂ ਦਾ ਦੌਰਾ ਕਰਕੇ ਫਿਰ ਚਲੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਸ ਨਾਲ ਕੁਝ ਕਮਾਈ ਤਾਂ ਹੁੰਦੀ ਸੀ ਪਰ ਬਾਕੀ ਸੀਜ਼ਨ ਖਾਲੀ ਹੱਥ ਹੀ ਸਮਾਂ ਬਤੀਤ ਕਰਨਾ ਪੈਂਦਾ ਸੀ। ਸਾਡੇ ਕੋਲ ਬਜਟ ਵੀ ਘੱਟ ਸੀ ਜਿਸ ਕਰਕੇ ਅਸੀਂ ਨਵੇਂ ਤੇ ਆਧੁਨਿਕ ਕੈਂਪਾਂ ਦਾ ਵਿਕਾਸ ਵੀ ਨਹੀਂ ਸੀ ਕਰ ਸਕਦੇ।

PHOTOPHOTO

ਕੁਝ ਸਾਲਾਂ ਬਾਅਦ ਜਦ ਥੋੜੇ ਜਿਹੇ ਪੈਸੇ ਆਏ ਤਾਂ ਉਨ੍ਹਾਂ ਸਥਾਈ ਕੈਂਪ ਬਣਾਉਣੇ ਸ਼ੁਰੂ ਕਰ ਦਿੱਤੇ, ਤਾਂ ਜੋ ਸੈਲਾਨੀ ਹਰ ਮੌਸਮ ਇਥੇ ਆ ਕੇ ਠਹਿਰ ਸਕਣ। ਉਨ੍ਹਾਂ ਨੇ ਸੀਮੈਂਟ ਦੀ ਬਜਾੲੈ ਮਿੱਟੀ ਦੇ ਘਰ ਬਣਾਏ, ਜੋ ਕਿ ਪੂਰੇ ਵਾਤਾਵਰਣ ਅਨੁਕੂਲ (Environment Friendly) ਹੋਣ ਅਤੇ ਆਪਣੇ ਸਭਿਆਚਾਰ ਨੂੰ ਦਰਸਾਉਂਦੇ ਹੋਣ। ਇਸ ਦੇ ਨਾਲ ਉਨ੍ਹਾਂ ਵਾਸ਼ਰੂਮ ਅਤੇ ਟਾਇਲਟ ਸਹੂਲਤਾਂ ਵੀ ਦਿੱਤੀਆਂ ਹਨ।

ਹੋਰ ਪੜ੍ਹੋ: ਤੇਲ ਅਤੇ ਗੈਸ ਕੀਮਤਾਂ ਖਿਲਾਫ਼ ਕਿਸਾਨਾਂ ’ਚ ਰੋਸ! ਵਾਹਨ ਤੇ ਸਿਲੰਡਰ ਲੈ ਕੇ ਸੜਕਾਂ ’ਤੇ ਉਤਰੇ ਕਿਸਾਨ

ਉਨ੍ਹਾਂ ਨੇ ਇਸ ਦਾ ਨਾਮ ਮੱਡ ਕੈਂਪ (Mud Camp) ਰੱਖਿਆ ਹੈ। ਇਸ ਦੇ ਆਲੇ-ਦੁਆਲੇ ਜੰਗਲ ਹੈ ਅਤੇ ਵੱਖ-ਵੱਖ ਕਿਸਮਾਂ ਦੇ ਪੌਦੇ ਵੀ ਲਗਾਏ ਹਨ। ਪੰਛੀਆਂ ਦੇ ਰਹਿਣ ਲਈ ਵੀ 50 ਤੋਂ ਵੱਧ ਸਥਾਨ ਬਣਾਏ ਗਏ ਹਨ। ਸੈਲਾਨੀਆਂ ਲਈ ਉਨ੍ਹਾਂ ਨੇ ਰਿਵਾਇਤੀ ਅਤੇ ਜੈਵਿਕ ਢੰਗ (Traditional and Organic methods) ਨਾਲ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਹੈ। ਸਿਰਫ ਖੇਤਾਂ ਵਿਚ ਉਗਾਏ ਉਤਪਾਦਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕੋਲ ਇਸ ਵੇਲੇ ਸਿਰਫ 15 ਟੈਂਟ ਅਤੇ 9 ਮੱਡ ਕੈਂਪ ਹਨ।

PHOTOPHOTO

ਸ਼ੇਖਰ ਨੇ ਅਗੇ ਦੱਸਿਆ ਕਿ ਇਹ ਕੈਂਪ ਕਿਉਂ ਖਾਸ ਹਨ। ਉਨ੍ਹਾਂ ਕਿਹਾ ਕਿ ਇਥੇ ਸਾਰੀਆਂ ਸਹੂਲ਼ਤਾਂ ਦਾ ਧਿਆਨ ਰੱਖਿਆ ਗਿਆ ਹੈ। ਸੈਲਾਨੀਆਂ ਲਈ ਸਾਰੇ ਪ੍ਰਬੰਧ ਇਕ ਹੋਟਲ ਵਾਂਗ ਹਨ ਪਰ ਵਾਤਾਵਰਣ ਅਨੁਕੂਲ ਢੰਗ ਨਾਲ ਕੀਤੇ ਗਏ ਹਨ। ਇਥੇ ਘਰ ਇਸ ਤਰੀਕੇ ਨਾਲ ਬਣਾਏ ਗਏ ਹਨ ਕਿ ਉਹ ਮੌਸਮ ਅਨੁਕੂਲ ਹੋਣ। ਗਰਮੀਆਂ ਦੇ ਦਿਨਾਂ ‘ਚ ਕੂਲਰ ਅਤੇ ਸਰਦੀਆਂ ਦੇ ਦਿਨਾਂ ‘ਚ ਕੁਦਰਤੀ ਅੱਗ ਦਾ ਸਿਸਟਮ ਹੈ।

ਹੋਰ ਪੜ੍ਹੋ: ਝਟਕਾ! ਪੈਟਰੋਲ-ਡੀਜ਼ਲ ਤੋਂ ਬਾਅਦ CNG-PNG ਵੀ ਹੋਈ ਮਹਿੰਗੀ, ਜਾਣੋ ਅੱਜ ਦੀਆਂ ਕੀਮਤਾਂ

ਪੀਣ ਲਈ ਸਾਫ ਪਾਣੀ, ਰਵਾਇਤੀ ਚੁੱਲ੍ਹੇ 'ਤੇ ਪਕਾਇਆ ਜਾਂਦਾ ਭੋਜਨ, ਅਤੇ ਪਹਾੜੀ ਚਾਹ ਸੈਲਾਨੀਆਂ ਲਈ ਉਪਲਬਧ ਹੈ।ਕੋਈ ਵੀ ਸੈਲਾਨੀ ਜਿੰਨੇ ਦਿਨ ਚਾਹੇ ਰਹਿ ਸਕਦਾ ਹੈ, ਸਹੂਲਤ ਦੇ ਅਨੁਸਾਰ ਵੱਖ ਵੱਖ ਖਰਚੇ ਹਨ। ਜੰਗਲ, ਪਿੰਡਾਂ ਦਾ ਦੌਰਾ ਕਰਨ, ਲੋਕਾਂ ਨੂੰ ਮਿਲਣ, ਖੇਤੀ ਨੂੰ ਨੇੜਿਓਂ ਦੇਖਣ, ਸਿੱਖਣ, ਸਥਾਨਕ ਸਭਿਆਚਾਰ ਨੂੰ ਸਮਝਣ, ਦਰਿਆਵਾਂ ਅਤੇ ਪਹਾੜਾਂ ਦੀ ਸੁੰਦਰਤਾ ਨੂੰ ਵੇਖਣ ਲਈ ਵਿਸ਼ੇਸ਼ ਸਹੂਲਤ ਹੈ। ਸਾਈਕਲਿੰਗ (Cycling) ਅਤੇ ਐਡਵੈਂਚਰ ਪਾਰਕ (Adventure Park) ਦੀ ਸਹੂਲਤ ਵੀ ਹੈ। ਇਸ ਸਭ ਲਈ ਗਾਈਡ (Guide) ਵੀ ਰੱਖੇ ਗਏ ਹਨ, ਜੋ ਸੈਲਾਨੀਆਂ ਨੂੰ ਘੁਮਾਉਣ ਵਿਚ ਸਹਾਇਤਾ ਕਰਦੇ ਹਨ।

ਹੋਰ ਪੜ੍ਹੋ: ਜਬਰ ਜਨਾਹ ਮਾਮਲਾ: ਸਿਮਰਜੀਤ ਬੈਂਸ ਖਿਲਾਫ਼ ਕੇਸ ਦਰਜ ਕਰਨ ਦੇ ਆਦੇਸ਼, ਮੰਗਵਾਈ FIR ਦੀ ਕਾਪੀ 

ਦੱਸ ਦੇਇਏ ਕਿ ਸ਼ੇਖਰ ਅਤੇ ਉਨ੍ਹਾਂ ਦੀ ਟੀਮ ਨੇ ਆਪਣੇ ਟੂਰਿਜ਼ਮ ਸੈਂਟਰ ਦਾ ਨਾਮ ਕੈਂਪ ਹਾਰਨਬਿਲ (Camp Hornbill) ਰੱਖਿਆ ਹੈ। ਇਸ ਨੈਨੀਤਾਲ ਜ਼ਿਲ੍ਹੇ ਦੇ ਕਿਆਰੀ (Kyari) ਪਿੰਡ ਵਿਚ ਸਥਿਤ ਹੈ। ਤੁਸੀਂ ਇਥੇ ਆਪਣੀ ਕਾਰ ਰਾਹੀਂ ਵੀ ਆ ਸਕਦੇ ਹੋ। ਤੁਸੀਂ ਦਿੱਲੀ ਤੋਂ ਬੱਸ ਜਾਂ ਰੇਕਗੱਡੀ ਰਾਹੀਂ ਰਾਮਨਗਰ (Ramnagar) ਜਾ ਸਕਦੇ ਹੋ, ਇਹ ਕੈਂਪ ਰਾਮਨਗਰ ਤੋਂ ਸਿਰਫ 10 ਕਿਲੋਮੀਟਰ ਦੀ ਦੂਰੀ ’ਤੇ ਹੈ। ਸਥਾਨਕ ਕਾਰ ਵੀ ਉਪਲਬਧ ਹੈ ਜਾਂ ਬੁਲਾਉਣ ’ਤੇ ਸ਼ੇਖਰ ਦੀ ਟੀਮ ਵੀ ਆਉਂਦੀ ਹੈ। ਜੇਕਰ ਕੋਈ ਫਲਾਈਟ ਤੋਂ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਪੰਤਨਗਰ ਹਵਾਈ ਅੱਡੇ ’ਤੇ ਆਉਣਾ ਪਵੇਗਾ, ਜਿਥੋਂ ਕੈਂਪ ਲਗਭਗ 100 ਕਿਲੋਮੀਟਰ ਦੂਰ ਹੈ।

PHOTOPHOTO

ਸ਼ੇਖਰ ਅਨੁਸਾਰ ਦੇਸ਼ ਭਰ ਤੋਂ ਸੈਲਾਨੀ ਇਥੇ ਸਾਰਾ ਸਾਲ ਆਉਂਦੇ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਸਕੂਲ ਤੇ ਕਾਲਜਾਂ ਦੇ ਵਿਦਿਆਰਥੀ ਵੀ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਸਕੂਲਾਂ ਨਾਲ ਟਾਈਅਪ ਵੀ ਕੀਤਾ ਹੈ। ਇਸ ਤੋਂ ਇਲਾਵਾ ਸੈਂਕੜੇ ਸੈਲਾਨੀ ਵਿਦੇਸ਼ਾਂ ਤੋਂ ਵੀ ਆਉਂਦੇ ਹਨ। ਕੋਰੋਨਾ ਕਾਰਨ ਨਿਸ਼ਚਿਤ ਤੌਰ ’ਤੇ ਰਫ਼ਤਾਰ ਥੋੜੀ ਘੱਟ ਗਈ ਸੀ ਪਰ ਹੁਣ ਮੁੜ ਸਭ ਟਰੈਕ ’ਤੇ ਵਾਪਸ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਹ ਸਾਲਾਨਾ 40 ਤੋਂ 50 ਲੱਖ ਦੀ ਕਮਾਈ ਕਰਦੇ ਹਨ ਅਤੇ ਇਸ ਦੇ ਜ਼ਰੀਏ ਕਰੀਬ 100 ਲੋਕਾਂ ਨੂੰ ਰੁਜ਼ਗਾਰ ਨਾਲ ਵੀ ਜੋੜਿਆ ਹੋਇਆ ਹੈ।

Location: India, Uttarakhand

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement